Total views : 5511117
Total views : 5511117
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸਰਾਂਏ ਅਮਾਨਤ ਖਾਂ/ਝਬਾਲ ,ਗੁਰਬੀਰ ਸਿੰਘ ਗੰਡੀਵਿੰਡ
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਹਲਕਾ ਤਰਨ ਤਰਨ ਦੇ ਕਸਬਾ ਝਬਾਲ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਦਾ ਯਾਤਰਾ ਸ਼ੁਰੂ ਕੀਤੀ ਗਈ ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਪੰਜਾਬ ਬਚਾਓ ਯਾਤਰਾ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਪੋ ਆਪਣੇ ਟਰੈਕਟਰਾਂ ਕਾਰਾਂ ਅਤੇ ਹੋਰ ਵਾਹਨਾਂ ਤੇ ਸਵਾਰ ਹੋ ਗਏ ਕਾਫਲੇ ਦੀ ਸ਼ਕਲ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਜੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਤੇ ਪੰਜਾਬ ਬਚਾਓ ਦੇ ਨਾਹਰੇ ਲਗਾ ਰਹੇ ਸਨ।
ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਅਕਾਲੀ ਵਰਕਰ ਸੁਖਬੀਰ ਸਿੰਘ ਬਾਦਲ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਲਵਿੰਦਰ ਪਾਲ ਸਿੰਘ ਪੱਖੋਕੇ, ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਮਾਝੇ ਦੇ ਇਤਿਹਾਸਿਕ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ ਅਰਦਾਸ ਬੇਨਤੀ ਕੀਤੀ ਗਈ ਜਿਸ ਤੋਂ ਉਪਰੰਤ ਕਾਫਲਾ ਤਰਨ ਤਰਨ ਸਾਹਿਬ ਲਈ ਰਵਾਨਾ ਹੋਇਆ। ਕਾਫਲਾ ਰਵਾਨਾ ਹੋਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੱਡੀ ਗਿਣਤੀ ਵਿੱਚ ਇਕੱਤਰ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਦਾ ਮਨੁੱਖ ਪੰਜਾਬ ਨੂੰ ਬਚਾਉਣਾ ਹੈ ਉਹਨਾਂ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਇੱਕ ਮੁੱਠ ਹੋ ਗਏ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਸਰਕਾਰ ਲਿਆਂਦੀ ਜਾਵੇ ਤਾਂ ਕਿ ਪੰਜਾਬ ਦੇ ਸਾਰੇ ਮੁੱਦੇ ਰਲ ਮਿਲ ਕੇ ਹੱਲ ਕੀਤੇ ਜਾਣ ਇਸ ਸਮੇਂ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਹੁੰਚੇ ਹੋਏ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਵਰਕਰ ਆਉਣ ਵਾਲੇ ਸਮੇਂ ਲਈ ਇੱਕ ਮੁੱਠ ਹੋ ਜਾਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਇੱਕ ਇੱਕ ਵੋਟ ਦਾ ਭੁਗਤਾਨ ਕਰਨ। ਇਸ ਸਮੇਂ ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ,ਗੁਰਮਿੰਦਰ ਸਿੰਘ ਰਟੌਲ, ਪ੍ਰਿੰਸੀਪਲ ਤਰਨਜੀਤ ਸਿੰਘ, ਰਾਜਬੀਰ ਸਿੰਘ ਸੰਧੂ, ਐਮ ਡੀ ਅਮਰਜੀਤ ਸਿੰਘ ਸੋਹਲ, ਪਹਿਲਵਾਨ ਲਖਵਿੰਦਰ ਸਿੰਘ ਭੂਸੇ, ਗੁਰਵਿੰਦਰ ਸਿੰਘ ਬਾਊ ਭੂਸੇ, ਸੀਨੀਅਰ ਅਕਾਲੀ ਆਗੂ ਸੁਖਜਿੰਦਰ ਸਿੰਘ ਕਸੇਲ, ਸੂਬੇਦਾਰ ਜਗਰੂਪ ਸਿੰਘ ਕਸੇਲ, ਸੂਬੇਦਾਰ ਪ੍ਰਦੀਪ ਸਿੰਘ ਕਸੇਲ,ਅਮਰਿੰਦਰ ਸਿੰਘ ਮਾਣਕ ਝਬਾਲ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ, ਬਾਬਾ ਸੋਹਨ ਸਿੰਘ ,ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਸ਼ੇਰਾ ਝਬਾਲ, ਗੁਰਿੰਦਰ ਸਿੰਘ ਬਾਬਾ ਲੰਗਾਹ, ਸਾਬਕਾ ਸਰਪੰਚ ਹਰਮੀਤ ਸਿੰਘ ਹੈਰੀ ਬੁਰਜ , ਡਾ ਗੁਰਵਿੰਦਰ ਸਿੰਘ ਗਾਹਿਰੀ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਚਾਹਲ,ਪ੍ਰਭਜੀਤ ਸਿੰਘ ਕੋਟ, ਸਾਬਕਾ ਸਰਪੰਚ ਨਿਰਮਲ ਸਿੰਘ ਰਾਮਰਾਣੀ ,ਰਿਸੀਵਰ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ, ,ਸਾਬਕਾ ਸਰਪੰਚ ਰੂਪ ਸਿੰਘ ਪੱਧਰੀ, , ਬਲਵਿੰਦਰ ਸਿੰਘ ਪੱਪੂ ਮੰਡੀ ਵਾਲਾ , ਜਤਿੰਦਰ ਸਿੰਘ ਆੜਤੀ ਸੋਹਲ,ਅਮਨਪ੍ਰੀਤ ਸਿੰਘ ਗੰਡੀਵਿੰਡ , ਆੜਤੀ ਸੁਖਦੇਵ ਸਿੰਘ ਸੋਹਲ, ਸਾਬਕਾ ਸਰਪੰਚ ਲਖਬੀਰ ਸਿੰਘ ਜਗਤਪੁਰਾ, ਮਨਜਿੰਦਰ ਸਿੰਘ ਸੋਨੀ ਜਗਤਪੁਰਾ, ਹਰਵਿੰਦਰ ਸਿੰਘ ਕਾਲਾ ਲਹੀਆ, ਗੁਰਵੇਲ ਸਿੰਘ ਲਹੀਆ, ਨੰਬਰਦਾਰ ਜਸਬੀਰ ਸਿੰਘ ਜੱਸ ਸਰਾਂ, ਸਰਪੰਚ ਕੁਲਵਿੰਦਰ ਸਿੰਘ ਮੂਸੇ, , ਸਾਧਾ ਸਿੰਘ ਗੱਗੋਬੂਹਾ, ਪਹਿਲਵਾਨ ਹੈਪੀ ਸਵਰਗਾਪੁਰੀ, ਲਖਵਿੰਦਰ ਸਿੰਘ ਲੱਖਾ ਸਵਰਗਾਪੁਰੀ , ਸੁਖਦੇਵ ਸਿੰਘ ਆੜਤੀ, ਸਾਬਕਾ ਚੇਅਰਮੈਨ ਤੇਗਾਂ ਸਿੰਘ ਸੋਹਲ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਸੋਹਲ, ਬਾਬਾ ਸੋਹਣ ਸਿੰਘ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ।