





Total views : 5915450







Total views : 5915450ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ
ਇਸ ਖਬਰ ਨਾਲ ਪ੍ਰਕਾਸ਼ਿਤ ਤਸਵੀਰਾ ਕਿਸੇ ਹੜ ਮਾਰੇ ਇਲਾਕੇ ਦੀਆਂ ਨਹੀ ਸਗੋ ਪ੍ਰਸ਼ਾਸਿਨਕ ਅਧਿਕਾਰੀਆਂ ਦੀ ਅਣਗਿਹਲੀ ਦੀ ਬਾਤ ਪਾਂਉਦੀਆਂ ਹਨ ਕਿਉਕਿ ਝਬਾਲ ਅਟਾਰੀ ਮਾਰਗ ‘ਤੇ ਬਲਾਕ ਗੰਡੀ ਵਿੰਡ ਹੇਠ ਆਂਉਦੇ ਪਿੰਡ ਬਘਿਆਂੜੀ ਦੇ ਬਾਹਰ ਸੜਕ ਤੇ ਵਸੀ ਇਕ ਕਾਲੋਨੀ ਦੇ ਘਰਾਂ ਦਾ ਪਾਣੀ ਸੜਕ ਤੇ ਫਿਰਨ ਕਰਕੇ ਇਸ ਨੇ ਨਦੀ ਦਾ ਰੂਪ ਧਾਰਿਆਂ ਹੋਇਆਂ ਹੈ,ਪਰ ਸਤਾਧਾਰੀ ਪਾਰਟੀ ਦੇ ਆਗੂਆਂ ਸਮੇਤ ਬਲਾਕ ਤੇ ਜਿਲਾ ਪੱਧਰ ਦੇ ਅਧਿਕਾਰੀ ਜੋ ਇਸ ਦੋ ਦੋ ਫੁੱਟ ਪਾਣੀ ਵਿੱਚੋ ਨਿਕਲ ਜਾਂਦੇ ਹਨ ਇਹੀ ਸੋਚਦੇ ਹੋਣਗੇ ਕਿ ਉਨਾਂ ਨੇ ਕਦੀ ਕਦੀ ਹੀ ਇਥੋ ਲੰਘਣਾ ਹੈ,ਪਰ ਜਿਹੜੇ ਲੋਕ ਰੋਜਾਨਾ ਇਸ ਪਾਣੀ ਵਾਲੀ ਸ਼ੜਕ ਝਬਾਲ ਅਟਾਰੀ ਮਾਰਗ ‘ਤੇ ਪਿੰਡ ਬਘਿਆੜੀ ਰਾਹੀ ਲਘ ਕੇ ਜਾਂਦੇ ਹਨ,ਉਨਾਂ ਉਪਰ ਕੀ ਬੀਤਦੀ ਹੋਵੇਗੀ ਬਾਰੇ ਬਿਲਕੁਲ ਖਾਮੋਸ਼ ਹਨ।
ਪ੍ਰਸ਼ਾਸਿਨਕ ਅਧਿਕਾਰੀ ਕੁੰਭਕਰਨੀ ਨੀਦ ਸੁੱਤੇ

ਪਾਣੀ ਦਾ ਨਿਕਾਸ ਨਾ ਹੋਣ ਕਰਕੇ ਸਭ ਤੋ ਜਿਆਦਾ ਕਾਲੋਨੀ ਦੇ ਵਸਨੀਕ ਪ੍ਰਭਾਵਿਤ ਹੋ ਰਹੇ ਹਨ। ਜਿੰਨਾ ਨੂੰ ਇਸ ਗੰਦਲੇ ਪਾਣੀ ਤੋ ਪੈਦਾ ਹੁੰਦੇ ਤੇ ਗੰਦਲੇ ਵਾਤਾਵਰਣ ਤੇ ਮੱਛਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸਬੰਧੀ ਕਾਲੋਨੀ ਦੇ ਵਸਨੀਕਾਂ ਦਾ ਕਹਿਣਾਂ ਹੈ ਉਹ ਪੰਚਾਇਤ ਤੋ ਇਲਾਵਾ ਵੋਟਾਂ ਮੰਗਣ ਆਂਉਦੇ ਸਿਆਸੀ ਆਗੂਆਂ ਨੂੰ ਇਸ ਸਬੰਧੀ ਜਾਣੂ ਕਰਵਾ ਚੁੱਕੇ ਪਰ ਸਤਾ ‘ਚ ਅਉਣ ਤੋ ਬਾਅਦ ਇਸ ਪਾਣੀ ਦੇ ਨਿਕਾਸ ਲਈ ਵੋਟਾਂ ਤੋ ਪਹਿਲਾਂ ਕੀਤੇ ਸਾੇ ਵਾਅਦੇ ਚੋਣਾਂ ਜਿੱਤਣ ਤੋ ਬਾਅਦ ਹਵਾ ਹੋ ਜਾਂਦੇ ਹਨ।ਕਈ ਕਈ ਦਿਨ ਸੜਕ ਤੇਪਾਣੀ ਖੜਾ ਰਹਿਣ ਕਰਕੇ ਸੜਕ ‘ਚ ਖੱਡੇ ਪੈ ਜਾਂਦੇ ਹਨ।ਲੋਕਾਂ ਨੇ ਪਾਣੀ ਦੇ ਨਿਕਾਸ ਲਈ ਯੋਗ ਉਪਰਾਲੇ ਕੀਤੇ ਜਾਣ ਦੀ ਮੰਗ ਕੀਤੀ ਹੈ।ਇਸ ਸਬੰਧੀ ਜਿਲੇ ਦੇ ਏ.ਡੀ.ਸੀ ਵਿਕਾਸ ਸ੍ਰੀਮਤੀ ਅਮਨਨਿੰਦਰ ਕੌਰ ਨਾਲ ਜਦ ਗੱਲ ਕਰਨ ਦੀ ਕੋਸ਼ਿਸ ਕੀਤੀ ਤਾਂ ਉਨਾਂ ਦੇ ਕਿਸੇ ਜਰੂਰੀ ਮੀਟਿੰਗ ਵਿੱਚ ਮਸ਼ਰੂਫ ਹੋਣ ਕਰਕੇ ਗੱਲ ਨਹੀ ਹੋ ਸਕੀ।