





Total views : 5840996







Total views : 5840996ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਬੁਰਜ 169 (ਰਾਜਾਤਾਲ) ਵਿਖੇ ਕੁਝ ਨੌਜਵਾਨਾਂ ਨੇ ਮਿਲਕੇ ਇਕ ਨੌਜਵਾਨ ਤੇ ਉਹਨਾ ਦੀ ਥਾਰ ਗੱਡੀ ਦੀ ਭੰਨਤੋੜ ਕਰਨ ਦੇ ਸ਼ੱਕ ਵਿਚ ਉਸ ਤੇ ਸਰੀਰਕ ਤਸ਼ੱਦਦ ਕਰਨ ਤੋਂ ਬਾਅਦ ਪਿੰਡ ਵਿੱਚ ਖਾਲੀ ਪੲਏ ਘਰ ਗਾਡਰ ਨਾਲ ਫਾਹਾ ਦੇ ਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਬੁਰਜ ਦੇ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਪ੍ਰਿੰਸਪਾਲ ਸਿੰਘ ਪੁੱਤਰ ਸਵ: ਹੀਰਾ ਸਿੰਘ ਨੇ ਉਸ ਦੀ ਥਾਰ ਗੱਡੀ ਦੇ ਸ਼ੀਸ਼ੇ ਭੰਨੇ ਤੇ ਗੱਡੀ ਵਿੱਚੋਂ ਚੋਰੀ ਦੀ ਕੀਤੀ ਹੈ ਜਿਸ ਤੇ ਮਨਤੇਜ ਸਿੰਘ ਨੇ ਗੁਰਭੇਜ ਸਿੰਘ ਅਤੇ ਚਮਕੌਰ ਸਿੰਘ ਨਾਲ ਮਿਲਕੇ ਪ੍ਰਿੰਸਪਾਲ ਸਿੰਘ ਨੂੰ ਫ਼ੜਕੇ ਪਹਿਲਾਂ ਬੰਬੀ ਤੇ ਲਿਜਾਕੇ ਉਸ ਤੇ ਸਰੀਰਕ ਤਸ਼ੱਦਦ ਕੀਤਾ ਤੇ ਫਿਰ ਪਿੰਡ ਵਿੱਚ ਖਾਲੀ ਪਏ ਘਰ ਵਿੱਚ ਉਸ ਦੀਆਂ ਬਾਹਾਂ ਬੰਨਕੇ ਗਾਡਰ ਨਾਲ ਫਾਹਾ ਦੇਕੇ ਮਾਰ ਦਿੱਤਾ।
ਘਰ ਦਿਆਂ ਨੂੰ ਪਤਾ ਲੱਗਣ ਤੇ ਉਨ੍ਹਾਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਖ਼ਾਸਤ ਦਿੱਤੀ। ਮੋਕੇ ਤੇ ਪਹੁੰਚੇ ਜਿਲਾ ਤਰਨਤਾਰਨ ਦੇ ਐਸ .ਐਸ .ਪੀ ਗੁਰਮੀਤ ਸਿੰਘ ਚੌਹਾਨ ਅਤੇ ਡੀ. ਐਸ. ਪੀ ਜਸਪਾਲ ਸਿੰਘ ਢਿੱਲੋਂ ਸਿੱਟੀ ਅਤੇ ਸਰਾਏ ਅਮਾਨਤ ਖਾਂ ਥਾਣੇ ਦੇ ਮੁੱਖੀ ਸਲਵੰਤ ਸਿੰਘ ਮੌਕੇ ਤੇ ਪਹੁੰਚੇ ਜਿਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਕਾਰਵਾਈ ਕਰਦਿਆ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਮਿਰਤਕ ਨੌਜਵਾਨ ਪ੍ਰਿਸਪਾਲ ਸਿੰਘ ਦੀ ਮਾਤਾ ਗੁਰਮੀਤ ਕੌਰ ਪਤਨੀ ਵਿਧਵਾ ਹੀਰਾ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਮਨਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ,ਗੁਰਭੇਜ ਸਿੰਘ ਅਤੇ ਚਮਕੌਰ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।