





Total views : 5915420







Total views : 5915420ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਲੱਡੂ, ਲਾਲੀ ਕੈਰੋ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਵਿਵਾਦਤ ਬਿਆਨ ਕਾਰਨ ਪਹਿਲਾਂ ਤੋ ਹੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਆਪ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਲਈ ਉਸ ਸਮੇ ਇਕ ਹੋਰ ਵੱਡੀ ਮੁਸ਼ੀਬਤ ਆ ਖੜੀ ਹੋਈ ਜਦ ਸਾਬਕਾ ਆਈ.ਜੀ ਤੇ ਆਪ ਦੇ ਵਧਾਇਕ ਸ੍ਰੀ ਕੰਵਰਵਿਜੈਪ੍ਰਤਾਪ ਸਿੰਘ ਦੇ ਅਤਿ ਨਜਦੀਕੀ ਸਾਥੀ

ਉਘੇ ਵਾਤਾਵਰਣ ਪ੍ਰੇਮੀ ਤੇ ਨਸ਼ਾ ਵਿਰੋਧੀ ਲਹਿਰ ਦੇ ਆਗੂ ਗੁਰਮੀਤ ਸਿੰਘ ਝਬਾਲ ਨੇ ਲੋਕ ਸਭਾ ਦੀ ਅਜਾਦ ਉਮੀਦਵਾਰ ਵਜੋ ਚੋਣ ਲੜਨ ਦਾ ਐਲਾਨ ਕਰਦਿਆ ਕਿਹਾ ਕਿ ਉਨਾਂ ਦੇ ਸਾਥੀਆਂ ਵਲ ਜੋਰ ਦੇਣ ਅਤੇ ਸਮੁੱਚੇ ਓ.ਬੀ.ਸੀ ਭਾਈਚਾਰੇ ਵਲੋ ਉਨਾ ‘ਤੇ ਚੋਣ ਲੜਨ ਲਈ ਜੋਰ ਦੇਣ ਤੋ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਉਨਾਂ ਨੇ ਕਿਹਾ ਕਿ ਭਾਂਵੇ ਉਹ ਜਨਰਲ ਜਾਤੀ ਨਾਲ ਸਬੰਧਿਤ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਮਾਨਸ ਕੀ ਜਾਤ ਸਭੈ, ਏਕ ਹੀ ਪਹਿਚਾਨਬੋ’ਦੇ ਚਲਦਿਆ ਹਰ ਵਰਗ ਦਾ ਸਤਿਕਾਰ ਕਰਦੇ ਹਨ ਤੇ ਆਪ ਉਮੀਦਵਾਰ ਭੁੱਲਰ ਵਲੋ ਸੁਨਿਆਰ ਤੇ ਰਾਮਗੜੀਆਂ ਭਾਈਚਾਰੇ ਸਬੰਧੀ ਦਿੱਤਾ ਬਿਆਨ ਮੰਦਭਾਗਾ ਸੀ। ਗੁਰਮੀਤ ਝਬਾਲ ਨੇ ਕਿਹਾ ਕਿ ਇਸ ਸਮੇ ਨਸ਼ਿਆ ਦਾ ਬੋਲਬਾਲਾ ਹੈ ਤੇ ਵਾਤਾਵਰਣ ਗੰਦਲਾ ਹੋ ਰਿਹਾ ਹੈ, ਜਿਸ ਲਈ ਲੋਕ ਸਭਾ ਵਿੱਚ ਅਵਾਜ ਉਠਾਉਣ ਦੀ ਲੋੜ ਹੈ। ਉਨਾਂ ਨੇ ਕਿਹਾ ਕਿ ਇਹ ਹਲਕਾ ਸਰਹੱਦੀ ਹੋਣ ਕਰਕੇ ਇਥੌ ਬੇਰੁਜਗਾਰੀ ਖਤਮ ਕਰਨ ਲਈ ਸਨਅਤਾਂ ਲਗਾਉਣ ਦੀ ਲੋੜ ਹੈ।ਜਿਸ ਕਰਕੇ ਪੂਰੇ ਹਲਕੇ ਦਾ ਦੌਰਾ ਕਰਨ ਤੇ ਲੋਕਾਂ ਦੇ ਵਿਚਾਰ ਜਾਨਣ ਤੋ ਬਾਅਦ ਉਨਾਂ ਨੇ ਲੋਕਾਂ ਦੀ ਆਵਜ ਬਨਣ ਲਈ ਅਜਾਦ ਚੋਣ ਲੜਨ ਦਾ ਫੈਸਲਾ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-