





Total views : 5841606







Total views : 5841606ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਜਲੰਧਰ/ਜੇ.ਐਸ ਸੰਧੂ
ਜਲੰਧਰ ਦੇ ਕਸਬਾ ਨਕੋਦਰ ‘ਚ 16 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਨੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਜਲੰਧਰ ਦਿਹਾਤ ਪੁਲਿਸ ਦੀ ਐਸਪੀ ਜਸਰੂਪ ਕੌਰ ਬਾਠ ਨੇ ਕੀਤੀ ਹੈ। ਦੋਸ਼ੀਆਂ ਖ਼ਿਲਾਫ਼ ਜਬਰ-ਜ਼ਨਾਹ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਲੜਕੀ ਨਕੋਦਰ ਤੋਂ ਸ੍ਰੀ ਮੁਕਤਸਰ ਸਾਹਿਬ, ਮਲੋਟ ਤੋਂ ਮੱਥਾ ਟੇਕਣ ਆਈ ਸੀ। ਇਸ ਦੌਰਾਨ ਉਕਤ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਐਸਪੀ ਨੇ ਕਿਹਾ- ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਐਸਪੀ ਜਸਰੂਪ ਕੌਰ ਬਾਠ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਉਕਤ ਦੋਸ਼ੀਆਂ ਵੱਲੋਂ 16 ਸਾਲਾ ਨਾਬਾਲਗ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਜਾਣਕਾਰੀ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਲੜਕੀ ਨੂੰ ਪਹਿਲਾਂ ਮੈਡੀਕਲ ਕਰਵਾਉਣ ਲਈ ਨਕੋਦਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਡੀਐਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਵੀ ਜਾਂਚ ਲਈ ਮੌਕੇ ’ਤੇ ਪੁੱਜੇ।
ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਦਿਨ ਉਹ ਨਕੋਦਰ ਦੇ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ ਸੀ। ਇਸ ਦੌਰਾਨ ਜਦੋਂ ਕਾਫੀ ਸਮਾਂ ਹੋ ਗਿਆ ਤਾਂ ਉਹ ਜਲੰਧਰ ਦੀ ਇਕ ਧਰਮਸ਼ਾਲਾ ਵਿਚ ਰਹਿਣ ਚਲੀ ਗਈ। ਜਦੋਂ ਉਹ ਕਮਰਾ ਲੈਣ ਲਈ ਡੇਰਾ ਕਮ ਧਰਮਸ਼ਾਲਾ ਗਈ ਤਾਂ ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਕਰਨ ਉਸ ਨੂੰ ਕਮਰਾ ਦਿਵਾਉਣ ਲਈ ਆਪਣੇ ਨਾਲ ਲੈ ਗਿਆ।

ਕਰਨ ਦੇ ਨਾਲ ਉਸ ਦਾ ਦੋਸਤ ਪਵਨ ਵੀ ਸੀ। ਇਹ ਦੋਵੇਂ ਲੜਕੀ ਨੂੰ ਬਾਈਕ ‘ਤੇ ਬਿਠਾ ਕੇ ਜਲੰਧਰ ਰੋਡ ‘ਤੇ ਸਿਆਣੀਵਾਲ ਫਾਟਕ ਨੇੜੇ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਦੋਸ਼ੀ ਫਿਰ ਲੜਕੀ ਨੂੰ ਨਕੋਦਰ ਸਬਜ਼ੀ ਮੰਡੀ ਨੇੜੇ ਛੱਡ ਗਿਆ। ਕੁੜੀ ਕਿਸੇ ਤਰ੍ਹਾਂ ਫਿਰ ਡੇਰੇ ਪਹੁੰਚ ਗਈ।
ਕੈਂਪ ਨੇੜੇ ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਯਾਦਵ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸ਼ੰਕਰ ਨਹਿਰ ਦੇ ਕੰਢੇ ਲੈ ਗਿਆ। ਜਿੱਥੇ ਮੁਕੇਸ਼ ਯਾਦਵ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨਾਲ ਬਲਾਤਕਾਰ ਕੀਤਾ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀਆਂ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀ ਆਜ਼ਾਦ ਨਗਰ, ਮੁਕੇਸ਼ ਵਾਸੀ ਰਹਿਮਾਨਪੁਰਾ ਅਤੇ ਅਜੈ ਕੁਮਾਰ ਵਾਸੀ ਵਿਜੇ ਨਗਰ ਕਾਲੋਨੀ ਨੂੰ ਵੀ ਬੁਲਾ ਲਿਆ ਅਤੇ ਉਨ੍ਹਾਂ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ।
ਇਹ ਸਾਰੀ ਘਟਨਾ ਰਾਤ ਕਰੀਬ 1 ਵਜੇ ਤੱਕ ਜਾਰੀ ਰਹੀ, ਜਿਸ ਤੋਂ ਬਾਅਦ ਪੀੜਤਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਹੁਣ ਤੱਕ ਸਾਰੇ ਦੋਸ਼ੀਆਂ ਖਿਲਾਫ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-