





Total views : 5841091







Total views : 5841091ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਸ਼ੈਫੀ ਸੰਧੂ
ਸੂਬੇ ਦੀ ਸੱਭ ਤੋਂ ਮਿਸਾਲੀ ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ: ਸੁਲਤਾਨਵਿੰਡ ਨੂੰ ਵੱਖ ਵੱਖ ਦਾਨਵੀਰਾਂ, ਕਰਮਯੋਗੀਆਂ ਤੇ ਗੁਰੂ ਘਰ ਦੇ ਪਿਆਰਿਆਂ ਦੇ ਵੱਲੋਂ ਦਿੱਤੇ ਜਾ ਰਹੇ ਕਈ ਪ੍ਰਕਾਰ ਦੇ ਦਾਨਾ ਦੀ ਲੜੀ ਤਹਿਤ ਪਿੰਡ ਬੋੜਾ ਗੜਸ਼ੰਕਰ ਜ਼ਿਲ੍ਹਾ ਹੋਸ਼ਿਆਰਪੁਰ ਦੀ ਸੰਗਤ ਦੇ ਵੱਲੋਂ ਭਾਰੀ ਮਾਤਰਾ ਵਿੱਚ ਕਣਕ ਅਤੇ ਆਲੂ ਦਾਨ ਦੇ ਰੂਪ ਵਿੱਚ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਰਾਹੀਂ ਭੇਜੇ ਗਏ ਹਨ। ਇਸ ਗੱਲ ਦੀ ਜਾਣਕਾਰੀ ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਦੇ ਵੱਲੋਂ ਅੱਜ ਇੱਥੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟਰੱਸਟ ਪਰਿਵਾਰ ਦੇ ਨਾਲ ਪਿਆਰ ਕਰਨ ਵਾਲਿਆਂ ਦੇ ਵੱਲੋਂ ਅਜਿਹਾ ਦਾਨ ਭੇਜਿਆ ਜਾ ਚੁੱਕਾ ਹੈ ਜਦੋਂ ਕਿ ਇਹ ਸਿਲਸਿਲਾ ਹੁਣ ਵੀ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਆਪਣੀ ਵਿੱਤ ਅਨੁਸਾਰ ਭੇਜਿਆ ਜਾਂਦਾ ਹੈ ਦਾਨ: ਬੀਬੀ ਸੰਦੀਪ ਕੌਰ

ਉਨ੍ਹਾਂ ਦੱਸਿਆ ਕਿ ਇਸ ਸਮੇਂ ਟਰੱਸਟ ਦੇ ਵਿੱਚ 200 ਦੇ ਕਰੀਬ ਲੋੜਵੰਦ ਤੇ ਜ਼ਰੂਰਤਮੰਦ ਧੀਆਂ ਭੈਣਾ ਤੇ ਬਜ਼ੁਰਗ ਮਹਿਲਾਵਾਂ ਰੂਪੀ ਲੰਮਾ ਚੌੜਾ ਪਰਿਵਾਰ ਹੈ। ਜਿੰਨ੍ਹਾਂ ਦੀ ਜੀਵਨਸ਼ੈਲੀ ਨੂੰ ਸਰਲ ਤੇ ਸੁਖਾਲਾ ਬਣਾਉਣ ਦੇ ਲਈ ਵੱਖ ਵੱਖ ਪ੍ਰਕਾਰ ਦੀਆਂ ਲੋੜਾਂ ਦੇ ਮੱਦੇਨਜ਼ਰ ਦਾਨ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਆਪਣੀ ਵਿੱਤ ਅਨੁਸਾਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਤੇ ਉਚ ਵਿੱਦਿਆ ਦਾ ਨਵਾਂ ਸ਼ੈਸ਼ਨ ਸ਼ੁਰੂ ਹੋ ਚੁੱਕਾ ਹੈ। ਟਰੱਸਟ ਦੀਆਂ ਬਹੁਤ ਸਾਰੀਆਂ ਧੀਆਂ ਸਕੂਲੀ ਤੇ ਉFੱਚ ਵਿੱਦਿਆ ਨਾਲ ਸਬੰਧਤ ਹਨ ਜਿੰਨ੍ਹਾਂ ਦੀਆਂ ਫੀਸਾਂ ਤੇ ਹੋਰ ਵਿੱਦਿਅਕ ਖਰਚੇ ਲੱਖਾਂ ਰੁਪਏ ਦੇ ਰੂਪ ਵਿੱਚ ਹਨ। ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਟਰੱਸਟ ਦੀਆਂ ਬਹੁਤ ਸਾਰੀਆਂ ਵਿਿਦਆਰਥੀਆਂ ਨੇ ਆਪੋ ਆਪਣੀ ਜਮਾਤਾ ਤੇ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਤੇ ਉਹ ਕੁੱਝ ਵੱਖਰਾ ਤੇ ਵਿਰਲਾ ਕਰਨ ਦੀ ਚਾਹਤ ਤੇ ਉਤਸ਼ਾਹ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਕਣਕ ਅਤੇ ਹੋਰ ਸਮੱਗਰੀ ਦਾਨ ਦੇ ਰੂਪ ਵਿੱਚ ਦੇਣ ਆਏ ਗੁਰੂ ਘਰ ਦੇ ਪਿਆਰਿਆਂ ਵੱਲੋਂ ਆਪਣੀ ਸਮੱਰਥਾ ਅਨੁਸਾਰ ਦਸਾਂ ਨੂੰਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਕੱਢੀ ਦਸਵੰਦ ਰੂਪੀ ਰਾਸ਼ੀ ਵੀ ਭੇਜੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਬੋੜਾ ਗੜਸ਼ੰਕਰ ਜ਼ਿਲ੍ਹਾ ਹੋਸ਼ਿਆਰਪੁਰ ਤੋਂ ਕਣਕ ਤੇ ਆਲੂ ਦਾਨ ਦੇਣ ਆਏ ਗੁਰੂ ਘਰ ਦੇ ਪਿਆਰਿਆਂ ਨੂੰ ਸਿਰੋਪਾਓੁ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-