‘ਸੋਨੂੰ ਚੀਮਾਂ’ਹੱਤਿਆ ਮਾਮਲੇ ‘ਚ ਦੂਜੇ ਦਿਨ ਅੱਡਾ ਝਬਾਲ ਮਕੁੰਮਲ ਬੰਦ -ਪਤਨੀ ਤੇ ਬੇਟੀ ਦੇ ਵਿਦੇਸ਼ ਤੋ ਪ੍ਰਤਣ ‘ਤੇ ਕੱਲ ਹੋਵੇਗਾ ਅੰਤਿਮ ਸੰਸਕਾਰ

4913561
Total views : 5896157

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ

ਸਰਹੱਦੀ ਖੇਤਰ ਦੀ ਨਾਮਵਰ ਸ਼ਖਸੀਅਤ ਤੇ ਲੰਮੇ ਸਮੇ ਤੋ ਅੱਡਾ ਝਬਾਲ ਦੇ ਚਲੇ ਆ ਰਹੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾਂ ਜਿੰਨਾ ਦੀ ਕੱਲ ਸਵੇਰੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਿਨ ਚੜਦਿਆ ਹੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਉਨਾਂ ਦੀ ਹੋਈ ਬੇਵਕਤੀ ਮੌਤ ਨੂੰ ਮੁੱਖ ਰਖਦਿਆ ਜਿਥੇ ਬੀਤੇ ਕੱਲ ਅੱਡਾ ਝਬਾਲ ਮਕੁੰਮਲ ਤੋਰ ਤੇ ਬੰਦ ਰਿਹਾ ੳੇੁਥੇ ਅੱਜ ਦੂਜੇ ਦਿਨ ਵੀ ਦੁਕਾਨਾਦਾਰਾਂ ਨੇ ਆਪਣੀਆ ਦੁਕਾਨਾਂ ਬੰਦ ਰੱਖੀਆਂ ਕਿਉਕਿ ਉਨਾਂ ਦਾ ਅੰਤਿਮ ਸੰਸਕਾਰ ਕੱਲ 16 ਜਨਵਰੀ ਨੂੰ ਉਨਾਂ ਦੇ ਜੱਦੀ ਪਿੰਡ ਚੀਮਾਂ ਕਲਾਂ ਵਿਖੇ ਉਨਾਂ ਦੀ ਪਤਨੀ ਤੇ ਬੇਟੀ ਦੇ ਵਿਦੇਸ਼ ਤੋ ਪ੍ਰਤਣ ਉਪਰੰਤ ਕੀਤਾ ਜਾਏਗਾ।ਜਦੋ ਕਿ ਪਤਾ ਲੱਗਾ ਹੈ ਕਿ ਪ੍ਰੀਵਾਰ ਵਲੋ ਪੁਲਿਸ ਨੂੰ ਅਲਟੀਮੇਟਮ ਦਿੱਤਾ ਗਿਆ ਹੈ ਕਿ ਜਿੰਨਾ ਚਿਰ ਕਾਤਲ ਗ੍ਰਿਫਤਾਰ ਨਾ ਕੀਤੇ ਗਏ ਉਦੋ ਤੱਕ ਉਹ ਸੋਨੂੰ ਚੀਮਾਂ ਦਾ ਅੰਤਿਮ ਸੰਸਕਾਰ ਨਹੀ ਕਰਨਗੇ।

