ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ ਦੀ ਮਾਂ ਨੂੰ ਕੁੜੀ ਵਾਲਿਆ ਨੇ ਨਿਰਵਸਤਰ ਕਰਕੇ ਗਲੀਆਂ ’ਚ ਭਜਾ ਭਜਾ ਕੇ ਬਣਾਈ ਵੀਡੀਓ !ਮਨੁੱਖਤਾ ਵੀ ਹੋਈ ਸ਼ਰਮਸਾਰ

4684333
Total views : 5521183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਵਲਟੋਹਾ ’ਚ ਮਨੁੱਖਾ ਉਸ ਵੇਲੇ ਸ਼ਰਮਸਾਰ ਹੁੰਦੀ ਵੇਖੀ ਗਈ ਜਦੋਂ ਗਵਾਂਢ ਵਿਚ ਰਹਿੰਦੀ ਕੁੜੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾਂ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ’ਤੇ ਸਰੇ ਰਾਹ ਨਿਵਸਤਰ ਕਰ ਦਿੱਤਾ। ਗੱਲ ਇਥੇ ਹੀ ਨਹੀਂ ਰੁਕੀ ਬਲਕਿ ਉਕਤ ਲੋਕਾਂ ਨੇ ਸਰੀਰ ਢੱਕਣ ਦਾ ਯਤਨ ਕਰਦੀ ਮਹਿਲਾ ਕੋਲੋਂ ਕੱਪੜੇ ਖੋਹ ਕੇ ਜਿਥੇ ਗਲੀਆਂ ’ਚ ਭਜਾ ਭਜਾ ਉਸਦੀ ਵੀਡੀਓ ਬਣਾਈ। ਉਥੇ ਹੀ ਉਕਤ ਵੀਡੀਓ ਨੂੰ ਵਾਇਰਲ ਵੀ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਮਹਿਲਾ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ਵਿਚ ਵੀ ਲੁਕਣ ਦਾ ਯਤਨ ਕਰਦੀ ਰਹੀ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪਰ ਅਜੇ ਤਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। 

ਬੇਵਸ ਮਹਿਲਾ ਦੁਕਾਨਾਂ ਅੰਦਰ ਲੁਕਦੀ ਰਹੀ

ਕੁਲਵਿੰਦਰ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਤੀ ਜੀਵਨ ਨਗਰ ਵਲਟੋਹਾ ਨੇ ਥਾਣਾ ਵਲਟੋਹਾ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਮੁੰਡੇ ਆਕਾਸ਼ਦੀਪ ਸਿੰਘ ਨੇ ਸਾਡੇ ਗੁਆਂਢ ਵਿੱਚ ਰਹਿੰਦੇ ਬਲਦੇਵ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਵਲਟੋਹਾ ਦੀ ਕੁੜੀ ਰਮਨਦੀਪ ਕੌਰ ਨਾਲ ਕਰੀਬ ਇੱਕ ਮਹੀਨਾ ਪਹਿਲਾਂ ਕੋਰਟ ਮੈਰਿਜ ਕਰਵਾ ਲਈ ਸੀ। ਇਸੇ ਰੰਜਿਸ਼ ਦੇ ਤਹਿਤ ਬੀਤੀ 31 ਮਾਰਚ ਨੂੰ ਸ਼ਾਮ ਕਰੀਬ 6 ਵਜੇ ਸ਼ਰਨਜੀਤ ਸਿੰਘ ਉਰਫ ਸਨੀ ਪੁੱਤਰ ਬਲਦੇਵ ਸਿੰਘ, ਗੁਰਚਰਨ ਸਿੰਘ ਪੁੱਤਰ ਬਲਦੇਵ ਸਿੰਘ, ਕੁਲਵਿੰਦਰ ਕੌਰ ਉਰਫ ਮਾਣੀ ਪਤਨੀ ਬਲਦੇਵ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਉਸਦੇ ਘਰ ਬਾਹਰ ਆ ਕੇ ਰੌਲਾ ਪਾਉਣ ਲੱਗ ਪਏ। ਜਦੋਂ ਉਹ ਆਪਣੇ ਘਰ ਦੇ ਬਾਹਰ ਰੌਲਾ ਵੇਖ ਕੇ ਪੁੱਜੀ ਤਾਂ ਮੌਕੇ ’ਤੇ ਵਿਅਕਤੀਆਂ ਨੇ ਉਸ ਨਾਲ ਕੋਰਟ ਮੈਰਿਜ ਕਰਵਾਉਣ ਸਬੰਧੀ ਗੱਲ ਆਖਦੇ ਹੋਏ ਉਸਦੇ ਗਲ ’ਚ ਹੱਥ ਪਾ ਕੇ ਉਸ ਦਾ ਕਮੀਜ਼ ਪਾੜ ਦਿੱਤਾ ਅਤੇ ਉਸ ਨੂੰ ਨੰਗਿਆਂ ਕਰ ਦਿੱਤਾ। 

ਇਸ ਦੌਰਾਨ ਉਸਨੇ ਬਚਾਓ ਬਚਾਓ ਦਾ ਰੌਲਾ ਪਾਇਆ ਜਿਸ ਦੀ ਆਵਾਜ਼ ਸੁਣ ਉਸ ਦਾ ਪਤੀ ਦੀਦਾਰ ਸਿੰਘ ਬਾਹਰ ਆ ਗਿਆ ਅਤੇ ਹੋਰ ਲੋਕ ਇਕੱਠੇ ਹੋ ਗਏ। ਇਸ ਸਮੇਂ ਦੌਰਾਨ ਉਕਤ ਮੁਲਜ਼ਮਾਂ ਨੇ ਉਸ ਦੀ ਨੰਗੇ ਸਰੀਰ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭਿਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁਲਵਿੰਦਰ ਕੌਰ ਦੇ ਬਿਆਨਾਂ ਹੇਠ ਸ਼ਰਨਜੀਤ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਵਾਸੀ ਵਲਟੋਹਾ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News