ਸਵਤੰਤਰਤਾਂ ਦਿਵਸ ਦੇ ਮੱਧੇਨਜ਼ਰ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਖੇ ਕੀਤੇ ਹੋਰ ਪੁਖਤਾ ਸੁਰੱਖਿਆ ਪ੍ਰਬੰਧ-ਡੀ.ਸੀ.ਪੀ.ਭੰਡਾਲ

4675602
Total views : 5507385

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਸਵਤੰਤਰਤਾਂ ਦਿਵਸ ਨੂੰ ਮੱਧੇਨਜ਼ਰ ਰੱਖਦੇ ਹੋਏ, ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਹੋਰ ਪੁਖਤਾ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਿਸ ਸਬੰਧੀ ਜਾਣਕਾਰੀ ਦੇਦਿਆਂ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ. ਲਾਅ-ਐਂਡ-ਆਰਡਰ, ਨੇ ਦੱਸਿਆ ਕਿ  ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ.  ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਤਿੰਨੋਂ ਜੋਨਾਂ ਦੇ ਏ.ਡੀ.ਸੀ.ਪੀਜ਼ ਦੀ ਨਿਗਰਾਨੀ ਹੇਠ ਸੰਵੇਦਨਸ਼ੀਲ ਇਲਾਕਿਆ ਅਤੇ ਏਅਰਪੋਰਟ, ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਲਜ ਅਤੇ ਭੀੜਭਾੜ ਬਜਾਰਾ ਵਿੱਚ ਐਂਟੀਸੇਬੋਟੇਜ਼ ਟੀਮਾਂ ਤੇ ਸਨੀਫਰ ਡੋਗ ਦੀ ਮੱਦਦ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਇਸਤੋਂ ਇਲਾਵਾ ਸ਼ਹਿਰ ਦੇ ਅੰਦਰੂਨ ਅਤੇ ਬਾਹਰਵਾਰ ਰਸਤਿਆ ਨੂੰ ਕਵਰ ਕਰਕੇ 24 ਘੰਟੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਕੋਲੋ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਵਿੱਚ ਦਿਨ ਤੇ ਰਾਤ ਸਮੇਂ ਪੁਲਿਸ ਦੀ ਪੈਟਰੋਲਿੰਗ ਵੀ ਵਧਾਈ ਗਈ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾਂ ਪੈਦਾ ਕਰਨ ਫਲੈਗ ਮਾਰਚ ਵੀ ਕੱਢੇ ਜਾਣਗੇ।
ਇਸਤੋਂ ਇਲਾਵਾ ਸਮੂੰਹ ਮੁੱਖ ਅਫਸਰ ਥਾਣਾ ਵੱਲੋ ਉਹਨਾਂ ਦੇ ਇਲਾਕਾ ਵਿੱਚ ਪੈਦੇ ਹੋਟਲਾਂ, ਗੈਸਟ ਹਾਊਸ, ਸਰਾਵਾਂ ਵਿੱਖੇ ਸਰਪਰਾਈਜ਼ ਚੈਕਿੰਗ ਕਰਕੇ ਵੀਜ਼ਿਟਰ ਇੰਨ ਤੇ ਆਊਟ ਰਜਿਸਟਰ ਵਿੱਚ ਠਹਿਰਨ ਵਾਲੇ ਗੈਸਟ ਦਾ ਮੁਕੰਮਲ ਪਤਾ ਤੇ ਆਈ.ਡੀ ਪਰੂਵ ਚੈਕ ਕੀਤੇ ਜਾ ਰਹੇ ਹਨ। ਇਹਨਾਂ ਦੇ ਮਾਲਕਾ ਤੇ ਪ੍ਰਬੰਧਕਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਗੈਸਟ ਹੋਟਲ ਵਗੈਰਾ ਵਿੱਚ ਠਹਿਰਨ ਲਈ ਆਉਣ ਤਾਂ ਉਹਨਾਂ ਦਾ ਮੁਕੰਮਲ ਪਤਾ ਤੇ ਆਈ.ਡੀ. ਪਰੂਵ ਲੈਣ, ਅਜਿਹਾ ਨਾ ਕਰਨ ਵਾਲਿਆ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਦੀ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਟਰੈਫਿਕ ਪੁਲਿਸ ਵੱਲੋਂ ਸਖ਼ਤ ਮੇਹਰਨਤ ਕੀਤੀ ਜਾ ਰਹੀ ਹੈ। ਜਿਸਦੇ ਸਿੱਟੇ ਵੱਜੋਂ ਸ਼ਹਿਰ ਦੀ ਟਰੈਫਿਕ ਵਿੱਚ ਕਾਫੀ ਸੁਧਾਰ ਹੋਇਆ ਹੈ ਤੇ ਸ਼ਹਿਰ ਵਾਸੀਆਂ ਅਤੇ ਬਾਹਰੋ ਆਏ ਯਾਤਰੂਆਂ ਨੂੰ ਲੰਬੇ-ਲੰਬੇ ਟਰੈਫਿਕ ਜਾਮਾ ਤੋ ਨਿਜ਼ਾਤ ਮਿਲੀ ਹੈ। ਟਰੈਫਿਕ ਪੁਲਿਸ ਦੀ ਭਲਾਈ ਲਈ, ਉਹਨਾਂ ਨੂੰ ਗਰਮੀ ਤੇ ਮੀਹ ਤੋ ਬਚਾਓ ਲਈ ਟੈਂਟ, ਛੱਤਰੀਆਂ, ਰੇਨ ਸੂਟ ਤੇ ਬਰਸਾਤੀ ਬੂਟ ਦਿੱਤੇ ਗਏ ਤਾਂ ਜੋ ਟਰੈਫਿਕ ਕਰਮਚਾਰੀ ਗਰਮੀ ਤੇ ਬਰਸਾਤ ਦੀ ਪ੍ਰਵਾਹ ਕੀਤੇ ਬਗੈਰ ਟਰੈਫਿਕ ਨੂੰ ਦਰੂਸਤ ਤੇ ਨਿਰਵਿਘਨ ਚਲਾ ਸਕਣ। ਆਉਣ ਵਾਲੇ ਸਮੇਂ ਦੌਰਾਨ ਸੀ.ਸੀ.ਟੀ.ਵੀ ਕੈਮਰਿਆ ਰਾਂਹੀ ਟਰੈਫਿਕ ਵਿਵੱਸਥਾ ਤੇ ਧਿਆਨ ਰੱਖਿਆ ਜਾਵੇਗਾ।
ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਅਗਰ ਕੋਈ ਸ਼ੱਕੀ ਵਿਅਕਤੀ ਜਾਂ ਲਵਾਰਿਸ ਵਸਤੂ ਨਜ਼ਰ ਆਉਦੀ ਹੈ ਤਾਂ ਨੇੜੇ ਦੀ ਪੁਲਿਸ ਨੂੰ ਸੂਚਨਾਂ ਦਿੱਤੀ ਜਾਵੇ ਤਾਂ ਜੋ ਤੁਹਾਡੇ ਇਸ ਉਪਰਾਲੇ ਸਦਕਾ ਕਿਸੇ ਵੀ ਤਰ੍ਹਾਂ ਦੀ ਘਟਨਾਂ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ।
Share this News