





Total views : 5841173







Total views : 5841173ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਗੁਰਦਾਸਪੁਰ/ਵਿਸ਼ਾਲ ਮਲਹੋਰਤਰਾ
ਪੰਜਾਬ ’ਚ ਚੋਣ ਜਾਬਤੇ ਦੌਰਾਨ ਇੱਕ ਹੋਰ ਵੱਡੀ ਵਾਰਦਾਤ ਹੋਈ ਹੈ। ਗੁਰਦਾਸਪੁਰ ਦੇ ਐੱਫਸੀਆਈ ਗੋਦਾਮਾਂ ’ਚ ਕਣਕ ਉਤਾਰਨ ਦੌਰਾਨ ਟਰੱਕ ਲਗਾਉਣ ਦੀ ਜਗ੍ਹਾਂ ਨੂੰ ਲੈਕੇ ਟਰੱਕ ਡਰਾਈਵਰਾਂ ਦਾ ਆਪਸ ਵਿਚ ਝਗੜਾ ਹੋ ਗਿਆ। ਜਾਣਕਾਰੀ ਅਨੁਸਾਰ ਝੜਪ ਦੌਰਾਨ ਇੱਕ ਧਿਰ ਵਲੋਂ ਆੜਤੀ ਨੂੰ ਬੁਲਾ ਲਿਆ ਗਿਆ ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੂਜੇ ਧਿਰ ਦੇ ਡਰਾਈਵਰ ਤੇ ਗੋਲ਼ੀਆਂ ਚਲਾ ਦਿੱਤੀਆਂ ਜਿਸ ਕਾਰਨ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਹੈ।ਜਾਣਕਾਰੀ ਅਨੁਸਾਰ ਮੱਖਣ ਪੁੱਤਰ ਬਾਊ ਮਸੀਹ ਵਾਸੀ ਪਿੰਡ ਅਲੂਣਾ ਆਪਣੇ ਟਰੱਕ ਤੇ ਕਣਕ ਲੱਦ ਕੇ ਪਠਾਨਕੋਟ ਰੋਡ ਤੇ ਮਿਲਕ ਪਲਾਂਟ ਨੇੜੇ ਸਥਿਤ ਐਫ ਸੀ ਆਈ ਦੇ ਗੁਦਾਮਾਂ ’ਚ ਆਇਆ ਸੀ।
ਇਸ ਦੌਰਾਨ ਉਸਦੇ ਟਰੱਕ ਦੇ ਨਾਲ ਇੱਕ ਹੋਰ ਡਰਾਈਵਰ ਦਾ ਟਰੱਕ ਲੱਗ ਗਿਆ। ਜਿਸ ਨੂੰ ਲੈ ਕੇ ਹੋਈ ਮਾਮੂਲੀ ਝੜਪ ਤੋਂ ਬਾਅਦ ਦੋਨਾਂ ਡਰਾਈਵਰਾਂ ਨੇ ਆਪਸੀ ਸਹਿਮਤੀ ਨਾਲ ਗੱਡੀਆਂ ਪਰੇ ਕਰ ਲਈਆਂ ਪਰ ਇੱਕ ਧਿਰ ਦੇ ਡਰਾਈਵਰ ਵੱਲੋਂ ਆਪਣੇ ਆੜਤੀ ਹਰਪਾਲ ਸਿੰਘ ਉਰਫ਼ ਸਾਜਨ ਨੂੰ ਫੋਨ ਕਰ ਦਿੱਤਾ ਗਿਆ ਸੀ। ਜੋ ਦੋ ਗੱਡੀਆਂ ਤੇ ਆਏ ਅਤੇ ਮੱਖਣ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਇਸ ਦੌਰਾਨ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ’ਤੇ ਗੋਲ਼ੀ ਚਲਾ ਦਿੱਤੀ ਜੋ ਮੱਖਣ ਦੇ ਪੇਟ ’ਚ ਲੱਗੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ । ਮੱਖਣ ਦੀ ਮੌਤ ਦੀ ਖ਼ਬਰ ਸੁਣ ਕੇ ਉਸਦੇ ਰਿਸ਼ਤੇਦਾਰ ਮੌਕੇ ’ਤੇ ਪਹੁੰਚੇ ਅਤੇ ਗੁੱਸਾਏ ਮ੍ਰਿਤਕ ਦੇ ਪਰਿਵਾਰਾਂਕ ਮੈਂਬਰਾ ਨੇ ਆੜਤੀਆਂ ਦੀਆਂ ਦੋਹਾਂ ਗੱਡੀਆਂ ਦੀ ਭੰਨ ਤੋੜ ਕਰਦਿਆਂ ਐਫਸੀਆਈ ਗਦਾਮ ਦੇ ਬਾਹਰ ਧਰਨਾ ਲਗਾ ਦਿੱਤਾ।ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਮੱਖਣ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆੜਤੀਆਂ ਦੀਆਂ ਗੱਡੀਆਂ ਨੂੰ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਦੋ ਆੜਤੀਆਂ ਤੇ ਟਰੱਕ ਡਰਾਈਵਰ ਸਮੇਤ ਤਿੰਨ ਵਿਰੁੱਧ ਕੇਸ ਦਰਜ
ਇਸ ਸਬੰਧੀ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਹਰਪਾਲ ਸਿੰਘ ਵਾਸੀ ਪਿੰਡ ਮਟਵਾਂ ਥਾਣਾ ਦੀਨਾ ਨਗਰ ਸਾਜਨ ਸ਼ਰਮਾ ਵਾਸੀ ਘੁੱਲਾ ਅਤੇ ਅਮਨਦੀਪ ਸਿੰਘ ਵਾਸੀ ਮੁਦਾਦਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ’ਚੋਂ ਅਮਨਦੀਪ ਸਿੰਘ ਟਰੱਕ ਡਰਾਈਵਰ ਹੈ ਅਤੇ ਹਰਪਾਲ ਸਿੰਘ ਅਤੇ ਸਾਜਨ ਸ਼ਰਮਾ ਆੜਤੀ ਹਨ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਵਿਚ ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-