76 ਵੇ ਗਣਤੰਤਰ ਦਿਵਸ ਤੇ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਤੇ ਦਵਿੰਦਰ ਕੁਮਾਰ ਪੁਰੀ ਐਸ ਡੀ ਐਮ ਅਜਨਾਲਾ ਵਲੋਂ ਸਨਮਾਨਿਤ

4913215
Total views : 5895477

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ/ਬਾਰਡਰ ਨਿਊਜ ਸਰਵਿਸ 

ਸਥਾਨਕ ਸ਼ਹਿਰ ਅਜਨਾਲਾ ਦੀ ਆਈ ਟੀ ਆਈ ਗਰਾਊਂਡ ਵਿੱਚ 26 ਜਨਵਰੀ ਨੂੰ ਅਜਨਾਲਾ ਪ੍ਰਸ਼ਾਸਨ ਵਲੋਂ 76 ਵੇ ਗਣਤੰਤਰ ਦਿਵਸ ਜਸ਼ਨਾਂ ਨਾਲ ਮਨਾਇਆ ਗਿਆ।ਸਹਿਰ ਅਜਨਾਲਾ ਦੇ ਉੱਘੇ ਸਮਾਜ ਸੇਵੀ ਤੇ ਪ੍ਰਸਿੱਧ ਪੱਤਰਕਾਰ ਸ੍ਰੀ ਦਵਿੰਦਰ ਕੁਮਾਰ ਪੁਰੀ ਅਜਨਾਲਾ ਨੂੰ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਤੇ ਚੰਗਾ ਵਿਚਰਣ ਤੇ ਸਭ ਡਵੀਜ਼ਨ ਅਜਨਾਲਾ ਦੇ  ਐਸ ਡੀ ਐਮ ਸ੍ਰ ਰਵਿੰਦਰ ਸਿੰਘ ਅਰੌੜਾ ਵਲੋਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਸੇਵੀ ਤੇ ਪੱਤਰਕਾਰ ਦਵਿੰਦਰ ਕੁਮਾਰ ਪੁਰੀ ਨੇ ਕਿਹਾ ਜੋਂ ਮੈਨੂੰ ਮਾਣ ਸਨਮਾਨ ਮਿਲਿਆ ਹੈ।ਮੈਂ ਤਹਿ ਦਿਲੋਂ ਐਸ ਡੀ ਐਮ ਅਜਨਾਲਾ ਦਾ ਧੰਨਵਾਦ ਕਰਦਾ ਹਾਂ।ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਸਪੁੱਤਰ ਸ੍ਰ ਖੁਸ਼ਪਾਲ ਸਿੰਘ ਧਾਲੀਵਾਲ ਅਤੇ ਡੀ ਐਸ ਪੀ ਅਜਨਾਲਾ ਸ੍ਰ ਗੁਰਿੰਦਰ ਸਿੰਘ ਔਲਖ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News