ਪੁਲਿਸ ਵਲੋ ਗੁਰੂ ਨਗਰੀ ‘ਚ ਸਰਗਰਮ ਸਨੈਚਿੰਗ ਤੇ ਵਾਹਨ ਚੋਰਾਂ ਦੇ ਗੈਂਗ ਦਾ ਪਰਦਾਫਾਸ਼ ! ਚੋਰੀਸ਼ੁਦਾ ਮੋਟਰਸਾਈਕਲਾਂ ਦੇ ਜਖੀਰੇ ਸਮੇਤ 4 ਕੀਤੇ ਕਾਬੂ

4684333
Total views : 5521183

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ,ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ਼੍ਰੀ ਪ੍ਰਭਜੋਤ ਸਿੰਘ ਵਿਰਕ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਰਿੰਦਰ ਸਿੰਘ ਖੋਸਾ ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ, ਮੁੱਖ ਅਫਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਦੀ ਪੁਲਿਸ ਟੀਮ ਵਲੋਂ ਸ਼ਹਿਰ ਵਿੱਚ ਸਨੈਚਿੰਗ ਤੇ ਵਹੀਕਲ ਚੌਰੀ ਕਰਨ ਵਾਲੇ ਗੈਗ ਦਾ ਪਰਦਾਫਾਸ਼ ਕਰਦੇ ਹੋਏ, 2 ਵੱਖ-ਵੱਖ ਮੁਕੱਦਮਿਆ ਵਿੱਚ ਚੌਰੀ ਦੇ 25 ਮੋਟਰ ਸਾਈਕਲ ਅਤੇ ਖੋਹ ਹੋਏ 03 ਮੋਬਾਇਲ,  02 ਅਧਾਰ ਕਾਰਡ, 1 ਲੇਡੀਜ ਪਰਸ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਬ੍ਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। 
ਨਿਖਿਲ ਬਾਵਾ ਜੁਨੀਅਰ ਨਕਸ਼ਾ ਨਵੀਸ, ਦਫਤਰ ਉਪ ਮੰਡਲ ਭੂਮੀ ਰੱਖਿਆ ਅਫਸਰ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਉਹ, ਜਿਲਾ ਕੰਪਲੈਕਸ ਦੀ ਪਾਰਕਿੰਗ ਵਿੱਚ ਮਿਤੀ     26-02-2024 ਨੂੰ ਡਿਉਟੀ ਤੇ ਆਉਣ ਉਪਰੰਤ ਆਪਣਾ ਮੋਟਰਸਾਇਕਲ ਸਪਲੈਡਰ ਰੰਗ ਕਾਲਾ ਨੰਬਰ PB02-CD-4695 ਕੰਪਲੈਕਸ ਦੀ ਪਾਰਕਿੰਗ ਵਿੱਚ ਲਗਾਇਆ ਸੀ, ਜੋ ਚੋਰੀ ਹੋ ਗਿਆ ਹੈ।  
 ਜਿਸਤੇ ਥਾਣਾ ਸਿਵਲ ਲਾਈਨ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਇੱਕ ਮੁਲਜ਼ਮ ਗੁਰਪਾਲ ਸਿੰਘ ਉਰਫ ਹੈਪੀ ਵਾਸੀ ਨੇੜੇ ਆਈ.ਟੀ.ਆਈ ਕਾਲਜ਼, ਅਜਨਾਲਾ ਰੋਡ, ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 02-04-2024 ਨੂੰ ਮੋਟਰਸਾਇਕਲ ਸਮੇਤ ਸਰਕਾਰੀ ਕੁਆਟਰ, ਕਚਿਹਰੀਆ ਅੰਮ੍ਰਿਤਸਰ ਦੇ ਬਾਹਰ ਦੇ ਖੇਤਰ ਤੋਂ ਕਾਬੂ ਕੀਤਾ ਗਿਆ।
2 ਵੱਖ-ਵੱਖ ਮੁਕੱਦਮਿਆ ਵਿੱਚ ਚੌਰੀ ਦੇ 25 ਮੋਟਰ ਸਾਈਕਲ ਅਤੇ ਖੋਹ ਹੋਏ 3 ਮੋਬਾਇਲ, 2 ਅਧਾਰ ਕਾਰਡ, 1 ਲੇਡੀਜ ਪਰਸ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਬ੍ਰਾਮਦ 
 ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸ਼ਾਫ਼ ਤੇ 04 ਚੌਰੀ ਦੇ ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ।  ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਦੂਸਰੇ ਸਾਥੀ ਗੋਪੀ ਵਾਸੀ ਪਿੰਡ ਰਾਜਪੁਤਾ ਅਬਾਦੀ ਭੁਤਨਪੁਰਾ, ਥਾਣਾ ਅਜਨਾਲਾ, ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਮੁੱਕਦਮਾ ਹਜਾ ਵਿੱਚ ਨਾਮਜ਼ਦ ਕੀਤਾ ਤੇ ਮਿਤੀ 04-04-2024 ਨੂੰ ਕਾਬੂ ਕਰਕੇ ਇਸਦੀ ਇਨਸ਼ਾਨਦੇਹੀ ਤੇ 05 ਚੌਰੀ ਦੇ ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਕੀਤੇ ਦੋਨਾਂ ਦੋਸ਼ੀਆਂ ਨੇ ਇਹ ਮੋਟਰ ਸਾਈਕਲ ਜਿਲ੍ਹਾ ਪ੍ਰਬੰਧਕੀ ਕਪਲੈਕਸ ਤੇ ਜਿਲ੍ਹਾ ਕਚਿਹਰੀਆਂ ਦੇ ਆਲੇ-ਦੁਆਲੇ ਦੇ ਖੇਤਰ ਤੋਂ ਚੌਰੀ ਕੀਤੇ ਸਨ। ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਲ ਕੀਤ ਗਿਆ ਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।  
ਸ੍ਰੀਮਤੀ ਰੇਖਾ ਸ਼ਰਮਾ ਵਾਸੀ ਪੁਲਿਸ ਲਾਈਨ, ਲਾਰੰਸ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਜਿਲ੍ਹਾ ਪਠਾਨਕੋਟ ਤੋਂ ਅੰਮ੍ਰਿਤਸਰ ਟਰੇਨ ਰਾਂਹੀ ਆ ਰਹੀ ਸੀ ਅਤੇ ਵੇਰਕਾ ਸਟੇਸ਼ਨ ਤੇ ਉਤਰ ਕੇ ਸਮੇਤ ਆਪਣੀ ਲੜਕੀ ਨਾਲ ਈ-ਰਿਕਸ਼ਾ ਤੇ ਸਵਾਰ ਹੋ ਕੇ ਪੁਲਿਸ ਲਾਈਨ ਰੋਡ ਨੂੰ ਜਾ ਰਹੀ ਸੀ ਤੇ ਜਦੋਂ ਈ-ਰਿਕਸ਼ਾ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਸਾਹਮਣੇ ਪੁੱਜਾ ਤਾਂ ਪਿਛੋ 02 ਮੋਨੇ ਨੋਜਵਾਨ ਲੜਕੇ ਮੋਟਰਸਾਇਕਲ ਪਰ ਆਏ। ਜੋ ਮੋਟਰਸਾਇਕਲ ਚਲਾਉਣ ਵਾਲੇ ਦੇ ਪਿੱਛੇ ਬੈਠੇ ਮੋਨੇ ਨੌਜ਼ਵਾਨ ਨੇ ਆਪਣੇ ਹੱਥ ਵਿੱਚ ਫੜੇ ਦਾਤਰ ਦੀ ਨੋਕ ਕੇ ਮੁਦੱਈਆਂ ਪਾਸੋ ਉਸਦਾ ਲੇਡੀਸ ਪਰਸ ਖੋਹ ਕੇ ਨਿਕਲ ਗਏ। 
ਜਿਸਤੇ ਥਾਣਾ ਸਿਵਲ ਲਾਈਨ ਵਿੱਖੇ ਮੁਕੱਦਮਾਂ ਦਰਜ਼ ਰਜਿਸਟਰ ਕਰਕੇ ਸਨੈਚਿੰਗ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਹਰਸਿਮਰਨ ਸਿੰਘ ਉਰਫ ਸੈਮ ਅਤੇ ਹਰਪ੍ਰੀਤ ਸਿੰਘ ਉਰਫ ਮਾਉ ਦੋਨੋਂ ਵਾਸੀ ਅਟਾਰੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮਿਤੀ 02-04-2024 ਨੂੰ ਗੁਰੁ ਨਾਨਕ ਹਸਪਤਾਲ ਮੈਡੀਕਲ ਕਾਲਜ ਮਜੀਠਾ ਰੋਡ ਦੇ ਖੇਤਰ ਤੋ ਕਾਬੂ ਕਰਕੇ ਇਹਨਾਂ ਪਾਸੋਂ ਮੁਦੱਈ ਪਾਸੋਂ ਖੋਹ ਕੀਤਾ ਗਿਆ ਲੇਡੀਸ ਪਰਸ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਵੀ ਬ੍ਰਾਮਦ ਕੀਤਾ ਗਿਆ ਸੀ। 
ਇਹਨਾਂ ਦੋਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੀ ਨਿਸ਼ਾਦੇਹੀ ਤੇ 08 ਮੋਟਰਸਾਇਕਲ ਸਪਲੈਂਡਰ, 02 ਮੋਟਰਸਾਇਕਲ ਹਾਡਾਂ ਸ਼ਾਈਨ, 01 CD ਡਿਲਕਸ ਮੋਟਰਸਾਇਕਲ, 02 ਟੀ.ਵੀ ਮੋਟਰਸਾਇਕਲ, 01 CT-100 ਮੋਟਰਸਾਇਕਲ, 01 ਪਲਟੀਨਾ ਮੋਟਰਸਾਇਕਲ ਕੁੱਲ 15 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ। ਇਹਨਾਂ ਨੇ ਦੱਸਿਆਂ ਕੇ ਇਹ ਮੋਟਰਸਾਇਕਲ ਕੰਪਨੀ ਬਾਗ, ਰੇਲਵੇ ਸਟੇਸ਼ਨ, ਗੁਰੂ ਨਾਨਕ ਹਸਪਤਾਲ, ਮੈਡੀਕਲ ਕਾਲਜ਼, ਵਿਸ਼ਾਲ ਮੇਗਾ ਮਾਰਟ, ਰਣਜੀਤ ਐਵਿਨੀਉ ਦੇ ਖੇਤਰ ਤੋ ਚੋਰੀ ਕੀਤੇ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News