





Total views : 5896211







Total views : 5896211ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਪਿੰਡ ਕਾਲੇ ਘਨੂਪੁਰ ਦੇ ਨੌਜਵਾਨ ਵਿਅਕਤੀ ਰੁਪਿੰਦਰ ਸਿੰਘ ਸਾਬੀ ਪੁੱਤਰ ਰਿਟਾਇਰਡ ਸਬ-ਇੰਸਪੈਕਟਰ ਕੁਲਦੀਪ ਸਿੰਘ ਵਾਸੀ ਘਨੂਪੁਰ ਕਾਲੇ ਦਾ ਦਿਨ-ਦਿਹਾੜੇ ਮੇਨ ਜੀ.ਟੀ. ਰੋਡ ਬਾਈਪਾਸ ਉਤੇ ਸ਼ਾਮ 5 ਵਜੇ 2 ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰੁਪਿੰਦਰ ਸਿੰਘ ਸਾਬੀ ਜੋ ਕਿ ਇਕ ਕਤਲ ਕੇਸ ਵਿਚ ਪਿਛਲੇ ਕਰੀਬ ਤਿੰਨ ਸਾਲ ਤੋਂ ਜੇਲ ਵਿਚ ਬੰਦ ਸੀ ਤੇ ਡੇਢ ਕੁ ਮਹੀਨਾ ਪਹਿਲਾਂ ਹੀ ਉਕਤ ਵਿਅਕਤੀ ਜੇਲ ਤੋਂ ਜ਼ਮਾਨਤ ਉਤੇ ਬਾਹਰ ਆਇਆ ਸੀ ਤੇ ਅੱਜ ਜਦੋਂ ਉਹ ਆਪਣੇ 3 ਹੋਰ ਦੋਸਤਾਂ ਨਾਲ ਗੱਡੀ ਉਤੇ ਸਵਾਰ ਹੋ ਕੇ ਇੰਡੀਆ ਗੇਟ ਤੋਂ ਕਾਲੇ ਘਨੂੰਪੁਰ ਨੂੰ ਆ ਰਿਹਾ ਸੀ ਤਾਂ ਇਕ ਕਾਰ ਵਿਚ ਸਵਾਰ 2 ਅਣਪਛਾਤੇ ਹਮਲਾਵਰਾਂ ਵਲੋਂ ਰੁਪਿੰਦਰ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ ਸੀ।ਮੌਕੇ ’ਤੇ ਪਹੁੰਚੇ ਏ.ਸੀ.ਪੀ. ਪੱਛਮੀ ਸ: ਸੁਖਪਾਲ ਸਿੰਘ ਨੇ ਦਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਵਿਚ ਪਿੰਡ ਘਨੂਪੁਰ ਕਾਲੇ ਕੇ ਦੇ ਵਾਸੀ ਰੁਪਿੰਦਰ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਮ੍ਰਿਤਕ ਰੁਪਿੰਦਰ ਅਤੇ ਸਾਥੀਆਂ ਖਿਲਾਫ 302 ਦਾ ਮਾਮਲਾ ਦਰਜ ਸੀ ਤੇ ਕੁੱਝ ਦਿਨ ਪਹਿਲਾਂ ਹੀ ਰੁਪਿੰਦਰ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਹਮਲਾਵਰਾਂ ਬਾਰੇ ਜਾਣਕਾਰੀ ਹਸਿਲ ਕੀਤੀ ਜਾਵੇਗੀ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-