Total views : 5512134
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਕੀਤੀ ਜਾ ਰਹੀ ਗੱਲ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਇੱਕ ਵਾਰ ਫਿਰ ਕਾਤਲ ਚਾਈਨਾ ਡੋਰ ਇੱਕ ਪਰਿਵਾਰ ਤੇ ਕਹਿਰ ਬਣ ਕੇ ਟੁੱਟੀ ਜਿਸ ਦੀ ਚਲਦਿਆਂ ਲੋਹੜੀ ਵਾਲੇ ਪਵਿੱਤਰ ਦਿਨ ਹੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੰਸਾਰ ਨੂੰ ਅਲਵਿਦਾ ਕਹਿ ਗਿਆ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਲੱਖ ਦਾਵਿਆਂ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਇੱਕ ਵਾਰ ਫਿਰ ਇੱਕ ਪਰਿਵਾਰ ਤੇ ਕਹਿਰ ਬਣ ਕੇ ਟੁੱਟਿਆ ਜਦ 19 /20 ਸਾਲ ਦੇ ਨੌਜਵਾਨ ਦੀ ਚਾਈਨਾ ਡੋਰ ਨਾਲ ਗਲਾ ਕੱਟਣ ਕਾਰਨ ਦਰਦਨਾਕ ਮੌਤ ਹੋ ਗਈ।
ਅੱਧਾ ਘੰਟਾ ਸੜਕ ਤੇ ਹੀ ਤੜਫਦਾ ਰਿਹਾ ਨੌਜਵਾਨ ਪਵਨਦੀਪ ਸਿੰਘ
ਪ੍ਰਾਪਤ ਜਾਣਕਾਰੀ ਅਨੁਸਾਰ ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਉਮਰ ਕਰੀਬ 19 -20 ਸਾਲ ਅਜਨਾਲੇ ਤੋਂ ਆਪਣੇ ਪਿੰਡ ਭਲਾ ਪਿੰਡ ਵੱਲ ਨੂੰ ਜਾ ਰਿਹਾ ਸੀ ਰਸਤੇ ਵਿੱਚ ਥੋੜੀ ਹੀ ਦੂਰ ਜਾ ਕੇ ਉਸ ਦੇ ਗਲੇ ਵਿੱਚ ਚਾਈਨਾ ਡੋਰ ਫਿਰ ਗਈ ਅਤੇ ਉਹ ਉੱਥੇ ਹੀ ਡਿੱਗ ਪਿਆ ਪ੍ਰਤੱਖ ਦਰਸ਼ੀਆਂ ਮੁਤਾਬਿਕ ਉਹ ਕਿੰਨਾ ਚਿਰ ਪਹਿਲਾਂ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਪਰ ਕੋਈ ਵੀ ਸਹਾਇਤਾ ਨਾ ਮਿਲਣ ਕਰ ਉਹ ਉਸ ਨੂੰ ਰੇੜੀ ਦੇ ਪਾ ਕੇ ਹੀ ਸਰਕਾਰੀ ਹਸਪਤਾਲ ਅਜਨਾਲਾ ਲੈ ਕੇ ਆਏ ਜਿੱਥੇ ਉਸਦੀ ਰਸਤੇ ਵਿੱਚ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਗਾਏ ਕੀ ਹਸਪਤਾਲ ਵੱਲੋਂ ਮ੍ਰਿਤਕ ਪਵਨਦੀਪ ਨੂੰ ਕੋਈ ਵੀ ਟਰੀਟਮੈਂਟ ਨਹੀਂ ਦਿੱਤਾ ਗਿਆ ਅਤੇ ਮਰਨ ਤੋਂ ਕਾਫੀ ਚਿਰ ਬਾਅਦ ਉਸਦੀ ਈਸੀਜੀ ਕੀਤੀ ਗਈ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਕਰਮਚਾਰੀਆਂ ਨਾਲ ਬਹਿਸ ਬਾਜ਼ੀ ਵੀ ਕੀਤੀ ਅਤੇ ਕੁਝ ਸਮੇਂ ਲਈ ਮਾਹੌਲ ਬਹੁਤ ਜਿਆਦਾ ਤਲਖੀ ਭਰਿਆ ਹੋ ਗਿਆ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਅਜਨਾਲਾ ਦੇ ਐਡੀਸ਼ਨਲ ਐਸਐਚ ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਬਾਅਦ ਵਿੱਚ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਨਾਮਜ਼ਦ ਕਰ ਲਿਆ ਜਾਵੇਗਾ। ਪਰ ਸ਼ਹਿਰ ਅੰਦਰ ਵਿਕ ਰਹੀ ਧੜੱਲੇ ਨਾਲ ਚਾਈਨਾ ਡੋਰ ਤੇ ਉਹ ਕੁਝ ਵੀ ਨਾ ਬੋਲ ਸਕੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-