Total views : 5507325
Total views : 5507325
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ,/ਵਿੱਕੀ ਭੰਡਾਰੀ
ਮੋਦੀ ਦੀ ਲਹਿਰ ਦਾ ਅਸਰ ਤੀਜੀ ਵਾਰ ਵੀ ਉਸੇ ਤਰਾਂ ਹੀ ਵੇਖਣ ਨੂੰ ਮਿਲ ਰਿਹਾ ਹੈ, ਵਿਰੋਧੀਆਂ ਕੋਲ ਮੋਦੀ ਦਾ ਕੋਈ ਤੋੜ ਨਹੀ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਵਾਲਮੀਕ ਸਮਾਜ ਪੰਜਾਬ ਦੇ ਚੇਅਰਮੈਨ ਵਿਕਰਮਜੀਤ ਸਿੰਘ ਵਿੱਕੀ ਚਵਿੰਡਾ ਦੇਵੀ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਪਿੰਡ ਮਰੜ ਵਿਖੇ ਆਯੋਜਿਤ ਇਕ ਚੋਣ ਰੈਲੀ ਦੌਰਾਨ ਕੀਤਾ।
ਇਸ ਮੌਕੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਿਨੇਸ਼ ਬੱਬੂ ਨੇ ਰੈਲੀ ਵਿੱਚ ਸ਼ਾਮਲ ਹੋਏ ਲੋਕਾ ਦਾ ਧੰਨਵਾਦ ਕੀਤਾ। ਮਹਿਲਾ ਮੋਰਚਾ ਪ੍ਰਭਾਰੀ ਅਮਰਜੀਤ ਕੌਰ ਚਵਿੰਡਾ ਨੇ ਮੋਦੀ ਸਰਕਾਰ ਵਲੋ ਸਸਤੇ ਕੀਤੇ ਗੈਸ ਸਿਲੰਡਰ ਅਤੇ ਮਹਿਲਾਵਾਂ ਲਈ ਲੱਖਪਤੀ ਦੀਦੀ ਯੋਜਨਾ ਤੇ ਚਾਨਣਾ ਪਾਇਆ। ਇਸ ਮੋਕੇ ਰੈਲੀ ਵਿੱਚ ਆਏ ਭਾਜਪਾ ਵਰਕਰਾਂ ਦਾ ਰਵੀਕਰਨ ਸਿੰਘ ਕਾਹਲੋਂ ਨੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਲਾਡੀ, ਬਿਕਰਮਜੀਤ ਸਿੰਘ ਬਿੱਕੋ, ਬਿੰਦਰ, ਕਾਕਾ, ਰੂਬਲ ਸਰਪੰਚ, ਸੂਰਜ, ਕਾਲਾ, ਬੀਬੀ ਬੀਰੋ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-