





Total views : 5839495







Total views : 5839495ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਤਿੰਦਰ ਬੱਬਲਾ, ਬੱਬੂ ਬੰਡਾਲਾ
ਜਿਲਾ ਪ੍ਰੀਸ਼ਦ ਮੈਬਰ ਤੇ ਆਪ ਆਗੂ ਸ੍ਰੀ ਮੁਨੀਸ਼ ਕੁਮਾਰ ਮੋਨੂੰ ਚੀਮਾਂ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਤੋ ਚੋਣ ਲੜਨ ਸਬੰਧੀ ਆਪਣੇ ਵਿਚਾਰ ਪੱਤਰਕਾਰਾਂ ਨਾਲ ਸਾਂਝੇ ਕਰਦਿਆ ਕਿਹਾ ਕਿ ਪਾਰਟੀ ਨੇ ਜੇਕਰ ਸਵਰਗੀ ਡਾ: ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨੂੰ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰੇਗੀ ਤਾਂ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਬਣਕੇ ਉਸੇ ਤਰਾ ਡਾ: ਸੋਹਲ ਦੀ ਪਤਨੀ ਨੂੰ ਦਿਨ ਰਾਤ ਇਕ ਕਰਕੇ ਜਤਾਉਣਗੇੇ ਜਿਸਤਰਾਂ 2022 ਵਿੱਚ ਡਾ: ਕਸ਼ਮੀਰ ਸਿੰਘ ਸੋਹਲ ਨੂੰ ਜਿਤਾਇਆ ਸੀ। ਮੋਨੂੰ ਚੀਮਾਂ ਨੇ ਕਿਹਾ ਕਿ ਜੇਕਰ ਪਾਰਟੀ ਨੇ ਕਿਸੇ ਹੋਰ ਨੂੰ ਟਿਕਟ ਦੇਕੇ ਚੋਣ ਮੈਦਾਨ ‘ਚ ਉਤਾਰਿਆ ਤਾਂ ਚੀਮਾਂ ਗਰੁਪ ਇਹ ਹਰਗਿੱਜ ਸਹਿਣ ਨਹੀ ਕਰੇਗਾ ਕਿ ਜਿੰਨਾ ਦਾ ਅਸਿੱਧੇ ਰੂਪ ‘ਚ ਇਸ਼ਾਰਾ ਤਿੰਨ ਵਾਰ ਅਕਾਲੀ ਵਧਾਇਕ ਰਹੇ ਹਰਮੀਤ ਸਿੰਘ ਸੰਧੂ ਵੱਲ ਸੀ, ਜਿੰਨਾ ਬਾਰੇ ਚਰਚਾ ਹੈ ਕਿ ਉਹ ਆਪ ਵਿੱਚ ਸ਼ਾਮਿਲ ਹੋਕੇ ਇਸ ਜਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਹੋ ਸਕਦੇ ਹਨ, (ਜੋ ਅਕਾਲੀ ਦਲ ਨੂੰ ਕਰੀਬ ਇਕ ਸਾਲ ਪਹਿਲਾਂ ਅਸਤੀਫਾ ਦੇਕੇ ਅਲਵਿਦਾ ਕਹਿ ਚੁੱਕੇ ਹਨ)
ਜੇਕਰ ਪਾਰਟੀ ਨੇ ਸੰਧੂ ਨੂੰ ਸ਼ਾਮਿਲ ਕਰਕੇ ਚੋਣ ਮੈਦਾਨ ‘ਚ ਉਤਾਰਿਆ ਤਾਂ ਉਹ ਆਪਣੇ ਪੱਧਰ ‘ਤੇ ਲੜਨਗੇ ਚੋਣ

ਸ੍ਰੀ ਮੋਨੂੰ ਚੀਮਾਂ ਨੇ ਕਿਹਾ ਕਿ ਇਸ ਹਲਕੇ ਦੇ ਹਜਾਰਾਂ ਲੋਕਾਂ ਦੀਆਂ ਭਾਵਨਾਵਾ ਸਵਰਗੀ ਸੋਨੂੰ ਚੀਮਾਂ (ਸਰਪੰਚ ਅੱਡਾ ਝਬਾਲ) ਨਾਲ ਜੁੜੀਆਂ ਹੋਈਆਂ ਹਨ, ਕਿਉਕਿ ਚੀਮਾਂ ਗਰੁਪ ਵਲੋ ਹੁਣ ਤੱਕ ਹੋਈਆ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ , ਅਤੇ ਜਿਸ ਵੀ ਉਮੀਦਵਾਰ ਨੂੰ ਉਨਾਂ ਵਲੋ ਸਮਰਥਨ ਦਿੱਤਾ ਗਿਆ ਉਸ ਦੀ ਸ਼ਾਨਾਮੱਤੀ ਜਿੱਤ ਹੋਈ। ਮੋਨੂੰ ਚੀਮਾਂ ਨੇ ਕਿਹਾ ਕਿ ਚੀਮਾਂ ਪ੍ਰੀਵਾਰ ਨੇ ਹਮੇਸ਼ਾ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਂਝ ਪਾਈ ਹੈ, ਅਤੇ ਉਨਾਂ ਦੇ ਘਰ ਦੇ ਦਰਵਾਜੇ ਲੋਕਾਂ ਲਈ ਖੁਲੇ ਰਹਿੰਦੇ ਹਨ। ਮੋਨੂੰ ਚੀਮਾ ਨੇ ਦਾਅਵਾ ਕੀਤਾ ਕਿ ਆਪ ਦੀ ਹਾਈਕਮਾਂਡ ਦੇ ਸਪੰਰਕ ‘ਚ ਹਨ ਅਤੇ ਆਪਣੇ ਹਮਾਇਤੀਆਂ ਦੀ ਭਾਵਨਾਵਾਂ ਬਾਰੇ ਪਾਰਟੀ ਦੇ ਧਿਆਨ ‘ਚ ਲਿਆ ਚੁੱਕੇ ਹਨ।ਮੋਨੂੰ ਚੀਮਾਂ ਨੇ ਕਿਹਾ ਕਿ ਜਲਦੀ ਹੀ ਉਹ ਆਪਣੇ ਹਮਾਇਤੀਆ ਦਾ ਵੱਡਾ ਇਕੱਠ ਕਰਕੇ ਉਹ ਵਿਚਾਰ ਤੇ ਸੁਝਾਅ ਹਾਸਿਲ ਕਰਨਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-