





Total views : 5895950







Total views : 5895950ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ,ਚਵਿੰਡਾ ਦੇਵੀ/ਗਿੱਲ,ਭੰਡਾਰੀ
ਜਿਲਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਨੇੜੇ ਬੀਤੀ ਰਾਤ ਤੁਸ ਸਮੇ ਵੱਡਾ ਕਹਿਰ ਵਾਪਰਿਆ ਕਿਉਕਿ ਪਿੰਡ ਭੰਗਾਲੀ,ਧਰੀਏਵਾਲ ਅਤੇ ਮਰੜੀ ਕਲਾਂ ਨਾਲ ਸਬੰਧਿਤ 13 ਵਿਆਕਤੀਆਂ ਦੀ ਜਹਿਰੀਲੀ ਸਰਾਬ ਪੀਣ ਨਾਲ ਮੌਤ ਹੋਣ ਦਾ ਦੁੱਖਦਈ ਸਮਾਚਾਰ ਪ੍ਰਾਪਤ ਹੋਇਆ ਹੈ।ਰਾਤ ਭਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਉਕਤ ਪਿੰਡਾਂ ਵਿਚ ਜਾ ਕੇ ਲੋਕਾਂ ਦਾ ਹਾਲ ਚਾਲ ਜਾਣਿਆ ਗਿਆ ਤੇ ਜੋ ਵਿਅਕਤੀ ਬਿਮਾਰ ਸਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ।
ਦਿਨ ਚੜਦਿਆਂ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ,ਸਿਵਲ ਸਰਜਨ ਕਿਰਨਦੀਪ ਕੋਰ ਸਮੇਤ ਹੋਰ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਹੋਏ ਹਨ। ਉਨ੍ਹਾਂ ਵਲੋਂ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਨਜ਼ਦੀਕੀ ਪੈਂਦੇ ਪਿੰਡ ਭੰਗਾਲੀ ਕਲਾਂ, ਥਰਈਏਵਾਲ, ਮਰੜੀ ਕਲਾਂ, ਤਲਵੰਡੀ ਖੁੰਮਣ, ਟਪਰੀਆ ਸਮੇਤ ਨੇੜਲੇ ਹੋਰ ਪਿੰਡਾਂ ਵਿਚ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਤਕ ਦੇਹਾਂ ਪੋਸਟਮਾਰਟ ਮਲਈ ਅੰਮ੍ਰਿਤਸਰ ਭੇਜੀਆਂ ਗਈਆਂ ਹਨ।ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਜਲਦੀਹੀ ਵਿਸਥਾਰ ਸਾਹਿਤ ਖਬਰ ਪ੍ਰਕਾਸ਼ਿਤ ਕੀਤੀ ਜਾਏਗੀ ਕਿਉਕਿ ਜਿਲਾ ਪ੍ਰਸ਼ਾਸਨ ਨਾਲ ਬੀ.ਐਨ.ਈ ਦੀ ਟੀਮ ਵੀ ਘਟਨਾਸਥਾਨ ‘ਤੇ ਮੌਜੂਦ ਹੈ।ਖਬਰ ਨੂੰ ਵਧ ਤੋ ਵੱਧ ਅੱਗੇ ਸ਼ੇਅਰ ਕਰੋ-

