





Total views : 5915160







Total views : 5915160ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਪਿਛਲੇ ਦਿਨੀ ਨਨਕਾਣਾ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਮਹਿਲ ਸਿੰਘ ਬੱਬਰ ਨੂੰ ਸ਼ਰਧਾਂਜਲੀ ਦੇਂਦਿਆ ਜਥੇਦਾਰ ਹਵਾਰਾ ਕਮੇਟੀ ਨੇ ਕਿਹਾ ਕਿ ਉਹ ਸੰਤ ਸਿਪਾਹੀ ਦੀ ਆਦਰਸ਼ ਉਦਾਹਰਣ ਸਨ ਜਿਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ।ਜਥੇਦਾਰ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ,ਭੁਪਿੰਦਰ ਸਿੰਘ ਭਲਵਾਨ ਜਰਮਨੀ ਨੇ ਕਿਹਾ ਭਾਈ ਮਹਿਲ ਸਿੰਘ ਮੌਜੂਦਾ ਕੌਮੀ ਅਜ਼ਾਦੀ ਦੇ ਸੰਘਰਸ਼ ਦੀ ਬੁਨਿਆਦ ਰੱਖਣ ਵਾਲਿਆਂ ਵਿੱਚੋਂ ਇਕ ਮਹਾਨ ਜਰਨੈਲ ਸਨ।
ਉਹ ਯੁੱਧ ਨੀਤੀ ਦੇ ਘਾੜਕ ਵਜੋਂ ਵੀ ਜਾਣੇ ਜਾਂਦੇ ਸਨ।ਜਿਲ੍ਹਾ ਤਰਨਤਾਰਨ ਪਿੰਡ ਦਾਸੂਵਾਲ ਨਾਲ ਸੰਬੰਧਿਤ ਭਾਈ ਮਹਿਲ ਸਿੰਘ ਬੱਬਰ ਜਥੇਬੰਦੀ ਦੇ ਪਹਿਲੇ ਮੁਖੀ ਜਥੇਦਾਰ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾ ਸਨ ।1978 ਦੀ ਵਿਸਾਖੀ ਉਪਰੰਤ ਉਨ੍ਹਾਂ ਨੇ ਪੰਥਕ ਪੈੜਾਂ’ਚ ਪੈਰ ਰੱਖਿਆ ਅਤੇ ਕੌਮੀ ਘਰ ਦੀ ਪ੍ਰਾਪਤੀ ਲਈ ਪਰਿਵਾਰ ਦਾ ਮੋਹ ਵੀ ਤਿਆਗ ਦਿੱਤਾ।ਉਨ੍ਹਾ ਨੇ ਜ਼ਿੰਦਗੀ ਦੇ ਸੰਤਾਲੀ ਸਾਲ ਰੁਪੋਸ਼ ਅਤੇ ਜਲਾਵਤਨੀ ਵਿੱਚ ਰਹਿਕੇ ਪੰਥ ਦੀ ਚੜ੍ਹਦੀਕਲਾ ਲਈ ਸੰਘਰਸ਼ ਕੀਤਾ।ਉੱਚੇ ਸੁੱਚੇ ਕਿਰਦਾਰ ਦੇ ਮਾਲਕ ਭਾਈ ਮਹਿਲ ਸਿੰਘ ਗੁਰਬਾਣੀ ਦੇ ਰਸੀਏ ਹੋਣ ਕਾਰਨ ਸੁਭਾਅ ਵਿੱਚ ਨਿਮਰਤਾ ਤੇ ਪਰਉਪਕਾਰ ਸੀ ਪਰ ਪੰਥਕ ਨਿਸ਼ਾਨੇ ਪ੍ਰਤੀ ਅਡੋਲ ਦਿੜਤਾ ਸੀ ।ਪੰਜਾਬ ਨੂੰ ਬਚਾਉਣ ਲਈ ਅੱਜ ਦੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਵਿੱਚ ਗ਼ਲਤਾਨ ਹੋ ਕੇ ਧਰਮ ਤੋਂ ਦੂਰ ਚਲੀ ਗਈ ਹੈ ਉਸ ਲਈ ਭਾਈ ਮਹਿਲ ਸਿੰਘ ਬੱਬਰ ਦਾ ਜੀਵਨ ਆਦਰਸ਼ ਹੈ ।ਬਿਆਨ ਜਾਰੀ ਕਰਨ ਵਾਲਿਆਂ ਵਿੱਚ ਕਮੇਟੀ ਆਗੂ ਮਹਾਬੀਰ ਸਿੰਘ ਸੁਲਤਾਨਵਿੰਡ,ਬਲਦੇਵ ਸਿੰਘ ਨਵਾਂਪਿੰਡ,ਡਾ ਸੁਖਦੇਵ ਸਿੰਘ ਬਾਬਾ,ਸੁਖਰਾਜ ਸਿੰਘ ਵੇਰਕਾ,ਜਸਬੀਰ ਸਿੰਘ ਝਬਾਲ,ਦਲਜੀਤ ਸਿੰਘ ਗਿੱਲ,ਪ੍ਰਤਾਪ ਸਿੰਘ ਸਕੱਤਰਾਂ,ਰਘਬੀਰ ਸਿੰਘ ਭੁੱਚਰ ਅਤੇ ਸਤਜੋਤ ਸਿੰਘ ਮੁਧਲ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-