Total views : 5521183
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਲਾਲੀ ਕੈਰੋ, ਬੱਬੂ ਬੰਡਾਲਾ
ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਸਥਾਨਕ ਰਾਮਗੜ੍ਹੀਆ ਬੁੰਗਾ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਪੂਰਨ ਸਿੰਘ ਮਾੜੀਮੇਘਾ, ਮਹਾਂਬੀਰ ਗਿੱਲ, ਕਿਰਨਜੀਤ ਕੌਰ ਵਲਟੋਹਾ, ਬਲਵਿੰਦਰ ਸਿੰਘ ਦਦੇਹਰ ਤੇ ਬਲਦੇਵ ਸਿੰਘ ਧੂੰਦਾ, ਮਜ਼ਦੂਰ ਆਗੂ ਗੁਰਦਿਆਲ ਸਿੰਘ ਖਡੂਰ ਸਾਹਿਬ ਦੀ ਅਗਵਾਈ ਵਿੱਚ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਉਚੇਚੇ ਤੌਰ ਤੇ ਪਹੁੰਚੇ ਸੂਬਾਈ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਤੇ ਨੌਜਵਾਨ ਆਗੂ ਸੁਖਜਿੰਦਰ ਸਿੰਘ ਮਹੇਸ਼ਵਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਸਦਕਾ ਅੱਜ ਦੇਸ਼ ਦਾ ਕਿਸਾਨ ਮੌਜੂਦਾ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਤੇ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ।ਬੀ ਦੇ ਪੀ ਦੀ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਦੀ ਖੁੱਲ੍ਹ ਦੇਣ ਲਈ ਲੋਕ ਪੱਖੀ ਕਾਨੂੰਨ ਤੋੜ ਰਹੀ ਹੈ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਨ ਲਈ ਤਿਆਰ ਨਹੀਂ ਪਰ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਏ ਦੇ ਕਰਜ਼ੇ ਖਤਮ ਕੀਤੇ ਜਾ ਰਹੇ ਹਨ। ਇਸ ਕਰਕੇ ਅਜਿਹੀ ਸਰਕਾਰ ਦਾ ਸਫ਼ਾਇਆ ਜ਼ਰੂਰੀ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਮੰਡੀਆਂ ਕਾਰਪੋਰੇਟ ਘਰਾਣਿਆਂ ਨੂੰ ਫੜਾਉਣ ਲਈ ਉਤਾਵਲੀ ਹੈ ਪਰ ਸਯੁੰਕਤ ਕਿਸਾਨ ਮੋਰਚਾ ਵਲੋਂ ਵਿੱਢੇ ਸੰਘਰਸ਼ ਅੱਗੇ ਝੁਕਦਿਆਂ ਹੁਕਮ ਵਾਪਸ ਲੈਣ ਲਈ ਮਜਬੂਰ ਹੋਈ ਹੈ। ਅੱਜ ਦਾ ਕਿਸਾਨੀ ਸੰਘਰਸ਼ ਸਿਰਫ ਕਿਸਾਨਾਂ ਲਈ ਹੀ ਨਹੀਂ ਸਗੋਂ ਮਿਹਨਤਕਸ਼ ਲੋਕਾਂ ਲਈ ਸੰਘਰਸ਼ ਹੈ। ਛੋਟੀ ਤੇ ਦਰਮਿਆਨੀ ਕਿਸਾਨੀ ਅਤੇ ਮਜ਼ਦੂਰ ਜਮਾਤ ਵੱਡੇ ਆਰਥਿਕ ਸੰਕਟ ਵਿੱਚ ਹੈ।ਇਸ ਮੌਕੇ ਔਰਤ ਕਿਸਾਨ ਆਗੂ ਕਿਰਨਜੀਤ ਕੌਰ ਵਲਟੋਹਾ ਤੇ ਰਾਜਿੰਦਰ ਪਾਲ ਨੇ ਕਿਹਾ ਕਿ ਤਾਨਾਸ਼ਾਹੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਹਰ ਖੇਤਰ ਚ ਔਰਤਾਂ ਸੰਘਰਸ਼ ਵਿੱਚ ਬਰਾਬਰ ਸ਼ਾਮਲ ਹੋਣ ਕਿਉਂਕਿ ਮੰਹਿਗਾਈ ਤੇ ਬੇਰੁਜ਼ਗਾਰੀ ਕਾਰਨ ਔਰਤਾਂ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੈ।