ਸੋਨੂੰ ਚੀਮਾਂ ਦਾ ਨਹੀ ਸਗੋ ਬਦਮਾਸ਼ਾ ਵਲੋ ਇਕ ਸੰਸਥਾ ਦਾ ਕੀਤਾ ਗਿਆ ਹੈ ਕਤਲ-ਸਰਵਣ ਸਿੰਘ ਧੁੰਨ

ਵਿਧਾਨ ਸਭਾ ਹਲਕਾ ਖੇਮਕਰਨ ਦੇ ਵਧਾਇਕ ਸ: ਸਰਵਣ ਸਿੰਘ ਧੁੰਨ ਨੇ ਸੋਨੂੰ ਚੀਮਾਂ ਹੱਤਿਆ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਸੋਨੂੰ ਚੀਮਾਂ ਅਜਿਹਾ ਹਰਮਨ ਪਿਆਰਾ ਨੌਜਵਾਨ ਸੀ ਜਿਸ ਨੂੰ ਸਰਹੱਦੀ ਖੇਤਰ ਦੇ ਗਰੀਬ ਲੋਕ ਆਪਣਾ ਮਸੀਹਾ ਸਮਝਦੇ ਹਨ । ਜਿਸ ਕਰਕੇ ਇਹ ਕਤਲ ਸੋਨੂੰ ਚੀਮਾਂ ਦਾ ਨਹੀ ਸਗੋ ਇਕ ਸੰਸਥਾ ਦਾ ਹੋਇਆ ਹੈ। ਜਿਸ ਸਬੰਧੀ ਆਪ ਦੀ ਸਰਕਾਰ ਸੋਨੂੰ ਚੀਮਾ ਦੇ ਪ੍ਰੀਵਾਰ ਨਾਲ ਚਟਾਨ ਵਾਂਗ ਖੜੀ ਹੈ।

ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਿਸ ਪ੍ਰਸ਼ਾਂਸਨ ਦੇ ਸਪੰਰਕ ‘ਚ ਹਾਂ-ਵਧਾਇਕ ਡਾ: ਸੋਹਲ

ਇਸ ਦੌਰਾਨ ਹਲਕਾ ਤਰਨ ਤਾਰਨ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਨੇ ਸਰਪੰਚ ਸੋਨੂੰ ਚੀਮਾਂ ਦੀ ਹੱਤਿਆ ਦੀ ਸਖਤ ਨਿੰਦਾ ਕਰਦਿਆ ਕਿਹਾ ਕਿ ਜਿੰਨਾ ਨੇ ਇਹ ਘਿਨਾਉਣਾ ਅਪਰਾਧ ਕੀਤਾ ਹੈ, ਉਨਾਂ ਨੂੰ ਬਖਸ਼ਿਆ ਨਹੀ ਜਾਏਗਾ ਤੇ ਕਾਤਲਾ ਦੀ ਬਿਨਾ ਦੇਰੀ ਗ੍ਰਿਫਤਾਰ ਲਈ ਉਨਾਂ ਵਲੋ ਪੁਲਿਸ ਪ੍ਰਸ਼ਾਸਨ ਨਾਲ ਲਗਾਤਾਰ ਸਪੰਰਕ ਰੱਖਿਆ ਜਾ ਰਿਹਾ ਹੈ।ਪੁਲਿਸ ਅਧਿਕਾਰੀਆਂ ਨੇ ਉਨਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਜਲਦੀ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਏਗਾ

ਕੈਬਨਿਟ ਮੰਤਰੀਆਂ ਧਾਲੀਵਾਲ, ਈ.ਟੀ.ਓ , ਬਲਕਾਰ ਸਿੰਘ ਵਲੋ ਦੁੱਖ ਦਾ ਪ੍ਰਗਟਾਵਾ-

ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ: ਕਲੁਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈ,ਟੀ.ਓ ਤੇ ਸ: ਬਲਕਾਰ ਸਿੰਘ ਸੋਹਲ ਨੇ ਸਰਪੰਚ ਸੋਨੂੰ ਚੀਮਾਂ ਦੀ ਹੋਈ ਬੇਵਕਤੀ ਮੌਤ ਤੇ ਹੱਤਿਆ ‘ਤੇ ਉਨਾ ਦੇ ਪਿਤਾ ਸ੍ਰੀ ਪ੍ਰਸ਼ੋਤਮ ਲਾਲ ਅਤੇ ਭਰਾ ਮੁਨੀਸ਼ ਕੁਮਾਰ ਮੋਨੂੰ ਚੀਮਾਂ ਨਾਲ ਦੁੱਖ ਦਾ ਪ੍ਰਗਟਾਵਾ ਕਿਹਾ ਕਿ ਪੰਜਾਬ ਸਰਕਾਰ ਵਲੋ ਜਿਥੇ ਪੀੜਤ ਪ੍ਰੀਵਾਰ ਦਾ ਹਰ ਦੁੱਖ ਸੁਖ ਦੀ ਘੜੀ ‘ਚ ਸਾਥ ਦਿੱਤਾ ਜਾਏਗਾ ਉਥੇ ਅਜਿਹਾ ਕਰਨ ਵਾਲੇ ਬਦਮਾਸ਼ਾ ਨੂੰ ਬਿਨਾ ਦੇਰੀ ਸਲ਼ਾਖਾਂ ਪਿਛੇ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਆਂਦੇਸ਼ ਦਿੱਤੇ ਗਏ ਹਨ।

Share this News