ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਮਾਰੀਆਂ ਮੱਲਾਂ

4878766
Total views : 5841395

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਰਈਆ /ਬਲਵਿੰਦਰ ਸਿੰਘ ਸੰਧੂ ‌ ‌

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਦੇਵ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚ ਵਧੀਆ ਪ੍ਰਦਰਸ਼ਨ ਦਿਖਾਉਂਦਿਆਂ ਹੋਇਆਂ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਆਪਣੇ ਨਾਮ ਦਰਜ ਕੀਤੇ ਹਨ। ਇਸ ਬਾਰੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਐਮ.ਕਾਮ ਸਮੈਸਟਰ ਪਹਿਲਾ ਦੀ ਵਿਦਿਆਰਥਣ ਹਨੀ ਨੇ 8.59 ਐਸ.ਜੀ.ਪੀ.ਏ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਰਿਟ ਵਿੱਚੋ ਦੂਸਰੇ ਨੰਬਰ ਤੇ ਰਹੀ ਜਦ ਕਿ ਮਹਿਕਦੀਪ ਕੌਰ 7.77 ਐਸ.ਜੀ.ਪੀ.ਏ ਨਾਲ ਕਾਲਜ ਵਿੱਚੋਂ ਦੂਜੇ ਸਥਾਨ ਅਤੇ ਰਵਨੀਤ ਕੌਰ ਅਤੇ ਅੰਮ੍ਰਿਤਪਾਲ ਕੌਰ 7.59 ਐਸ.ਜੀ.ਪੀ.ਏ ਨਾਲ ਤੀਸਰੇ ਸਥਾਨ ਤੇ ਰਹੀਆਂ ਹਨ। ਇਸੇ ਤਰ੍ਹਾਂ ਐੱਮ.ਕਾਮ ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚੋਂ ਰਿਤਿਕਾ 8.0 ਐਸ.ਜੀ.ਪੀ.ਏ ਨਾਲ ਪਹਿਲੇ ਸਥਾਨ ਤੇ ਅੰਜੂ ਬਾਲਾ 7.91 ਐੱਸ.ਜੀ.ਪੀ.ਏ ਨਾਲ ਦੂਸਰੇ ਸਥਾਨ ਤੇ ਜਦਕਿ ਹਰਨੀਤ ਕੌਰ 7.82 ਐੱਸ.ਜੀ.ਪੀ.ਏ. ਨਾਲ ਤੀਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਐਮ.ਏ (ਪੰਜਾਬੀ) ਸਮੈਸਟਰ ਪਹਿਲਾ ਦੇ ਨਤੀਜਿਆਂ ਵਿੱਚੋਂ ਗੁਰਮੀਤ ਕੌਰ 7.20 ਐਸ.ਜੀ.ਪੀ.ਏ ਨਾਲ ਪਹਿਲੇ ਸਥਾਨ ਤੇ ਅਤੇ ਨਵਪ੍ਰੀਤ ਕੌਰ 7.0 ਐਸਜੀਪੀਏ ਨਾਲ ਦੂਸਰੇ ਸਥਾਨ ਤੇ ਜਦਕਿ ਪ੍ਰਵੀਨ ਕੌਰ 6.40 ਐਸ.ਜੀ.ਪੀ.ਏ ਨਾਲ ਤੇ ਜਿਸ ਸਥਾਨ ਤੇ ਰਹੀ।

ਬੀ.ਏ ਸਮੈਸਟਰ ਪੰਜਵਾਂ ਦੀ ਵਿਦਿਆਰਥਣ ਖੁਸ਼ਮੀਤ ਕੌਰ 284 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲੇ ਪਿੰਕੀ ਕੌਰ 283 ਅੰਕ ਲੈ ਕੇ ਕਾਲਜ ਵਿੱਚੋਂ ਦੂਸਰੇ ਅਤੇ ਸਿਮਰਨਜੀਤ ਕੌਰ ਅਤੇ ਸਾਹਿਲ ਸਿੰਘ 273 ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰੇ ਸਥਾਨ ਤੇ ਰਹੇ ਜਦਕਿ ਬੀਐਸਸੀ ਸਮੈਸਟਰ ਪੰਜਵਾਂ ਵਿੱਚੋਂ ਅਨਮੋਲਪ੍ਰੀਤ ਕੌਰ 306 ਅੰਕ ਲੈ ਕੇ ਕਾਲਜ ਵਿੱਚੋਂ ਪਹਿਲੇ ਸਥਾਨ ਤੇ ਰਹੀ। ਕੰਪਿਊਟਰ ਵਿਭਾਗ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਜਿਸ ਵਿੱਚ ਬੀਸੀਐਸ ਸਮੈਸਟਰ ਪੰਜਵਾਂ ਦੀ ਮਾਨਵਜੋਤ ਕੌਰ 279 ਅੰਕ ਲੈ ਕੇ ਪਹਿਲੇ ਸਥਾਨ ਤੇ, ਮਨਰੂਪ ਕੌਰ 271 ਅੰਕਾਂ ਨਾਲ ਦੂਸਰੇ ਅਤੇ ਡੌਲੀ ਚਾਹਲ 270 ਨੰਬਰਾਂ ਨਾਲ ਤੀਸਰੇ ਸਥਾਨ ਤੇ ਰਹੀ। ਇਸੇ ਤਰ੍ਹਾਂ ਬੀਸੀਐਸ ਮੈਸਟਰ ਪਹਿਲਾ ਵਿੱਚੋਂ ਹਰਪ੍ਰੀਤ ਕੌਰ ਐਸ.ਜੀ.ਪੀ.ਏ. ਨਾਲ ਪਹਿਲੇ ਸਥਾਨ ਤੇ ਜਦਕਿ ਕਿਰਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ 7.54 ਅਤੇ 7.38 ਐਸ.ਜੀ.ਪੀ.ਏ ਨਾਲ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੀਆਂ। ਕਾਲਜ ਇੰਚਾਰਜ ਨੇ ਕਿਹਾ ਕਿ ਇਹਨਾਂ ਨਤੀਜਿਆਂ ਦਾ ਸਿਹਰਾ ਕਾਲਜ ਦੇ ਮਿਹਨਤੀ ਅਤੇ ਤਜਰਬੇਕਾਰ ਅਧਿਆਪਕਾਂ ਤੇ ਸਿਰ ਜਾਂਦਾ ਹੈ।ਉਹਨਾਂ ਨੇ ਇਸ ਸੰਦਰਭ ਵਿੱਚ ਅਧਿਆਪਕ ਸਾਹਿਬਾਨਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਲਜ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਸਾਡੇ ਵਿਦਿਆਰਥੀ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਂਦੇ ਰਹਿਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News