Total views : 5507061
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਪਿਛਲੇ ਦਿਨੀ ਅੱਡਾ ਝਬਾਲ ਦੇ ਕਤਲ ਕੀਤੇ ਗਏ ਸਰਪੰਚ ਸੋਨੂੰ ਚੀਮਾਂ ਦੇ ਕਾਤਲਾਂ ਨੂੰ ਪਨਾਹ ਦੇਣ ਵਾਲੇ ਪੰਜ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦਾ ਖੁਲਾਸਾ ਕਰਦਿਆ ਦੱਸਿਆ ਕਿ ਕੁੱਝ ਦਿਨ ਪਹਿਲਾਂ ਮਨੀਸ਼ ਕੁਮਾਰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਚੀਮਾਂ ਕਲਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਮਿਤੀ 14 ਜਨਵਰੀ ਨੂੰ ਵਕਤ ਕਰੀਬ 8 ਵਜੇ ਸੁਭ੍ਹਾ ਉਹ ਖੁਦ,ਉਸਦਾ ਭਰਾ ਅਵਨ ਕੁਮਾਰ ਉਰਫ ਸੋਨੂੰ ਅਤੇ ਮਲਕੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸ਼ੁੱਕਰਚੱਕ ਆਪਣੀ ਗੱਡੀ ਫਾਰਚੂਨਰ ਤੇ ਵਿਜੇ ਹੇਅਰ ਸੈਲੂਨ ਝਬਾਲ ਵਿਖੇ ਕਟਿੰਗ ਕਰਾਉਣ ਲਈ ਆਏ ਸੀ।
ਅੰਮ੍ਰਿਤਪਾਲ ਸਿੰਘ ਬਾਠ ਉਪਰ ਪਹਿਲਾਂ ਵੀ ਵੱਖ ਵੱਖ ਧਾਰਾਂਵਾਂ ਹੇਠ 16 ਮੁਕੱਦਮੇ ਦਰਜ-ਐਸ.ਐਸ.ਪੀ
ਕਟਿੰਗ ਕਰਾਉਣ ਤੋਂ ਬਾਅਦ ਉਸਦਾ ਭਰਾ ਸੋਨੂੰ ਚੀਮਾਂ ਕੁਰਸੀਆਂ ਦੇ ਪਿੱਛੇ ਲੱਗਾ ਸੀਸਾ ਦੇਖ ਰਿਹਾ ਸੀ ਤਾਂ ਵਕਤ ਕਰੀਬ 9 ਵਜੇ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਉਪਰ ਸਵਾਰ ਹੋ ਕੇ ਆਏ ਅਤੇ ਇੱਕ ਨੇ ਸੈਲੂਨ ਅੰਦਰ ਦਾਖਲ ਹੋ ਕੇ ਸੋਨੂੰ ਚੀਮਾਂ ਉਪਰ ਚਾਰ ਪੰਜ ਫਾਇਰ ਕੀਤੇ ਅਤੇ ਆਪਣੇ ਸਾਥੀ ਸਮੇਤ ਮੋਟਰਸਾਈਕਲ ਪਰ ਮੌਕਾ ਤੋਂ ਫਰਾਰ ਹੋ ਗਿਆ।
ਜਿਸ ਤੇ ਸੋਨੂੰ ਚੀਮਾਂ ਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਜਿੱਥੇ ਜਾ ਕੇ ਉਸਦੀ ਮੌਤ ਹੋ ਗਈ।ਜਿਸ ਤੇ ਮ੍ਰਿਤਕ ਸੋਨੂੰ ਚੀਮਾ ਦੇ ਭਰਾ ਮਨੀਸ਼ ਕੁਮਾਰ ਉਰਫ ਮੋਨੂੰ ਦੇ ਬਿਆਨ ‘ਤੇ ਮੁਕੱਦਮਾ ਨੰਬਰ 04 ਮਿਤੀ 14.ਜਨਵਰੀ ਧਾਰਾ 302,34,120-ਬੀ-ਆਈ.ਪੀ.ਸੀ, 25,54,59-ਅਸਲਾ ਐਕਟ ਤਾਹਿਤ ਥਾਣਾ ਝਬਾਲ ਵਿਖੇ ਅੰਮ੍ਰਿਤਪਾਲ ਸਿੰਘ ਬਾਠ ਪੁੱਤਰ ਸਤਨਾਮ ਸਿੰਘ ਵਾਸੀ ਮੀਆਂਪੁਰ ਅਤੇ 2 ਅਣਪਛਾਤੇ ਵਿਆਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ।ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਧਾਰ ‘ਤੇ 19 ਜਨਵਰੀ ਨੂੰ ਮੁਕੱਦਮਾ ਹਜਾ ਵਿੱਚ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਗੰਡੀਵਿੰਡ ਅਤੇ ਅਰਪਨਬੀਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਗੰਡੀਵਿੰਡ ਨੂੰ ਨਾਮਜਦ ਕੀਤਾ ਗਿਆ ਸੀ।
ਜਿੰਨਾ ਨੂੰ ਮਿਤੀ 21ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇੇ ਪੁੱਛਗਿੱਛ ਦੌਰਾਨ ਉਨਾਂ ਦੱਸਿਆ ਕਿ ਉਹਨਾਂ ਨੇ ਹਰਮਨਿੰਦਰ ਸਿੰਘ ਉਰਫ ਮੰਨੂ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀਵਿੰਡ ਨਾਲ ਰਲ ਕੇ ਕਤਲ ਕਰਨ ਵਾਲੇ ਸ਼ੂਟਰਾਂ ਦੀ ਮਦਦ ਕੀਤੀ ਹੈ।ਜਿਸ ਉਪਰੰਤ 22 ਜਨਵਰੀ ਨੂੰ ਦੋਸ਼ੀ ਹਰਮਨਿੰਦਰ ਸਿੰਘ ਉਰਫ ਮੰਨੂ ਉਕਤ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਸ ਦੀ ਪੁੱਛਗਿੱਛ ਦੇ ਅਧਾਰ ਪਰ ਉਕਤ ਮੁਕੱਦਮਾ ਵਿੱਚ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਮੀਆਂਪੁਰ (ਅੰਮ੍ਰਿਪਤਾਲ ਬਾਠ ਦੀ ਮਾਤਾ) ,ਜੁਗਰਾਜ ਸਿੰਘ ਉਰਫ ਯੂਵੀ ਪੁੱਤਰ ਕਾਬਲ ਸਿੰਘ ਵਾਸੀ ਮੀਆਂਪੁਰ, ਰਵਿੰਦਰ ਸਿੰਘ ਉਰਫ ਡੀ.ਸੀ ਪੁੱਤਰ ਤਰਸੇਮ ਸਿੰਘ ਵਾਸੀ ਮੀਆਂਪੁਰ,ਰਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਮਨੋਹਰ ਸਿੰਘ ਵਾਸੀ ਗੰਡੀਵਿੰਡ ਨੂੰ ਨਾਮਜਦ ਕਰਕੇ ਉਕਤ ਮੁਕੱਦਮੇ ਵਿੱਚ ਧਾਰਾ 212ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।ਜਿਸ ਤੋ ਬਾਅਦ ਮਿਤੀ 23 ਜਨਵਰੀ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਰਜਿੰਦਰ ਸਿੰਘ ਉਰਫ ਮੋਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸਦੀ ਪੁੱਛਗਿੱਛ ਤੋ ਬਾਅਦ ਸਤਨਾਮ ਸਿੰਘ ਉਰਫ ਸੱਤਾ ਬਹਿਲਾ ਪੁੱਤਰ ਅਨੂਪ ਸਿੰਘ ਵਾਸੀ ਬਹਿਲਾ ਥਾਣਾ ਸਿਟੀ ਤਰਨ ਤਾਰਨ ਅਤੇ ਜਗਦੀਪ ਸਿੰਘ ਉਰਫ ਠੋਲੂ ਪੁੱਤਰ ਨਿਰਮਲ ਸਿੰਘ ਵਾਸੀ ਬਾਸਰਕੇ ਭੈਣੀ ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਨਾਮਜਦ ਕੀਤਾ ਗਿਆ।