





Total views : 5915256







Total views : 5915256ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ/ਬਾਰਡਰ ਨਿਊਜ ਸਰਵਿਸ
ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਸਰਹੱਦੀ ਪਿੰਡਾਂ ਨਾਲ ਸਬੰਧਤ ਦੋ ਨਸ਼ਾ ਤਸਕਰਾਂ ਦੀ ਕਰੀਬ ਪੌਣੇ ਦੋ ਕੋਰੜ ਦੀ ਜਾਇਦਾਦ ਨੂੰ ਫਰੀਜ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਕਾਰਵਾਈ ਦਿੱਲੀ ਦੀ ਕੰਪੀਨੈਂਟ ਅਥਾਰਟੀ ਵੱਲੋਂ ਮਿਲੇ ਨਿਰਦੇਸ਼ਾਂ ਦੇ ਤਹਿਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਜਗਜੀਤ ਸਿੰਘ ਉਰਫ ਡਾਕਟਰ ਪੁੱਤਰ ਮਹਿਲ ਸਿੰਘ ਵਾਸੀ ਕਲਸੀਆਂ ਕਲਾਂ ਜਿਸ ਦੇ ਥਾਣਾ ਸਦਰ ਪੱਟੀ ਵਿਚ 1 ਕਿੱਲੋ 510 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਕੇਸ ਦਰਜ ਹੈ।ਉਸਦਾ ਰਿਹਾਇਸ਼ੀ ਘਰ ਅਤੇ ਇਕ ਦੁਕਾਨ ਜਿਸਦੀ ਕੀਮਤ ਦੀ ਕੀਮਤ 90 ਲੱਖ 90 ਹਜ਼ਾਰ ਰੁਪਏ ਹੈ ਤੋਂ ਇਲਾਵਾ 11 ਲੱਖ 71 ਹਜ਼ਾਰ 155 ਰੁਪਏ ਕੀਮਤ ਦੀ ਇਕ ਮਹਿੰਦਰਾ ਸਕਾਰਪਿਓ ਗੱਡੀ ਨੂੰ ਫਰੀਜ਼ ਕੀਤਾ ਗਿਆ ਹੈ।
ਉਨ੍ਹਾਂ ਦੱਸ਼ਿਆ ਕਿ ਜਗਜੀਤ ਸਿੰਘ ਦੀ ਕੁੱਲ 1 ਕਰੋੜ 2 ਲੱਖ 61 ਹਜ਼ਾਰ 155 ਰੁਪਏ ਬਣਦੀ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਨਸ਼ਾ ਤਸਕਰ ਸ਼ਬਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕਲਸ, ਜਿਸ ਦੇ ਖਿਲਾਫ ਥਾਣਾ ਖੇਮਕਰਨ ’ਚ 1 ਕਿੱਲੋ 104 ਗ੍ਰਾਮ ਹੈਰੋਇਨ ਬਰਾਮਦਗੀ ਸਬੰਧੀ ਕੇਸ ਦਰਜ ਹੈ।ਉਸਦੇ ਰਿਹਾਇਸ਼ੀ ਘਰ ਨੂੰ ਫਰੀਜ਼ ਕੀਤਾ ਗਿਆ ਹੈ। ਜਿਸ ਦੀ ਕੀਮਤ 75 ਲੱਖ 10 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਉਕਤ ਦੋ ਨਸ਼ਾ ਤਸਕਰਾਂ ਦੀ 1 ਕਰੋੜ 77 ਲੱਖ 71 ਹਜ਼ਾਰ 155 ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਤੇ ਘਰਾਂ ਦੇ ਬਾਹਰ ਨੋਟਿਸ ਅਤੇ ਬੋਰਡ ਵੀ ਲਗਾ ਦਿੱਤੇ ਗਏ ਹਨ। ਐੱਸਐੱਸਪੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਿਲ੍ਹੇ ਵਿਚ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਦੋਂਕਿ ਨਸ਼ੇ ਦੇ ਧੰਦੇ ਵਿਚ ਲੱਗੇ 7 ਸਮੱਗਲਰਾਂ ਦੀ ਇਸ ਸਾਲ ਵਿਚ 4 ਕਰੋੜ 37 ਲੱਖ 61 ਹਜਾਰ 155 ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਜਾ ਚੁੱਕਾ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-