ਹੁਣ ! ਪੰਜਾਬ ਦੇ ਹਰ ਵਿਅਕਤੀ ਦਾ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਾਹਿਤ ਹੋਵੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ

4877669
Total views : 5839498

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਦੀ ਸ਼ੁਰੂਆਤ ਕੀਤੀ । ਇਸ ਯੋਜਨਾ ਤਹਿਤ ਪੰਜਾਬ ਦੇ ਹਰ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। 2 ਅਕਤੂਬਰ ਤੋਂ ਸਿਹਤ ਕਾਰਡ ਬਣਨੇ ਸ਼ੁਰੂ ਹੋ ਜਾਣਗੇ। ਇਸ ਲਈ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਲੈ ਕੇ ਜਾਣਾ ਪਵੇਗਾ।

2 ਅਕਤੂਬਰ ਤੋਂ ਬਣਨੇ ਸ਼ੁਰੂ ਹੋ ਜਾਣਗੇ ਇਹ ਸਿਹਤ ਕਾਰਡ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਯੋਜਨਾ ਵਿਚ ਵੱਡੇ-ਵੱਡੇ ਹਸਪਤਾਲ ਸ਼ਾਮਲ ਹਨ। ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜੋ ਵੀ ਪੰਜਾਬ ਦਾ ਰਹਿਣ ਵਾਲਾ ਹੈ, ਉਸ ਦਾ ਇਲਾਜ ਹੋਵੇਗਾ।

ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਯੋਜਨਾ ਦੇ ਲਾਗੂ ਹੋਣ ਦੇ ਬਾਅਦ ਕਿਸੇ ਵੀ ਵਿਅਕਤੀ ਨੂੰ ਸਿਹਤ ਸਬੰਧੀ ਸਮੱਸਿਆ ‘ਤੇ ਸਿਰਫ ਆਧਾਰ ਕਾਰਡ ਲੈ ਕੇ ਹਸਪਤਾਲ ਜਾਣਾ ਹੋਵੇਗਾ ਤੇ ਉਸੇ ਨਾਲ ਉਸ ਦਾ ਇਲਾਜ ਹੋ ਜਾਵੇਗਾ।ਸਾਡੀ ਸਰਕਾਰ ਨੇ 800 ਤੋਂ ਵੱਧ ਮੁਹੱਲਾ ਕਲੀਨਿਕ ਬਣਾ ਦਿੱਤੇ। 200 ਹੋਰ ਮੁਹੱਲਾ ਕਲੀਨਿਕ ਜਲਦ ਹੀ ਬਣ ਕੇ ਤਿਆਰ ਹੋਣਗੇ। ਸਾਰੇ ਟੈਸਟ ਹਸਪਤਾਲਾਂ ਵਿਚ ਫ੍ਰੀ ਕਰ ਦਿੱਤੇ ਹਨ। ਇਹ ਇਲਾਜ ਕੈਸ਼ਲੈੱਸ ਹੋਵੇਗਾ। ਇਸ ਵਿਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬਿੱਲ ਜਾਂ ਹਿਸਾਬ-ਕਿਤਾਬ ਨਹੀਂ ਦੇਣਾ ਹੋਵੇਗਾ। ਇਹ ਮੁਹਿੰਮ 2 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਲਈ ਸਿਰਫ ਆਧਾਰ ਕਾਰਡ ਜਾਂ ਵੋਟਰ ਕਾਰਡ ਦਿਖਾਉਣਾ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

ਮੁੱਖ ਵਿਸ਼ੇਸ਼ਤਾਵਾਂ-

ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਮੁਫ਼ਤ ਇਲਾਜ:

ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ, ਕੋਈ ਪ੍ਰੀਮੀਅਮ ਨਹੀਂ।

65 ਲੱਖ ਪਰਿਵਾਰ ਲਾਭਪਾਤਰੀ:

ਪੰਜਾਬ ਦੇ ਹਰ ਵਸਨੀਕ, ਸਰਕਾਰੀ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ 100% ਕਵਰ।

ਤਿੰਨ ਮਹੀਨਿਆਂ ਵਿੱਚ ਲਾਗੂ: 

ਇਹ ਯੋਜਨਾ ਤਿੰਨ ਮਹੀਨਿਆਂ ਵਿੱਚ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ।

ਮੁੱਖ ਮੰਤਰੀ ਸਿਹਤ ਕਾਰਡ: ਹਰ ਵਿਅਕਤੀ ਨੂੰ ਮੁੱਖ ਮੰਤਰੀ ਸਿਹਤ ਕਾਰਡ ਜਾਰੀ ਕੀਤਾ ਜਾਵੇਗਾ, ਜਿਸ ਨਾਲ ਆਸਾਨੀ ਨਾਲ ਇਲਾਜ ਮਿਲੇਗਾ।

ਕੈਸ਼ਲੈਸ ਇਲਾਜ: ਲਾਭਪਾਤਰੀ ਨੂੰ ਸਿਰਫ਼ ਆਧਾਰ ਕਾਰਡ ਲੈ ਕੇ ਹਸਪਤਾਲ ਜਾਣਾ ਪਵੇਗਾ, ਕੋਈ ਦਸਤਾਵੇਜ਼ੀ ਝੰਜਟ ਨਹੀਂ।

ਕੌਣ-ਕੌਣ ਹੋਵੇਗਾ ਲਾਭਪਾਤਰੀ?

ਪੰਜਾਬ ਦੇ 65 ਲੱਖ ਪਰਿਵਾਰ

ਸਰਕਾਰੀ ਕਰਮਚਾਰੀ

ਆਸ਼ਾ/ਆਂਗਣਵਾੜੀ ਵਰਕਰ

Share this News