





Total views : 5949224







Total views : 5949224ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਾਣਾਨੇਸ਼ਟਾ, ਮਿੱਕੀ ਗੁਮਟਾਲਾ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਦੀਆਂ ਹਿਦਾਇਤਾਂ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸਪੈਸ਼ਲ ਨਾਕਾਬੰਦੀ ਅਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ। ਜਿਸਦੀ ਲਗਾਤਾਰਤਾ ਵਿੱਚ ਅੱਜ ਮਿਤੀ 27-03-2025 ਨੂੰ ਏ.ਸੀ.ਪੀ, ਡਿਟੈਕਟਿਵ, ਸ਼੍ਰੀ ਹਰਮਿੰਦਰ ਸਿੰਘ ਸੰਧੂ, ਪੀ. ਪੀ.ਐਸ, ਦੀ ਅਗਵਾਈ ਹੇਠ ਸਬ ਇੰਸਪੈਕਟਰ ਰਵੀ ਕੁਮਾਰ ਇੰਚਾਰਜ ਸੀਆਈਏ ਸਟਾਫ਼ 2, ਸਮੇਤ ਪੁਲਿਸ ਪਾਰਟੀ ਤੇ ਆਰ.ਪੀ.ਐਫ ਅਤੇ ਜੀ.ਆਰ.ਪੀ ਦੇ ਜਵਾਨਾਂ ਨਾਲ ਰੇਲਵੇ ਸਟੇਸ਼ਨ ਵਿਖੇ ਸਾਂਝੇ ਤੌਰ ਤੇ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ।
ਇਸ ਚੈਕਿੰਗ ਅਭਿਆਨ ਦੌਰਾਨ ਰੇਲਵੇ ਸਟੇਸ਼ਨ ਦੇ ਅੰਦਰੂਨੀ ਅਤੇ ਬਾਹਰਵਾਰ ਏਰੀਆ ਦੀ ਚੱਪੇ ਚੱਪੇ ਦੀ ਸਰਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਲਗੇਜ਼ ਦੀ ਤਲਾਸ਼ੀ ਲਈ ਤੇ ਉਹਨਾਂ ਪਾਸੋਂ ਬਾਰੀਕੀ ਨਾਲ ਪੁਛਗਿਛ ਵੀ ਕੀਤੀ ਗਏ। ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰਵਾਰ ਲੱਗੇ ਸਟਾਲਾਂ ਦੀ ਸਨਿਫਰ ਡੋਗ ਦੀ ਮੱਦਦ ਨਾਲ ਚੈਕਿੰਗ ਕੀਤੀ ਗਈ ਅਤੇ ਪਾਰਕਿੰਗ ਵਿਖੇ ਲੱਗੇ ਵਹਿਕਲਾ ਦੀ ਮਾਲਕੀ ਐਪ ਰਾਹੀਂ ਚੈੱਕ ਕੀਤਾ ਗਿਆ। ਇਸੇ ਤਰ੍ਹਾਂ ਬੱਸ ਸਟੈਂਡ ਵਿਖੇ ਇੰਚਾਰਜ ਪੁਲਿਸ ਚੌਕੀ ਬਸ ਸਟੈਂਡ, ਅੰਮ੍ਰਿਤਸਰ ਏਐਸਆਈ ਕਪਿਲ ਸ਼ਰਮਾ ਸਮੇਤ ਪੁਲਿਸ ਫੋਰਸ ਵਲੋ ਚੈਕਿੰਗ ਕੀਤੀ ਗਈ। ਏਸੀਪੀ ਨੇ ਕਿਹਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ ਅਤੇ ਲੋਕਾਂ ਦੀ ਸੁਰੱਖਿਆ ਲਈ 24×7 ਤੱਤਪਰ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-