Total views : 5505245
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਲਈ ਐਲਾਨੀ ਗਈ ਪਹਿਲੀ ਅਕਤੂਬਰ ਨੂੰ ਹੀ ਅੱਜ ਅੰਮ੍ਰਿਤਸਰ ਜਿਲੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸ਼ਾਕਸ਼ੀ ਸਾਹਨੀ ਜਿਨਾਂ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਲਈ ਲਗਾਤਾਰ ਮੰਡੀ ਅਧਿਕਾਰੀਆਂ, ਏਜੰਸੀਆਂ , ਆੜਤੀਆਂ, ਸ਼ੈਲਰ ਮਾਲਕਾਂ ਅਤੇ ਕੰਬਾਈਨ ਆਪਰੇਟਰਾਂ ਤੱਕ ਮੀਟਿੰਗਾਂ ਕੀਤੀਆਂ ਗਈਆਂ ਸਨ, ਵੱਲੋਂ ਕੀਤੇ ਗਏ ਯਤਨਾਂ ਸਦਕਾ ਅੱਜ ਜਿਲ੍ਹੇ ਦੀ ਵੱਡੀ ਮੰਡੀ ਰਈਆ ਅਤੇ ਬੁਤਾਲਾ ਵਿੱਚ ਪਨਗਰੇਨ ਨੇ ਝੋਨੇ ਦੀ ਖਰੀਦ ਕੀਤੀ। ਅੱਜ ਪਹਿਲੇ ਦਿਨ ਕਰੀਬ 50 ਮੀਟਰਕ ਟਨ ਝੋਨਾ ਪਨਗਰੇਨ ਨੇ ਖਰੀਦਿਆ।
ਪਹਿਲੇ ਦਿਨ 50 ਮੀਟਰਕ ਟਨ ਝੋਨੇ ਦੀ ਹੋਈ ਖਰੀਦ
ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸ੍ਰੀ ਸਰਤਾਜ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ ਅਮਨਪ੍ਰੀਤ ਸਿੰਘ ਨੇ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹਨਾਂ ਨੇ ਇਸ ਮੌਕੇ ਮੰਡੀ ਵਿੱਚ ਆਏ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ । ਇਸ ਮੌਕੇ ਉਹਨਾਂ ਆੜਤੀਆਂ ਅਤੇ ਪੱਲੇਦਾਰਾਂ ਨਾਲ ਗੱਲਬਾਤ ਕਰਦੇ ਭਰੋਸਾ ਦਿੱਤਾ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਅਤੇ ਅਸੀਂ ਖਰੀਦ ਕੇਂਦਰਾਂ ਉੱਤੇ ਲਗਾਤਾਰ ਨਜ਼ਰ ਰੱਖਾਂਗੇ, ਫਿਰ ਵੀ ਜੇਕਰ ਕਿਸੇ ਨੂੰ ਫਿਰ ਵੀ ਕੋਈ ਸਮੱਸਿਆ ਖਰੀਦ ਵਿੱਚ ਆਉਂਦੀ ਹੈ ਤਾਂ ਉਹ ਤੁਰੰਤ ਸਾਡੇ ਨਾਲ ਰਾਬਤਾ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਲਈ 50 ਖਰੀਦ ਕੇ ਅੰਦਰ ਬਣਾਏ ਗਏ ਹਨ ਅਤੇ ਉੱਥੇ ਮੰਡੀ ਬੋਰਡ ਵੱਲੋਂ ਲੋੜ ਅਨੁਸਾਰ ਹਰ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਸ੍ਰੀ ਹਰਮਨ ਥਿੰਦ, ਮੰਡੀ ਪ੍ਰਧਾਨ ਸ ਗੁਰਦੇਵ ਸਿੰਘ ਖਾਲਸਾ, ਆੜਤੀਆ ਗੁਰਮੇਜ ਸਿੰਘ , ਮੰਡੀ ਸੁਪਰਵਾਈਜ਼ਰ ਹਰਦੀਪ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-