





Total views : 5841638







Total views : 5841638ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਜਸਕਰਨ ਸਿੰਘ
2015 ‘ਚ ਹੋਏ ਸਰਬੱਤ ਖਾਲਸਾ ਨਾਮਕ ਇਕੱਠ ਵਿਚ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਪੇਸ਼ ਹੋਣ ਲਈ 28 ਜੂਨ, 10 ਜੁਲਾਈ ਤੇ 19 ਜੁਲਾਈ ਦਾ ਸਮਾਂ ਦੇ ਕੇ ਤਲਬ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਵਿਧਾਇਕ ਸਰਵਨ ਸਿੰਘ ਧੁੰਨ ਤੇ ਕਰਮਬੀਰ ਸਿੰਘ ਦਸੂਹਾ ਨੇ ਭਾਈ ਮੰਡ ਨੂੰ ਸੀਐੱਮ ਦਾ ਪੱਤਰ ਸੌਂਪਿਆ।
ਪੱਤਰ ਪੜ੍ਹ ਕੇ ਅਗਲੀ ਮੀਟਿੰਗ ‘ਚ ਪੰਥਕ ਰਵਾਇਤਾਂ ਅਨੁਸਾਰ ਫੈਸਲਾ ਲਿਆ ਜਾਵੇਗਾ ਫੈਸਲਾ-ਮੰਡ 
ਸਿੱਖ ਗੁਰਦੁਆਰਾ ਐਕਟ ਵਿਚ ਦਖਲ ਦੇਣ ਲਈ ਮੁੱਖ ਮੰਤਰੀ ਮਾਨ ਨੂੰ ਤੀਸਰੀ ਵਾਰ ਪੇਸ਼ ਹੋਣ ਲਈ ਆਖਰੀ ਮੌਕਾ ਦਿੰਦਿਆਂ ਆਦੇਸ਼ ਕੀਤਾ ਹੈ ਕਿ ਭਗਵੰਤ ਸਿੰਘ ਮਾਨ ਆਪਣਾ ਸਪੱਸ਼ਟੀਕਰਨ ਦੇਵੇ ਨਹੀਂ ਤਾਂ ਪੰਥਕ ਰਵਾਇਤਾਂ ਅਨੁਸਾਰ ਫੈਸਲਾ ਲਿਆ ਜਾਵੇਗਾ।
ਭਾਈ ਮੰਡ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਕੀਤਰਨ ਪ੍ਰਸਾਰਣ ਬਾਰੇ ਚੱਲੇ ਵਿਵਾਦ ‘ਚ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਐਕਟ 1925 ‘ਚ ਅਖੌਤੀ ਸੋਧ ਦਾ ਮਤਾ ਪਾਸ ਕਰ ਕੇ ਗੁਰਦੁਆਰਿਆਂ ‘ਚ ਸਰਕਾਰੀ ਦਖਲ ਦਾ ਰਾਹ ਪੱਧਰਾ ਕਰਨ ਤੇ ਸਿੱਖਾਂ ਦੇ ਦਾਹੜੇ ਦਾ ਮਜ਼ਾਕ ਉਡਾਉਣ ਬਦਲੇ, ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਸਰਬੱਤ ਖਾਲਸਾ ਵੱਲੋਂ ਬਖਸ਼ਿਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਦੇ ਫਰਜ਼ ਨਿਭਾਉਂਦਿਆਂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਗਿਆ ਸੀ। ਭਾਈ ਮੰਡ ਨੇ ਕਿਹਾ ਕਿ ਇਹ ਪੱਤਰ ਪੜ੍ਹ ਕੇ ਅਗਲੀ ਮੀਟਿੰਗ ‘ਚ ਪੰਥਕ ਰਵਾਇਤਾਂ ਅਨੁਸਾਤ ਫੈਸਲਾ ਲਿਆ ਜਾਵੇਗਾ। ਇਸ ਮੌਕੇ ਭਾਈ ਸਤਨਾਲ ਸਿੰਘ, ਭਾਈ ਜਰਨੈਲ ਸਿੰਘ ਸ਼ਖਿਰਾ ਆਦਿ ਮੌਜੂਦ ਸਨ।