ਸ੍ਰੀ ਹਰਿਮੰਦਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ‘ਚ ਸੇਵਾਦਾਰਾਂ ਤੇ ਯਾਤਰੀਆਂ ‘ਤੇ ਹਮਲਾ ਕਰਨ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

4878822
Total views : 5841608

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸ੍ਰੀ ਹਰਿਮੰਦਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ‘ਚ ਸੇਵਾਦਾਰਾਂ ਤੇ ਯਾਤਰੀਆਂ ‘ਤੇ  ਰਾਡ ਨਾਲ ਹਮਲਾ ਦੇ ਮਾਮਲੇ ਵਿੱਚ ਜਾਣਕਾਰੀ ਦੇਦਿਆਂ ਏ.ਸੀ.ਪੀ ਕੇਦਰੀ ਸ: ਜਸਪਾਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਉਹ ਗੁਰੂ ਰਾਮਦਾਸ ਸਰਾਏ ਦੀ ਦੂਜੀ ਮੰਜ਼ਿਲ ‘ਤੇ ਹੱਥ ਵਿੱਚ ਲੋਹੇ ਦੀ ਰਾਡ ਲੈ ਕੇ ਘੁੰਮ ਰਿਹਾ ਸੀ। ਸੇਦਾਵਦਾਰ ਜਸਬੀਰ ਸਿੰਘ ਨੇ ਉਸਨੂੰ ਹੇਠਾਂ ਆਉਣ ਲਈ ਕਿਹਾ ਅਤੇ ਉਸਨੇ ਉਸਦੀ ਬੇਨਤੀ ਵੱਲ ਧਿਆਨ ਨਹੀਂ ਦਿੱਤਾ। ਜਦੋਂ ਜਸਬੀਰ ਸਿੰਘ , ਜੁਲਫਾਨ ਵੱਲ ਗਿਆ ਤਾਂ ਉਸਨੇ ਜਸਬੀਰ ਸਿੰਘ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ।

ਇਸ ‘ਤੇ ਹੋਰ ਕਰਮਚਾਰੀ ਨੇ ਉਸਨੂੰ ਫੜਨ ਲਈ ਪਹੁੰਚੇ ਅਤੇ ਉਸਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਫਿਰ ਉਸਨੂੰ ਹੋਰ ਕਰਮਚਾਰੀਆਂ ਅਤੇ ਸੰਗਤ ਦੀ ਮਦਦ ਨਾਲ ਫੜ ਲਿਆ ਤੇ ਉਸਨੂੰ ਕੁੱਟਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।ਜੋ ਇਸ ਸਬੰਧੀ ਜਸਬੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸੋਹੀਆਂ ਕਲਾਂ ਅੰਮ੍ਰਿਤਸਰ ਦੇ ਬਿਆਨ ‘ਤੇ ਮੁਕਦਮਾ ਨੰਬਰ 15 ਅਧੀਨ ਧਾਰਾ 118(1), 115(2) ਬੀਐਨਐਸ ਥਾਣਾ ਈ ਡਿਵੀਜ਼ਨ ਦਰਜ ਕੀਤਾ ਗਿਆ ।ਜੁਲਫਾਨ ਪੁੱਤਰ ਜਾਨ ਮੁਹੰਮਦ ਵਾਸੀ ਪਿੰਡ ਸ਼ਾਦੀਪੁਰ ਥਾਣਾ ਸਦਰ ਯਮੁਨਾਨਗਰ ਹਰਿਆਣਾ ਲਗਭਗ ਤਿੰਨ ਦਿਨ ਪਹਿਲਾਂ ਆਪਣਾ ਘਰ ਛੱਡ ਕੇ ਚਲਾ ਗਿਆ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News