ਏ.ਡੀ.ਜੀ.ਪੀ ਟਰੈਫਿਕ ਰਾਏ ਨੇ ਪੁਲਿਸ ਕਮਿਸ਼ਨਰੇਟ ਦੇ ਐਜੂਕੇਸ਼ਨ ਸੈੱਲ ‘ਚ ਤਾਇਨਾਤ ਸਬ ਇੰਸਪੈਕਟਰ ਤੇ ਹੌਲਦਾਰ ਨੂੰ ਨਿਭਾਈਆ ਜਾ ਰਹੀਆ ਵਧੀਆ ਸੇਵਾਵਾਂ ਲਈ ਕੀਤਾ ਸਨਮਾਨਿਤ

4878541
Total views : 5841006

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸਟਾ

ਪੁਲਿਸ ਕਮਿਸਨਰੇਟ ਅੰਮ੍ਰਿਤਸਰ ਦੇ ਐਜੂਕੇਸ਼ਨ ਸੈੱਲ ‘ਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ ਤੇ ਹੌਲਦਾਰ ਸਲਵੰਤ ਸਿੰਘ ਨੂੰ ਏ.ਡੀ.ਜੀ.ਪੀ ਟਰੈਫਿਕ ਸ:ਅਮਰਦੀਪ ਸਿੰਘ ਨੇ ਚੰਡੀਗੜ੍ਹ ਵਿਖੇ ਬੁਲਾਕੇ ਸਨਮਾਨਿਤ ਕਰਦਿਆ ਕਿਹਾ ਕਿ ਉਨਾਂ ਵਲੋ ਟਰੈਫਿਕ ਨਿਯਮਾਂ ਤੋ ਆਮ ਜਨਤਾ ਤੇ ਸਕੂਲੀ ਬੱਚਿਆ ਤੇ ਡਰਾਈਵਰਾਂ ਨੂੰ ਸੈਮੀਨਾਰ ਲਗਾਕੇ ਜਿਸਤਰਾਂ ਜਾਗਰੂਕ ਕੀਤਾ ਜਾ ਰਿਹਾ ਹੈ, ਉਹ ਪ੍ਰਸੰਸਾਯੋਗ ਹੈ।

ਮਿਤੀ 8-05-2025 ਨੂੰ ਥੈਲਾਸੀਮੀਆ ਡੇ ਤੇ ਰੇਡ ਕਰਾਸ ਭਵਨ ਅੰਮ੍ਰਿਤਸਰ ਵਿਖੇ ਖੂਨ ਦਾਨ ਦਾ ਕੈਂਪ ਲੱਗਾ ਜਿਸ ਵਿਚ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਸਲਵੰਤ ਸਿੰਘ ਨੇ ਖ਼ੂਨ ਦਾਨ ਕਰਕੇ ਇਕ ਵੱਖਰੀ ਅਤੇ ਨਵੇਕਲੀ ਸੇਵਾ ਕੀਤੀ ਓਨਾ ਇਹ ਪਹਿਲਕਦਮੀ ਕੀਤੀ ਕਿ ਜੇ ਸਾਡੇ ਖੂਨ ਦਿੱਤਿਆ ਕਿਸੇ ਦੀ ਜਾਨ ਬਚਦੀ ਹੈ ਤਾ ਇਸ ਤੋ ਵੱਡਾ ਕੋਈ ਦਾਨ ਨਹੀਂ ਹੈ ਸੋ ਸਾਡੇ ਸਾਰਿਆ ਦਾ ਫਰਜ਼ ਬਣਦਾ ਹੈ ਕਿ ਇਸ ਗੱਲ ਦੀ ਚਰਚਾ ਏ ਡੀ ਜੀ ਪੀ ਟ੍ਰੈਫਿਕ ਸ਼੍ਰੀ ਅਮਰਦੀਪ ਸਿੰਘ ਰਾਏ ਚੰਡੀਗੜ੍ਹ  ਦੇ ਕੋਲ ਪੁਹੰਚੀ ਅਤੇ ਉਹਨਾ ਵਲੋ ਇਹਨਾ ਮੁਲਾਜਮਾਂ ਨੂੰ ਚੰਡੀਗੜ੍ਹ ਬੁਲਾ ਕੇ ਸਪੈਸ਼ਲ ਇਹਨਾ ਦਾ ਸਨਮਾਨ ਕੀਤਾ ਗਿਆ ਓਹਨਾ ਕਿਹਾ ਕਿ ਅੱਗੇ ਤੋ ਵੀ ਜੇਕਰ ਕੋਈ ਕਰਮਚਾਰੀ ਕੋਈ ਚੰਗਾ ਕੰਮ ਕਰਦਾ ਹੈ ਤਾ ਓਸ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਓਹਨਾ ਨੇ ਮੁਲਾਜਮਾਂ ਨੂੰ ਸ਼ਾਬਾਸ਼ ਦਿੱਤੀ ਅਤੇ ਹੱਲਾਸ਼ੇਰੀ ਦਿੱਤੀ ਅਤੇ ਭਵਿੱਖ ਵਿੱਚ ਵੀ ਇਸਤਰਾਂ ਦੇ ਕੰਮ ਕਰਨ ਲਈਸ਼ੁਭਕਾਮਨਾਵਾਂ ਦਿੱਤੀਆਂ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News