





Total views : 5841091







Total views : 5841091ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਸ਼ੈਫੀ ਸੰਧੂ
ਸਰਹੱਦੀ ਖਿੱਤੇ ਦੀ ਮੋਹਰਲੀ ਵਿੱਦਿਅਕ ਸੰਸਥਾ ਸੰਧੂ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਚੱਲ ਰਹੇ ਬੀਐਨਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਦਾ 12ਵਾਂ ਸਥਾਪਨਾ ਦਿਵਸ ਪ੍ਰਬੰਧਕਾਂ ਤੇ ਅਧਿਆਪਕਾਂ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ ਦੇ ਦਿਸ਼ਾ ਨਿਰਦੇਸ਼ਾਂ, ਐਮHਡੀH ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਦੀ ਨਿਗਰਾਨੀ, ਪ੍ਰਬੰਧਕੀ ਅਫਸਰ ਕਮ ਪੀਆਰਓੁ ਜੀਐਸ ਸੰਧੂ ਅਗੁਵਾਈ ਤੇ ਇੰਚਾਰਜ ਕਮ ਸੁਪਰਵਾਈਜਰ ਜੋਤੀ ਠਾਕੁਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ 12ਵੇਂ ਸਥਾਪਨਾ ਦਿਵਸ ਨੂੰ ਲੈ ਕੇ ਪ੍ਰਬੰਧਕਾਂ ਤੇ ਅਧਿਆਪਕਾਂ ਦੇ ਵੱਲੋਂ ਕਈ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ। ਇਸ ਦੌਰਾਨ ਭਵਿੱਖ ਵਿੱਚ ਸਕੂਲ ਦੀ ਸਫਲ ਤੇ ਮਿਸਾਲੀ ਕਾਰਜਸ਼ੈਲੀ ਨੂੰ ਲੈ ਕੇ ਕਈ ਨੁੱਕਤੇ ਸਾਂਝੇ ਕਰਨ ਦੇ ਨਾਲ ਨਾਲ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ।
ਸਕੂਲ ਨੇ ਆਪਣੇ 12 ਸਾਲ ਦੇ ਛੋਟੇ ਜਿਹੇ ਅਰਸੇ ਦੌਰਾਨ ਹਰੇਕ ਖੇਤਰ ਵਿੱਚ ਮਾਰੀਆਂ ਵੱਡੀਆਂ ਮੱਲ੍ਹਾਂ ਮਾਰੀਆਂ ਸੰਧੂ
ਇਸ ਮੌਕੇ ਆਪਣੇ ਸੰਬੋਧਨ ਵਿੱਚ ਐਮ.ਡੀ ਕਮ ਪ੍ਰਿੰ: ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਅੱਜ ਤੋਂ 12 ਵਰੇ੍ ਪਹਿਲੇ ਇਲਾਕਾ ਨਿਵਾਸੀਆਂ ਦੇ ਨਾਲ ਸੱਸਤੀ ਤੇ ਮਿਆਰੀ ਵਿੱਦਿਆ ਦੇਣ ਦੇ ਮੰਤਵ ਨਾਲ ਖੋਲਿਆ ਗਿਆ ਬੀਐਨਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਉਸ ਮੰਤਵ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਕਿਸੇ ਵਪਾਰਕ ਨੀਤੀ ਨੂੰ ਅਮਲੀਜਾਮਾ ਪਹਿਨਾਂਉਣ ਦੇ ਲਈ ਨਹੀਂ ਬਲਕਿ ਪੜ੍ਹਾਈ ਦੇ ਬੋਝ ਤੋਂ ਦੂਰ ਰੱਖਦਿਆ ਵਿਿਦਆਰਥੀਆ ਨੰੱ ਸਮਾਰਟ ਸਿੱਖਿਆ ਪ੍ਰਣਾਲੀ ਰਾਹੀਂ ਮੁਹਾਰਤ ਹਾਂਸਲ ਕਰਵਾਉਣ ਲਈ ਖੋਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਂਪਿਆਂ ਅਤੇ ਪ੍ਰਬੰਧਕਾਂ ਦੇ ਵਿਚਕਾਰ ਬੇਹਤਰ ਤਾਲਮੇਲ ਨੂੰ ਯਕੀਨੀ ਬਣਾ ਕੇ ਵਿਿਦਆਰਥੀਆਂ ਨੂੰ ਆਧੁਨਿਕ ਸਹੂਲਤਾਂ ਭਰਪੂਰ ਵਿੱਦਿਆ ਮੁਹੱਈਆ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਇਹੀ ਕਾਰਨ ਹੈ ਕਿ ਸਕੂਲ ਨੇ ਆਪਣੇ 12 ਸਾਲ ਦੇ ਛੋਟੇ ਜਿਹੇ ਅਰਸੇ ਦੌਰਾਨ ਹਰੇਕ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਹਨ। ਇਸ ਦੌਰਾਨ ਇੰਚਾਰਜ ਕਮ ਸੁਪਰਵਾਈਜਰ ਜੋਤੀ ਠਾਕੁਰ ਨੇ ਨਵੇਂ ਵਿੱਦਿਅਕ ਸ਼ੈਸ਼ਨ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਰੌਸ਼ਨੀ ਪਾਉਂਦਿਆ ਸਮੁੱਚੀਆਂ ਧਿਰਾਂ ਨੂੰ 12ਵੇਂ ਸਥਾਪਨਾ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਜੋ ਨਿਸ਼ਾਨੇ ਵਿਿਦਆਰਥੀਆ ਦੇ ਸੁਨਿਹਰੀ ਭਵਿੱਖ ਨੂੰ ਲੈ ਕੇ ਅਧਿਆਪਕਾ ਨੂੰ ਦਿੱਤੇ ਗਏ ਹਨ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੰੂਹ ਸਟਾਫ ਦਾ ਮੰੂਹ ਵੀ ਮਿੱਠਾ ਕਰਵਾਇਆ ਗਿਆ। ਅਧਿਆਪਕਾ ਵੱਲੋਂ ਐਮਡੀ ਕਮ ਪਿੰ: ਗੁਰਚਰਨ ਸਿੰਘ ਸੰਧੂ ਨੂੰ ਵੱਖ ਵੱਖ ਪ੍ਰਕਾਰ ਦੇ ਤੋਹਫੇ ਦੇ ਕੇ ਨਵਾਜਿਆ ਵੀ ਗਿਆ। ਅੰਤ ਵਿੱਚ ਐਡਮਿਨ ਅਫਸਰ ਕਮ ਪੀਆਰਓੁ ਜੀਐਸ ਸੰਧੂ ਨੇ ਸੱਭ ਦਾ ਧੰਨਵਾਦ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-