ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵੱਲੋਂ ਬਜਟ ਸਬੰਧੀ ਪੰਜਾਬ ਸਰਕਾਰ ਦੀ ਨਿਖੇਧੀ

4684333
Total views : 5521183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਨਹਿਰ ਦਫਤਰ ਵਿਖੇ ਦਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਰਬੰਸ ਸਿੰਘ ਗੋਲ,ਸਵਿੰਦਰ ਸਿੰਘ ਸ਼ਿੰਦਾ,ਗੁਰਦੀਪ ਸਿੰਘ ਕੋਟਲੀ,ਗੁਰਮੇਜ ਸਿੰਘ ਅਟਾਰੀ ਦੀ ਅਗਵਾਈ ਹੇਠ ਜਿੰਨਾ ਸਾਥੀਆ ਨੇ ਪੰਜਾਬ ਰਾਜ ਪੈਨਸ਼ਨਰਜ ਮਹਾਂਸੰਘ ਅੰਮ੍ਰਿਤਸਰ ਵਿਚ ਸ਼ਮੂਲੀਅਤ ਕੀਤੀ ਉਹਨਾ ਦੇ ਸੁਆਗਤ ਲਈ ਗੁਰਮੀਤ ਸਿੰਘ ਭੂਰੇਗਿੱਲ ਸਰਪ੍ਰਸਤ, ਕੁਲਦੀਪ ਸਿੰਘ ਵਾਹਲਾ ਚੇਅਰਮੈਨ, ਦਵਿੰਦਰ ਸਿੰਘ ਪ੍ਰਧਾਨ, ਜੋਗਿੰਦਰ ਸਿੰਘ ਜਨਰਲ ਸਕੱਤਰ, ਰੇਸ਼ਮ ਸਿੰਘ ਭੋਮਾ ਵਿੱਤ ਸਕੱਤਰ, ਅਮਰਜੀਤ ਸਿੰਘ ਬੱਗਾ ਪ੍ਰੈੱਸ ਸਕੱਤਰ ਜੋਗਿੰਦਰ ਸਿੰਘ,ਬਗੀਚਾ ਸਿੰਘ ਸੀਨੀਅਰ ਮੀਤ ਪ੍ਰਧਾਨ, ਦਰਸੇਵਕ ਸਿੰਘ, ਜੇ. ਪੀ.ਸਿੰਘ ਔਲਖ, ਜਤਿੰਦਰ ਲਖਨਪਾਲ, ਅਤੇ ਹੋਰ ਮੈਂਬਰਾਂ ਵੱਲੋਂ ਹਾਰ ਪਾਕੇ ਸਨਮਾਨਿਤ ਕੀਤਾ

ਜਿੰਨਾ ਵਿੱਚ ਅਰਜਨ ਸਿੰਘ ਪੱਟੀ,ਜਗਜੀਤ ਸਿੰਘ ਜੱਗੀ,ਦਰਸ਼ਨ ਦਿਆਲ ਜੋਸ਼ੀ,ਦਵਾਰਕਾ ਦਾਸ ਐੱਸ ਐੱਸ, ਮਹਿੰਦਰ ਸਿੰਘ ਧੁੰਨ,ਵਿਜੇ ਕੁਮਾਰ ਭਸੀਨ, ਇੰਦਰਜੀਤ ਸਿੰਘ ਫਿਰੋਜ਼ਪੁਰ, ਸਾਈ ਦਾਸ, ਜੈਕਿਸ਼ਨ ਸ਼ਰਮਾ,ਹਰਜਿੰਦਰ ਸਿੰਘ ਸੋਹੀ,ਚੰਨਣ ਸਿੰਘ, ਹਰਵਿੰਦਰ ਸਿੰਘ ਧੁੰਨ, ਸੁਖਦੇਵ ਸਿੰਘ, ਰਜਿੰਦਰ ਕੁਮਾਰ, ਸਵਿੰਦਰ ਸਿੰਘ ਚਾਚਾ,ਬਲਕਾਰ ਸਿੰਘ ਈ.ਸ.ਡੀ.ਯਸ਼ਪਾਲ ਮੁਨੀਮ, ਜੁਗਰਾਜ ਸਿੰਘ ਪੀ.ਐੱਮ. ਏ,ਪਰਮਜੀਤ ਸਿੰਘ ਐਲ. ਏ,ਜਸਵੰਤ ਸਿੰਘ ਤੇੜਾ,ਵਿਜੈ ਕੁਮਾਰ ਅਟਾਰੀ,ਤੀਰਥ ਸਿੰਘ, ਗੁਰਦੀਪ ਸਿੰਘ ਭਾਪਾ,ਸਤਪਾਲ ਸ਼ਰਮਾ,ਜਗਦੀਸ਼ ਸਿੰਘ ਹੌਲਦਾਰ, ਆਦਿ ਸਨ,ਇਸ ਦੇ ਨਾਲ ਹੀ ਕੱਟੜ ਇਮਾਨਦਾਰ ਕਹਾਉਣ ਵਾਲੀ ਸਰਕਾਰ ਨੇ ਬੱਜਟ ਵਿੱਚ ਟੱਪੇ ਧੋਖੇ ਦੀਆਂ ਸਾਰੀਆਂ ਹੱਦਾਂ ਬੰਨੇ
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬੱਜਟ ਉੱਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5 ਮਾਰਚ ਨੂੰ ਆਪਣਾ ਤੀਜਾ ਬਜਟ ਪੇਸ਼ ਕਰਦੇ ਸਮੇਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਇੱਕ ਧੇਲਾ ਵੀ ਦਿੱਤਾ । ਇੱਥੋਂ ਤੱਕ ਕਿ ਮਿਤੀ 01.01.2023 ਤੋਂ 4 % ( 42 % ) ਅਤੇ 01.07.2023 ਤੋਂ 4 % ( 46% ) ਮਹਿੰਗਾਈ ਭੱਤੇ ਦੀਆਂ ਪੈਡਿੰਗ ਦੋ ਕਿਸ਼ਤਾਂ ਵੀ ਨਹੀਂ ਦਿੱਤੀਆਂ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News