ਮਾਤਾ ਚਵਿੰਡਾ ਦੇਵੀ ਜੀ ਦਾ 2 ਰੋਜ਼ਾ ਮੇਲਾ ਹੋਇਆ ਸੰਪੰਨ ! ਲੱਖਾਂ ਸ਼ਰਧਾਲੂ ਹੋਏ ਮਾਤਾ ਜੀ ਦੇ ਚਰਨਾਂ ਵਿੱਚ ਨਤਮਸਤਕ

4878700
Total views : 5841307

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਿਕ ਕਸਬਾ ਚਵਿੰਡਾ ਦੇਵੀ ਜਿੱਥੇ ਮਾਤਾ ਚਾਮੁੰਡਾ ਦੇਵੀ ਜੀ ਦਾ ਇਤਿਹਾਸਿਕ ਮੰਦਰ ਸਥਾਪਿਤ ਹੈ ਅਤੇ ਇਸ ਇਤਿਹਾਸਿਕ ਮੰਦਰ ਵਿੱਚ ਮਾਤਾ ਜੀ ਖੁਦ ਆਪ ਬਿਰਾਜਮਾਨ ਹਨ। ਇਕ ਇਤਿਹਾਸ ਮੁਤਾਬਕ ਇਸ ਜਗ੍ਹਾ ਉੱਪਰ ਮਾਤਾ ਚਾਮੁੰਡਾ ਦੇਵੀ ਨੇ ਚੰਡ- ਮੁੰਡ ਨਾਮ ਦੀ ਰਾਕਸਾਂ ਦਾ ਵਦ ਕੀਤਾ ਸੀ ਤਾਂ ਜੋ ਇਸ ਜਗ੍ਹਾ ਦਾ ਨਾਮ ਚਵਿੰਡਾ ਦੇਵੀ ਪਿਆ । ਇਸ ਕਸਬੇ ਵਿੱਚ ਸਾਲ ਵਿੱਚ ਦੋ ਭਾਰੀ ਮੇਲੇ ਲੱਗਦੇ ਹਨ । ਇਸ ਮੇਲੇ ਵਿੱਚ ਲੱਖਾਂ ਸ਼ਰਧਾਲੂ ਆ ਕੇ ਮਾਤਾ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਉਂਦੇ ਹਨ ਅਤੇ ਨਤਮਸਤਕ ਹੁੰਦੇ ਹਨ। ਇਸ ਤਰ੍ਹਾਂ ਇਸ ਵਾਰ ਵੀ ਦੇਸੀ ਚੇਤ ਮਹੀਨੇ ਤੇ ਇਹ ਮੇਲਾ 5 ਅਪ੍ਰੈਲ ਦੇ ਦਿਨ ਸ਼ਨੀਵਾਰ ਦੀ ਅਸ਼ਟਮੀ ਦੇ ਸੁੱਭ ਤਿਉਹਾਰ ਤੋਂ ਸ਼ੁਰੂ ਹੋਇਆ ਜੋ ਅੱਜ 6 ਅਪ੍ਰੈਲ ਦਿਨ ਐਤਵਾਰ ਰਾਮ ਨੋਮੀ ਨੂੰ ਸੰਪੰਨ ਹੋਇਆ।

ਇਸ ਵਾਰ ਵੀ ਇਸ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਨੇ ਮਾਤਾ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਇਆ ਤੇ ਮਾਤਾ ਜੀ ਦੇ ਚਰਨਾਂ ਵਿੱਚ ਬਲੀ ਦੇ ਪ੍ਰਤੀਕ ਨਾਰੀਅਲ ਚੜਾਏ ਅਤੇ ਆਪੋ -ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ । ਇਸ ਭਾਰੀ ਮੇਲੇ ਤੇ ਮੰਦਿਰ ਵਿੱਚ ਲੱਗੇ ਰਸ਼ੀਵਰ ਕਮ ਤਹਿਸੀਲਦਾਰ ਸ਼ੀਸ਼ਪਾਲ ਸਿੰਗਲਾ ਵੱਲੋਂ ਸ਼ਰਧਾਲੂਆਂ ਦੇ ਰਹਿਣ ਅਤੇ ਖਾਣ – ਪੀਣ ਲਈ ਲੰਗਰ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ । ਮਾਤਾ ਮੰਦਰ ਚਾਮੁੰਡਾ ਦੇਵੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ ਜੋ ਇਸ ਇਲਾਕੇ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ । ਇਸ 2 ਰੋਜ਼ਾ ਚੱਲੇ ਮੇਲੇ ਵਿੱਚ ਪੁਲਿਸ ਥਾਣਾ ਕੱਥੂਨੰਗਲ ਦੇ ਐਸ.ਐਚ.ਓ ਸਤਪਾਲ ਸਿੰਘ ਅਤੇ ਪੁਲਿਸ ਚੌਂਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਵੱਲੋਂ ਮੇਲੇ ਦੀ ਆਮਦ ਨੂੰ ਦੇਖਦਦਿਆ ਹੋਇਆ ਭਾਰੀ ਪੁਲਿਸ ਫੋਰਸ ਨਾਲ ਮੰਦਰ ਅਤੇ ਕਸਬੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਮੰਦਰ ਚਵਿੰਡਾ ਦੇਵੀ ਦੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ, ਬਲਵਿੰਦਰ ਸ਼ਰਮਾਂ, ਰਿੰਕੂ ਬਾਵਾ, ਹਰਜਿੰਦਰ ਡਾਰੀਕੇ, ਮੰਦਰ ਦੀ ਪੁਜਾਰੀ ਪੰਡਿਤ ਗੋਲੂ, ਪੰਡਿਤ ਰਾਜੂ, ਪੰਡਿਤ ਅਭਿਸ਼ੇਕ, ਪੰਡਿਤ ਭਰਤ, ਪੰਡਿਤ ਪਵਨ ਆਦਿ ਸੇਵਾਦਾਰਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਪੂਰੇ ਪਿਆਰ ਸਹਿਤ ਮਾਤਾ ਜੀ ਦੇ ਖੁੱਲ੍ਹੇ ਦਰਸ਼ਨ ਕਰਵਾਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News