





Total views : 5949080







Total views : 5949080ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਜਸਕਰਨ ਸਿੰਘ
ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਪਰਮਜੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗਲਿਆਰਾ ਦੀ ਪੁਲਿਸ ਪਾਰਟੀ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਦੇ ਅਧਾਰ ਤੇ ਦੋਸ਼ੀ ਲਵਪ੍ਰੀਤ ਮਸੀਹ ਪੁੱਤਰ ਨਿਸ਼ਾਨ ਮਸੀਹ ਵਾਸੀ ਪਿੰਡ ਖੋਖਰ, ਜਿਲ੍ਹਾ ਗੁਰਦਾਸਪੁਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਪੁੱਛਗਿੱਛ ਦੌਰਾਨ ਇਸਦੇ ਇੰਕਸ਼ਾਫ਼ ਤੇ 02 ਚੌਰੀ ਦੇ ਮੋਟਰਸਾਈਕਲ ਅਤੇ 01 ਮੈਸਟਰੋ ਮੋਪਡ ਹੋਰ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ, ਤਫ਼ਤੀਸ਼ ਜਾਰੀ ਹੈ।