ਬਹੋੜੂ ਪ੍ਰੀਵਾਰ ਦੇ ਫਰਜੰਦ ਧਰਮਿੰਦਰ ਸਿੰਘ ਰਿੰਟੁੂ ਨਮਿਤ ਸ਼ਰਧਾਜਲੀ ਸਮਾਗਮ ਦਾ ਅਯੋਜਿਨ

4878829
Total views : 5841619

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ

ਅਦਾਰਾ ‘ਪੰਜਾਬੀ ਜਾਗਰਣ’ ਦੇ ਉਪ-ਸੰਪਾਦਕ ਜਸਵਿੰਦਰ ਸਿੰਘ ਬਹੋੜੂ ਤੇ ਪੱਤਰਕਾਰ ਸੁਖਵਿੰਦਰਜੀਤ ਸਿੰਘ ਬਹੋੜੂ ਦੇ ਛੋਟੇ ਭਰਾਤਾ ਧਰਮਿੰਦਰ ਸਿੰਘ ਰਿੰਟੂ ਨਮਿਤ ਅਰਦਾਸ ਸਮਾਗਮ ਪਿੰਡ ਬਹੋੜੂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲਿਆਂ ਦੇੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ  ਜਗੀਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਇਸ ਜਹਾਨ ’ਤੇ ਆਇਆ ਹੈ, ਉਸ ਨੇ ਜਾਣਾ ਹੈ ਪਰ ਛੋਟੀ ਉਮਰੇ ਵੀਰ ਰਿੰਟੂ ਦਾ ਵਿਛੋੜਾ ਅਸਹਿ ਹੈ।

ਐਮ.ਪੀ ਗੁਰਜੀਤ ਸਿੰਘ ਅੋਜਲਾ ਦੀ ਮਾਤਾ ਜਗੀਰ ਕੌਰ ਨੇ ਸਵ:ਦੀ ਯਾਦ ‘ਚ ਸ਼ਮਸ਼ਾਨਘਾਟ ਲਈ 20 ਲੱਖ ਰੁਪਏ ਗ੍ਰਾਂਟ  ਦੇਣ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਪਿੰਡ ਦੀ ਸ਼ਮਸ਼ਾਨਘਾਟ ਦੇ ਵਿਕਾਸ ਲਈ 20 ਲੱਖ ਦੀ ਗ੍ਰਾਂਟ ਮਨਜ਼ੂਰ ਹੋ ਗਈ ਹੈ ਅਤੇ ਛੇਤੀ ਹੀ ਫੰਡ ਪੰਚਾਇਤ ਖਾਤੇ ਵਿਚ ਆ ਜਾਵੇਗਾ। ਲੋਕ ਸਭਾ ਮੈਂਬਰ ਦੇ ਭਰਾ ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਦਕਿ ਪੰਥਕ ਨੇਤਾ ਬਲਦੇਵ ਸਿੰਘ ਸਿਰਸਾ, ਭਾਜਪਾ ਨੇਤਾ ਪ੍ਰੋ ਸਰਚਾਂਦ ਸਿੰਘ, ਮੁਲਾਜ਼ਮ ਆਗੂ ਬਲਬੀਰ ਸਿੰਘ ਝਾਮਕਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਥਕ ਆਗੂ ਜਰਨੈਲ ਸਿੰਘ ਸਖੀਰਾ, ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ: ਕ੍ਰਿਪਾਲ ਸਿਘ ਢਿਲੋ  , ਭਾਈ ਨਾਰਾਇਣ ਸਿੰਘ ਚੌੜਾ, ਜੱਸਾ ਸਿੰਘ ਮੰਡਿਆਲਾ, ਜਸਵਿੰਦਰ ਸਿੰਘ ਸ਼ੇਰਗਿੱਲ, ਬਾਬਾ ਗੁਰਦੀਪ ਸਿੰਘ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ ਵਾਲੇ, ਸੁਖਮਿੰਦਰ ਸਿੰਘ ਗੰਡੀਵਿੰਡ ਮੁੱਖ ਸੰਪਾਦਕ ਬਾਰਡਰ ਨਿਊਜ਼ ਐਕਸਪ੍ਰੈਸਅਜਮੇਰ ਸਿੰਘ ਘਰਿੰਡੀ, ਭਜਨ ਸਿੰਘ ਲਾਹੌਰੀ ਮੱਲ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲੇ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਅਕਾਲੀ ਆਗੂ ਹਰਜੀਤ ਸਿੰਘ ਬਹੋੜੂ, ਗੁਰਦੁਆਰਾ ਸਿੰਘ ਸਭਾ ਬਹੋੜੂ ਦੇ ਪ੍ਰਧਾਨ ਬਲਜੀਤ ਸਿੰਘ ਕੌੜਾ, ਸਾਬਕਾ ਸਰਪੰਚ ਗੁਰਪਾਲ ਸਿੰਘ ਬਹੋੜੂ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਖੋਖਰ ਉਪ-ਸੰਪਾਦਕ ‘ਪੰਜਾਬੀ ਜਾਗਰਣ’, ਸ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ, ਮਨਿੰਦਰ ਪਾਲ ਸਿੰਘ ਪਲਾਸੌਰ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨਕ ਤੇ ਮੰਗਵਿੰਦਰ ਸਿੰਘ ਖਾਪੜਖੇੜੀ, ਅਜੀਤ ਸਿੰਘ ਘਰਿਆਲਾ, ਬੀ.ਐਸ ਗੋਰਾਇਆ ਆਸਟਰੇਲੀਆ,ਅਰਜਨ ਸਿੰਘ,, ਪੱਤਰਕਾਰ ਐੱਸ. ਪ੍ਰਸ਼ੋਤਮ, ਰੇਸ਼ਮ ਸਿੰਘ, ਗੁਰਬੀਰ ਸਿੰਘ ਗੰਡੀਵਿੰਡ, ਜੀਐੱਸ ਲਾਲੀ, ਚਰਨਜੀਤ ਸਿੰਘ ਗੁਮਟਾਲਾ ਯੂਐਸਏ, ਅੰਮ੍ਰਿਤਸਰ ਵਿਕਾਸ ਮੰਚ ਦੇ ਕੁਲਵੰਤ ਸਿੰਘ ਅਣਖੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਬਕਾ ਮੇਅਰ ਕਰਮਜੀਤ ਸਿੰਘ ਰਿੰਟੂ, ਜਸਵਿੰਦਰ ਸਿੰਘ ਸ਼ੇਰਗਿੱਲ, ਪ੍ਰੋ ਸਰਚਾਂਦ ਸਿੰਘ, ਦਿਲਜੀਤ ਸਿੰਘ ਬੇਦੀ, ਭਗਵੰਤ ਪਾਲ ਸਿੰਘ ਸੱਚਰ,ਕਰਨੈਲ ਸਿੰਘ ਪੀਰ ਮੁਹੰਮਦ, ਡੀਐਸ ਝਾਮਕਾ, ਡਾ. ਐਨਐਸ. ਨੇਕੀ, ਅਕਾਲੀ ਦਲ ਮਾਨ ਦੇ ਆਗੂ ਹਰਬੀਰ ਸਿੰਘ ਸੰਧੂ, ਜਗਮੋਹਨ ਸਿੰਘ ਪੀਟੀਆਈ, ਜੀਬੀਐਸ ਸਿੱਧੂ ਸਾਬਕਾ ਆਈਏਐਸ, ਐਡਵੋਕੇਟ ਸਿਆਲੀ, ਪਿ੍ਰੰਸੀਪਲ ਦਲਜੀਤ ਸਿੰਘ ਯੂਐਸਏ, ਮਨਮੋਹਣ ਸਿੰਘ ਬਾਸਰਕੇ, ਗੁਰਿੰਦਰ ਸਿੰਘ ਬਾਜਵਾ, ਗੁਰਬਖਸ਼ ਸਿੰਘ ਸ਼ੇਰਗਿੱਲ ਆਦਿ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸਮੇ ਸ: ਅਰਜਨ ਸਿੰਘ ਬਹੋੜੂ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ ਜਦੋ ਕਿ ਪੱਤਰਕਾਰ ਸੁਖਵਿੰਦਰ ਸਿੰਘ ਬਹੋੜੂ ਨੇ ਹਾਜਰੀਨ ਦਾ ਪ੍ਰੀਵਾਰ ਵਲੋ  ਧੰਨਵਾਦ ਕੀਤਾ।

Share this News