ਕੁਲਦੀਪ ਸਿੰਘ ਧਾਲੀਵਾਲ ਲਈ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ  ਨੇ ਘਰ ਘਰ ਜਾ ਕੇ ਮੰਗੀਆਂ ਵੋਟਾਂ

4878624
Total views : 5841207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ /ਦਵਿੰਦਰ ਕੁਮਾਰ ਪੁਰੀ

ਸਥਾਨਕ ਸ਼ਹਿਰ ਦੀ ਅਜਨਾਲਾ ਦੀ ਵਾਰਡ ਨੰਬਰ 7 ਨਵੀਂ ਆਬਾਦੀ ਵਿੱਚ ਕੇ ਜਾਂ ਕੇ ਐਡਵੋਕੇਟ ਮੈਡਮ ਅਮਨਦੀਪ ਕੌਰ ਧਾਲੀਵਾਲ  ਨੇ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ  ਦੇ ਹੱਕ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ।ਉਹਨਾਂ ਕਿਹਾਂ ਕੀ ਇਕ ਜੂਨ ਨੂੰ ਸ੍ਰ ਕੁਲਦੀਪ ਸਿੰਘ ਧਾਲੀਵਾਲ  ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਤੇ ਬੇਨਤੀ ਕੀਤੀ।

ਮੈਡਮ ਅਮਨਦੀਪ ਕੌਰ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਹੋਏ ਵਿਕਾਸ ਬਾਰੇ ਬੜੇ ਵਿਸਥਾਰ ਦੇ ਨਾਲ ਜਾਣੂ ਕਰਵਾਇਆ। ਉਹਨਾਂ ਕਿਹਾ ਕੀ ਪੰਜਾਬ ਅੰਦਰ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਇੱਕ ਇਤਿਹਾਸਕ ਜਿੱਤ ਹੋਵੇਗੀ।ਇਸ ਮੌਕੇ ਨੰਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋ,ਵਾਰਡ ਨੰਬਰ 7 ਦੇ ਇੰਚਾਰਜ ਤੇ ਸੀਨੀਅਰ ਆਗੂ ਸ੍ਰ ਰਛਪਾਲ ਸਿੰਘ ਕੋਟਲਾ ਅਜਨਾਲਾ,ਸ਼ਹਿਰੀ ਪ੍ਰਧਾਨ ਦੀਪਕ ਕੁਮਾਰ ਚੈਨਪੁਰੀਆ,ਕੌਂਸਲਰ ਰਾਜਬੀਰ ਕੌਰ ਚਾਹਲ,ਸਿਵਦੀਪ ਸਿੰਘ ਚਾਹਲ,ਅਮਨਦੀਪ ਸਿੰਘ ਰਿੰਕੂ,ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਅਜਨਾਲਾ,ਆਪ ਪਾਰਟੀ ਜ਼ਿਲਾ ਮੀਤ ਪ੍ਰਧਾਨ ਅਮਿਤ ਕੁਮਾਰ ਔਲ,ਦੀਪਕ ਭੱਟੀ ਅਜਨਾਲਾ,ਮੈਡਮ ਸਰੋਜ ਰਾਣੀ,ਮੈਡਮ ਗੀਤਾਂ ਗਿੱਲ,ਸੋਹਲ ਅਜਨਾਲਾ,ਸਾਹਿਲ ਗੁਪਤਾ,ਅਜੇ ਕੁਮਾਰ,ਅਮਿਤ ਕੁਮਾਰ ਪੁਰੀ, ਸ਼ਮਸ਼ੇਰ ਸਿੰਘ ਸ਼ੇਰਾ,ਨਿਸ਼ਾਨ ਸਿੰਘ ਚੀਮਾ,ਹਰਮੀਤ ਸਿੰਘ ਸੰਧੂ,ਮੋਹਣ ਸ਼ਰਾਫ, ਦਿਲਬਾਗ ਸਿੰਘ,ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

Share this News