ਮਾਸੀ ਦੇ ਘਰੋ ਨਗਦੀ ਚੋਰੀ ਕਰਕੇ ਦੌੜਿਆਂ ਭਾਣਜਾ ਪੁਲਿਸ ਨੇ ਕਾਬੂ ਕਰਕੇ ਬ੍ਰਾਮਦ ਕੀਤੀ 70.000 ਦੀ ਨਗਦੀ

4878829
Total views : 5841619

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

 ਥਾਣਾ ਸਦਰ ਪਾਰਟੀ ਵੱਲੋਂ ਮਾਸੀ ਦੇ ਘਰ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤੇ ਮੁਲਜ਼ਮ ਪਾਸੋਂ ਚੋਰੀ ਕੀਤੀ ਰਕਮ ਵਿਚੋਂ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਥਾਣਾ ਸਦਰ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਮੁਕੱਦਮਾ ਆਸ਼ਾ ਉਰਫ਼ ਸਮਿਤਰੀ ਦੇ ਬਿਆਨ ‘ਤੇ ਦਰਜ ਕੀਤਾ ਗਿਆ ਸੀ।

13 ਜੁਲਾਈ ਨੂੰ ਉਸ ਦੀ ਵੱਡੀ ਭੈਣ ਦਾ ਲੜਕਾ ਧੰਨਪ੍ਰਰੀਤ ਸਿੰਘ ਉਰਫ਼ ਧੰਨਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਜੇਠੂਵਾਲ ਉਸ ਦੇ ਘਰ ਆਇਆ ਸੀ। ਆਸ਼ਾ ਨੇ ਧੰਨਪ੍ਰਰੀਤ ਸਿੰਘ ਨੂੰ ਕਿਹਾ ਕਿ ਉਹ ਘਰ ਵਿਚ ਹੀ ਰਹੇ ਮੈਂ ਕੰਮਕਾਜ ਕਰਕੇ ਵਾਪਸ ਆਉਂਦੀ ਹਾਂ। ਜਦੋਂ ਉਹ ਆਪਣੇ ਕੰਮਕਾਜ ਤੋਂ ਕਰੀਬ 1:30 ਵਜੇ ਦੁਪਹਿਰ ਘਰ ਵਾਪਸ ਆਈ ਤਾਂ ਬਾਹਰਲਾ ਗੇਟ ਖੁੱਲਾ ਸੀ ਤੇ ਧੰਨਪ੍ਰਰੀਤ ਸਿੰਘ ਘਰ ਵਿਚ ਨਹੀਂ ਸੀ।

ਜਦੋਂ ਉਹ ਕਮਰੇ ਵੱਲ ਗਈ ਤਾਂ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਅਲਮਾਰੀ ਵਿਚ 1 ਲੱਖ 10 ਹਜ਼ਾਰ ਰੁਪਏ ਰੱਖੇ ਗਾਇਬ ਸਨ। ਜੋ ਮੁਦੱਈ ਨੂੰ ਯਕੀਨ ਸੀ ਇਹ ਚੋਰੀ ਧੰਨਪ੍ਰਰੀਤ ਸਿੰਘ ਨੇ ਕੀਤੀ ਹੈ।

ਜਿਸ ਤੇ ਥਾਣਾ ਸਦਰ ਵੱਲੋਂ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ। ਰਮਨਦੀਪ ਸਿੰਘ ਨੇ ਦੱਸਿਆ ਕਿ ਏਐੱਸਆਈ ਰਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਦੱਈ ਘਰ ਚੋਰੀ ਕਰਨ ਵਾਲੇ ਮੁਲਜ਼ਮ ਧੰਨਪ੍ਰਰੀਤ ਸਿੰਘ ਨੂੰ ਕਾਬੂ ਕਰਕੇ 70 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਉਨਾਂ ਨੇ ਦੱਸਿਆ ਮੁਲਜ਼ਮ ‘ਤੇ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ, ਪਰ ਇਹ ਨਸ਼ੇ ਦਾ ਆਦੀ ਸੀ। ਗਿ੍ਫ਼ਤਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Share this News