





Total views : 5949060







Total views : 5949060ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮਿ੍ਤਸਰ/ਅਮਰਪਾਲ ਸਿੰਘ ਬੱਬੂ ਬੰਡਾਲਾ
ਜੰਡਿਆਲਾ ਸ਼ਹਿਰ ਵਿੱਚ ਬੀਤੇ ਦਿਨ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਨੁਕਸਾਨੀ ਗਈ ਠਠਿਆਰ ਦੀ ਦੁਕਾਨ ਦੇ ਮਾਲਕ ਦੁਕਾਨਦਾਰ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ 25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਉਕਤ ਦੁਕਾਨਦਾਰ ਨਾਲ ਹਮਦਰਦੀ ਜਤਾਉਣ ਲਈ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਅਤੇ ਡਿਪਟੀ ਕਮਿਸ਼ਨਰ ਜੰਡਿਆਲਾ ਗੁਰੂ ਗਏ ਸਨ, ਜਿੰਨਾ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਮੁਹਇਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਨੇ ਉਕਤ ਦੁਕਾਨਦਾਰ ਨੂੰ ਸਹਾਇਤਾ ਦਿੰਦੇ ਕਿਹਾ ਕਿ ਤੁਹਾਡਾ ਕੇਸ ਮੁੱਖ ਮੰਤਰੀ ਦਫ਼ਤਰ ਨੂੰ ਵੀ ਭੇਜਿਆ ਜਾ ਰਿਹਾ ਹੈ, ਤਾਂ ਜੋ ਉਥੋਂ ਵੀ ਸਹਾਇਤਾ ਕਰਵਾਈ ਜਾ ਸਕੇ। ਵਰਨਣਯੋਗ ਹੈ ਕਿ ਕੱਲ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਦੇ ਯਤਨਾਂ ਨਾਲ ਕਿਸੇ ਦਾਨੀ ਪੁਰਸ਼ ਨੇ 50 ਹਜਾਰ ਰੁਪਏ ਦੀ ਸਹਾਇਤਾ ਇਸ ਪਰਿਵਾਰ ਦੀ ਕੀਤੀ ਸੀ ਅਤੇ ਸਬੰਧਤ ਐਸ ਡੀ ਐਮ ਵੱਲੋਂ ਵੀ ਇਸ ਪਰਿਵਾਰ ਦੀ ਮਦਦ ਲਈ ਵਿਸੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਲੋਕਾਂ ਵੱਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ। ਸ੍ਰੀ ਤਲਵਾੜ ਨੇ ਕਿਹਾ ਕਿ ਕੋਈ ਵੀ ਮੁਸੀਬਤ ਸਮਾਜ ਦੀ ਤਾਕਤ ਅੱਗੇ ਟਿਕ ਨਹੀਂ ਸਕਦੀ, ਲੋੜ ਸਿਰਫ਼ ਸਾਨੂੰ ਇਕ ਦੂਸਰੇ ਦਾ ਸਾਥ ਦੇਣ ਦੀ ਹੈ।