ਇਸ ਮੌਕੇ ਪੂਰਨ ਸਿੰਘ ਮਾੜੀਮੇਘਾ ਤੇ ਦਵਿੰਦਰ ਸੋਹਲ ਨੇ ਕਿਹਾ ਕਿ ਬਾਰਡਰ ਲਾਈਨ ਨਾਲ ਭਾਰਤ ਸਰਕਾਰ ਵੱਲੋਂ ਬਣਾਏ 20 ਫੁੱਟ ਰਸਤੇ ਅਤੇ ਕੁੱਝ ਹੱਟਵੀਂ ਲਾਈ ਗਈ ਕੰਡਿਆਲੀ ਤਾਰ ਲਈ ਐਕਵਾਇਰ ਕੀਤੀ ਜ਼ਮੀਨ ਦਾ ਕਿਸਾਨਾਂ ਨੂੰ ਧੇਲਾ ਵੀ ਨਹੀਂ ਦਿੱਤਾ ਗਿਆ।ਇਸ ਮੌਕੇ ਮਹਾਂਬੀਰ ਸਿੰਘ ਗਿੱਲ ਬਲਦੇਵ ਸਿੰਘ ਧੂੰਦਾ ਨੇ ਮੰਗ ਕੀਤੀ ਕਿ ਦਰਿਆ ਅਧੀਨ ਜ਼ਮੀਨ ਕਿਸਾਨਾਂ ਤੋਂ ਮਾਰਕੀਟ ਮੁੱਲ ਅਨੁਸਾਰ ਪ੍ਰਾਪਤ ਕਰਕੇ ਸਰਕਾਰ ਦਰਿਆ ਲਈ ਜ਼ਮੀਨ ਰਾਖਵੀਂ ਕਰਕੇ ਇਸਦੇ ਬੰਨ੍ਹ ਮਜ਼ਬੂਤ ਕਰਕੇ ਵਿੱਚ ਵਿੱਚ ਰੋਕਾਂ ਲਾ ਕੇ ਝੀਲਾਂ ਦਾ ਨਿਰਮਾਣ ਕੀਤਾ ਜਾਵੇ ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਵਧਾਇਆ ਜਾਵੇ ਤੇ ਮੱਛੀ ਪਾਲਣ ਦਾ ਕਿੱਤਾ ਕੀਤਾ ਜਾਵੇ।ਇਸ ਮੌਕੇ ਮੰਗ ਕੀਤੀ ਗਈ ਕਿ ਘੱਟੋ ਘੱਟ ਮਿਹਨਤਾਨਾ 26000/- ਮਹੀਨਾ ਕੀਤਾ ਜਾਵੇ।
ਕੁਲਬੀਰ ਸਿੰਘ ਕਸੇਲ ਤੇ ਰਣਜੀਤ ਸਿੰਘ ਬਹਾਦਰ ਨਗਰ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਕੀਤੇ ਵਾਅਦੇ ਅਨੁਸਾਰ ਸ਼ੇਰੋਂ ਖੰਡ ਮਿੱਲ ਚਾਲੂ ਕਰੇ ਅਤੇ ਹੋਰ ਖੇਤੀ ਅਧਾਰਿਤ ਸਨਅਤਾਂ ਵੱਧ ਤੋਂ ਵੱਧ ਲਾਉਣ ਦਾ ਉਪਰਾਲਾ ਕਰੇ।ਕਿਸਾਨ ਮਜ਼ਦੂਰ ਕਰਜ਼ਾ ਮੁਕਤ ਕੀਤੇ ਜਾਣ। ਬੁਢਾਪਾ ਪੈਨਸ਼ਨ 10000/- ਰੁਪਏ ਕੀਤੀ ਜਾਵੇ। ਹਰੇਕ ਵਿਅਕਤੀ ਲਈ ਵਿੱਦਿਆ ਤੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਇਸ ਮੌਕੇ ਮੰਗ ਕੀਤੀ ਗਈ ਕਿ ਦੇਸ਼ ਵਿੱਚ ਖੇਤੀ ਅਧਾਰਿਤ ਜ਼ਮੀਨ ਦੀ ਮੁੜ ਤਰਕਸੰਗਤ ਵੰਡ ਕੀਤੀ ਜਾਵੇ ਅਤੇ ਸਾਂਝੀ, ਸਹਿਕਾਰੀ ਤੇ ਸਹਿਯੋਗੀ ਖੇਤੀ ਦਾ ਮਾਡਲ ਗੰਭੀਰਤਾ ਨਾਲ ਲਿਆਂਦਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਮਾਨੋਚਾਹਲ,ਚਰਨ ਸਿੰਘ ਤਰਨ ਤਾਰਨ,ਤਾਰਾ ਸਿੰਘ ਖਹਿਰਾ,ਗੁਰਪ੍ਰੀਤ ਸਿੰਘ ਗੰਡੀਵਿੰਡ, ਅਵਤਾਰ ਸਿੰਘ ਪਲਾਸੌਰ, ਪਰਮਜੀਤ ਸਿੰਘ ਚੋਹਲਾ, ਰਛਪਾਲ ਸਿੰਘ ਬਾਠ, ਸੀਮਾ ਸੋਹਲ, ਰਾਜ ਗੋਬਿੰਦ ਸਿੰਘ, ਕਾਰਜ ਸਿੰਘ ਕੈਰੋਂ, ਬਲਦੇਵ ਸਿੰਘ ਰਸੂਲਪੁਰ, ਦਿਲਬਾਗ ਸਿੰਘ ਪੱਟੀ, ਮੋਤਾ ਸਿੰਘ ਸੋਹਲ, ਹਰਬਿੰਦਰ ਸਿੰਘ ਕਸੇਲ ਨੇ ਵੀ ਆਪਣੇ ਵਿਚਾਰ ਰੱਖੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-