ਜਿੰਨਾਂ ਨੇ ਦੱਸਿਆ ਕਿ ਉਹਨਾਂ ਨੇ ਉਕਤ ਕਤਲ ਦੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਾਉਣ ਵਿੱਚ ਮਦਦ ਕੀਤੀ ਸੀ।
ਜਿਸ ਤੋ ਬਾਅਦ ਮਿਤੀ 24 ਜਨਵਰੀ ਨੂੰ ਜੁਗਰਾਜ ਸਿੰਘ ਉਰਫ ਯੂਵੀ ਪੁੱਤਰ ਕਾਬਲ ਸਿੰਘ ਵਾਸੀ ਮੀਆਂਪੁਰ ਨੂੰ ਨਾਂਦੇੜ ਮਹਾਂਰਾਸ਼ਟਰ ਤੋ ਗ੍ਰਿਫਤਾਰ ਕਰਕੇ ਜਿਥੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ, ਅਤੇ ਇਸ ਮਕੁੱਦਮੇ ‘ਚ ਲੋੜੀਦੇ ਦੋ ਸ਼ੂਟਰਾਂ ਸਮੇਤ ਨਾਮਜਦ 1. ਅੰਮ੍ਰਿਤਪਾਲ ਸਿੰਘ ਬਾਠ ਪੁੱਤਰ ਸਤਨਾਮ ਸਿੰਘ ਵਾਸੀ ਮੀਆਂਪੁਰ,2. ਮਨਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਮੀਆਂਪੁਰ (ਅੰਮ੍ਰਿਤਪਾਲ ਬਾਠ ਦੀ ਮਾਤਾ),3. ਰਵਿੰਦਰ ਸਿੰਘ ਉਰਫ ਡੀ.ਸੀ ਪੁੱਤਰ ਤਰਸੇਮ ਸਿੰਘ ਵਾਸੀ ਮੀਆਂਪੁਰ,4. ਸਤਨਾਮ ਸਿੰਘ ਉਰਫ ਸੱਤਾ ਬਹਿਲਾ ਪੁੱਤਰ ਅਨੂਪ ਸਿੰਘ ਵਾਸੀ ਬਹਿਲਾ ਥਾਣਾ ਸਿਟੀ ਤਰਨ ਤਾਰਨ,5. ਜਗਦੀਪ ਸਿੰਘ ਉਰਫ ਠੋਲੂ ਪੁੱਤਰ ਨਿਰਮਲ ਸਿੰਘ ਵਾਸੀ ਬਾਸਰਕੇ ਭੈਣੀ ਥਾਣਾ ਛੇਹਰਟਾ ਅੰਮ੍ਰਿਤਸਰ ਦੀ ਭਾਲ ਲਈ ਪੁਲਿਸ ਵਲੋ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼੍ਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਬਾਠ ਉਪਰ ਪਹਿਲਾਂ ਵੀ ਵੱਖ ਵੱਖ ਧਾਰਾਂਵਾਂ ਹੇਠ 16 ਮੁਕੱਦਮੇ ਦਰਜ ਹਨ।ਇਸ ਸਮੇ ਉਨਾਂ ਨਾਲ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ ਡੀ ਤਰਨ ਤਾਰਨ ਅਤੇ ਇੰਸ: ਪ੍ਰਭਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ, ਇੰਸ: ਹਰਿੰਦਰ ਸਿੰਘ ਐਸ.ਐਚ.ਓ ਥਾਣਾਂ ਝਬਾਲ, ਐਸ.ਐਚ.ਓ ਬਲਜਿੰਦਰ ਸਿੰਘ ਥਾਣਾਂ ਸਰਾਏ ਅਮਾਨਤ ਖਾਂ ਵੀ ਹਾਜਰ ਸਨ।ਖਬਰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-