





Total views : 5949176







Total views : 5949176ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਨਵੀ ਦਿੱਲੀ/ਬੀ.ਐਨ.ਈ ਬਿਊਰੋ

ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਵੇ ਵੱਖ ਵੱਖ ਅੱਧੀ ਦਰਜਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆ ਗੂਰੂ ਨਗਰੀ ਅੰਮ੍ਰਿਤਸਰ ਤੋ ਤਰਨਜੀਤ ਸਿੰਘ ਨੂੰ ਪਾਰਟੀ ਟਿਕਟ ਦੇਦਿਆ ਆਪਣਾ ਉਮੀਦਵਾਰ ਐਲਾਨਿਆ ਹੈ,ਤਰਨਜੀਤ ਸਿੰਘ ਸੰਧੂ ਸ਼੍ਰੋਮਣੀ ਕਮੇਟੀ ਦੇ ਬਾਨੀ ਮੈਂਬਰ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਹਨ।ਉਹ 1988 ਵਿੱਚ UPSC ਪਾਸ ਕਰਕੇ ਭਾਰਤੀ ਵਿਦੇਸ਼ ਸੇਵਾ ਵਿਚ ਸ਼ਾਮਲ ਹੋਏ ਸਨ। ਉਹ ਸ਼੍ਰੀਲੰਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਮਰੀਕਾ ‘ਚ ਰਾਜਦੂਤ ਰਹੇ। ਯੂਕਰੇਨ ਵਿਚ ਭਾਰਤੀ ਦੂਤਘਰ ਖੁਲ੍ਹਵਾਇਆ। ਇਸ ਤਰਾਂ ਹੀ ਪ੍ਰਨੀਤ ਕੌਰ ਪਟਿਆਲਾ ਤੋਂ,ਹੰਸ ਰਾਜ ਹੰਸ ਫਰੀਦਕੋਟ ਤੋਂ, ਸੁਸ਼ੀਲ ਰਿੰਕੂ ਜਲੰਧਰ ਤੋਂ,ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਰਵਨੀਤ ਬਿੱਟੂ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-