





Total views : 5841207







Total views : 5841207ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਸਥਾਨਕ ਸ਼ਹਿਰ ਅਜਨਾਲਾ ਦੀ ਵਾਰਡ ਨੰਬਰ 7 ਨਵੀਂ ਆਬਾਦੀ ਵਿੱਚੋਂ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝੱਟਕਾ ਲੱਗਾ 50 ਸਾਲ ਪੁਰਾਣੇ ਕਾਂਗਰਸੀ ਸ੍ਰੀ ਸ਼ਾਮ ਸੁੰਦਰ ਦੀਵਾਨਾ ਜੀ ਅਤੇ ਉਹਨਾਂ ਦੇ ਬੇਟੇ ਅੰਕੁਸ਼ ਕੁਮਾਰ ਸ਼ਰਮਾ ਅਜਨਾਲਾ ਆਪਣੇ ਪਰਿਵਾਰ ਅਤੇ ਦਰਜਨ ਸਾਥੀਆਂ ਸਮੇਤ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਭਾਰਤੀ ਜਨਤਾ ਪਾਰਟੀ ਦੇ ਓ ਬੀ ਸੀ ਸੈੱਲ ਪੰਜਾਬ ਦੇ ਪ੍ਰਧਾਨ ਸ੍ਰ ਬੋਨੀ ਅਮਰਪਾਲ ਸਿੰਘ ਅਜਨਾਲਾ,ਡਾਂ ਅਵਤਾਰ ਕੋਰ ਅਜਨਾਲਾ,ਡਾਂ ਅਨੂੰ ਜੋਤ ਕੋਰ ਅਜਨਾਲਾ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ।ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ ਦੇ ਚਿੰਨ੍ਹ ਵਾਲੇ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।
ਬੋਨੀ ਅਜਨਾਲਾ ਨੇ ਪਾਰਟੀ ‘ਚ ਸ਼ਾਮਿਲ ਹੋਣ ਵਾਲਿਆ ਨੂੰ ਕੀਤਾ ਸਨਮਾਨਿਤ
ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਬੋਲਦਿਆਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਪੂਰਾਂ ਦਿੱਤਾ ਜਾਵੇਗਾ।ਉਹਨਾਂ ਅੰਕੁਸ਼ ਕੁਮਾਰ ਸ਼ਰਮਾ ਨੂੰ ਵਾਰਡ ਨੰਬਰ 7 ਦਾ ਭਾਜਪਾ ਯੁਵਾ ਮੋਰਚਾ ਦਾ ਇੰਚਾਰਜ ਨਿਯੁਕਤ ਕੀਤਾ।ਇਸ ਮੋਕੇ ਅੰਕੁਸ਼ ਕੁਮਾਰ ਬੰਟੀ ਨੇ ਬੋਲਦਿਆਂ ਕਿਹਾ ਕੀ ਜੋ ਜ਼ੁਮੇਵਾਰੀ ਮੈਨੂੰ ਸੋਂਪੀ ਗਈ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ।ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ।ਬੋਨੀ ਅਮਰਪਾਲ ਸਿੰਘ ਅਜਨਾਲਾ ਨੇ 1 ਜੂਨ ਨੂੰ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਸ੍ਰ ਤਰੁਨਜੀਤ ਸਿੰਘ ਸਮੁੰਦਰੀ ਜੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ।ਇਸ ਮੋਕੇ ਐਡਵੋਕੇਟ ਸੰਦੀਪ ਕੌਂਸਲ,ਕੌਂਸਲਰ ਵਿਕਰਮ ਬੇਦੀ,ਬਾਊ ਜਸਪਾਲ ਮਹਿਤਾ,ਨਿਆਮਤ ਮਸੀਹ,ਰਾਕੇਸ਼ ਕੁਮਾਰ,ਮੋਹਿਤ ਸ਼ਰਮਾ,ਰਾਜਿੰਦਰ ਕੁਮਾਰ ਰਾਜੂ, ਨਵੀਨ ਮਹਿਤਾ,ਸੰਦੀਪ ਕੁਮਾਰ,ਹਨੀ ਫਰੂਟ ਅਜਨਾਲਾ,ਠੇਕੇਦਾਰ ਸੋਹਣ ਲਾਲ,ਰਾਕੇਸ਼ ਕੁਮਾਰ ਵਾਸਦੇਵ,ਵਿਕਰਾਂਤ ਅਜਨਾਲਾ,ਵਾਰਡ ਨੰਬਰ 7 ਤੋ ਬਬਲੂ ਸ਼ਾਹ ਅਜਨਾਲਾ,ਹਨੀ ਹਰਿੰਦਰ ਸਿੰਘ,ਰਾਹੁਲ ਕੁਮਾਰ,ਗਿਆਨੀ ਕੁਲਵੰਤ ਸਿੰਘ,ਰਿਆਸ ਕੁਮਾਰ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-