





Total views : 5931955







Total views : 5931955ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ : /ਬਾਰਡਰ ਨਿਊਜ ਸਰਵਿਸ
ਸਿਵਲ ਹਸਪਤਾਲ ਤਰਨਤਾਰਨ ਵਿਚ ਤਾਇਨਾਤ ਦਰਜਾ ਚਾਰ ਮੁਲਾਜ਼ਮ ਨੂੰ ਵਿਜੀਲੈਂਸ ਬਿਊਰੋ ਤਰਨਤਾਰਨ ਦੀ ਟੀਮ ਨੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਬਾਰੇ ਜਾਣਕਾਰੀ ਦੇਦਿਆਂ ਵਿਜੀਲੈਸ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ।ਇਹ ਕਾਰਵਾਈ ਸ਼ਕਾਇਤ ਕਰਤਾ ਚਰਨਜੀਤ ਸਿੰਘ ਦੀ ਸ਼ਕਾਇਤ ‘ਤੇ ਕੀਤੀ ਗਈ ਹੈ, ਜਿਸ ਨੇ ਦੱਸਿਆ ਕਿ ਇਕ ਐੱਮਐੱਲਆਰ ਦੀ ਰਿਪੋਰਟ ਐੱਸਐੱਮਓ ਤੋਂ ਉਸ ਦੇ ਹੱਕ ਵਿਚ ਕਰਵਾਉਣ ਦੇ ਬਦਲੇ ਦੀਪਕ ਕੁਮਾਰ ਨੇ 1 ਲੱਖ 60 ਹਜ਼ਾਰ ਰੁਪਏ ਵਿਚ ਸੌਦਾ ਤੈਅ ਕਰਦਿਆਂ 70 ਹਜ਼ਾਰ ਰੁਪਏ ਦੀ ਰਕਮ ਪਹਿਲਾਂ ਹੀ ਲੈ ਲਈ ਸੀ।
ਸ਼ਕਾਇਤਕਰਤਾ ਦੇ ਹੱਕ ‘ਚ ਐਮ.ਐਲ.ਆਰ ਕਰਾਉਣ ਲਈ ਕੀਤਾ ਸੀ 1 ਲੱਖ 60 ਹਜ਼ਾਰ ਰੁਪਏ ਦਾ ਸੌਦਾ : ਪਹਿਲਾ ਲੈ ਚੁੱਕਾ ਹੈ 70 ਹਜ਼ਾਰ ਰੁਪਏ ਰਿਸ਼ਵਤ ਦਰਜਾ ਚਾਰ ਮੁਲਾਜ਼ਮ ਦੀਪਕ ਕੁਮਾਰ
ਜਿਸ ਦੌਰਾਨ ਦੀਪਕ ਕੁਮਾਰ ਨੂੰ 25 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆਕ੍ਰਿਸ਼ਨ ਦੀ ਨਿਗਰਾਨੀ ਹੇਠ ਇੰਸਪੈਕਟਰ ਅਵਿਨਾਸ਼ੀ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਟਰੈਪ ਲਗਾਇਆ। ਜਿਸ ਦੌਰਾਨ ਦੀਪਕ ਕੁਮਾਰ ਨੂੰ 25 ਹਜ਼ਾਰ ਰੁਪਏ ਦੀ ਰਕਮ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸਡੀਓ ਅਮਰਜੀਤ ਸਿੰਘ ਅਤੇ ਜੇਈ ਹਰਜੀਤ ਸਿੰਘ ਨੂੰ ਸਰਕਾਰੀ ਗਵਾਹ ਵਜੋਂ ਸ਼ਾਮਲ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਥਾਣਾ ਵਿਜੀਲੈਂਸ ਬਿਉਰੋ ਅੰਮ੍ਰਿਤਸਰ ਵਿਖੇ ਦੀਪਕ ਕੁਮਾਰ ਖਿਲਾਫ ਭ੍ਰਿਸ਼ਾਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਚੱਲ ਅਚੱਲ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਸਿਚਲ ਹਸਪਤਾਲ ਤਰਨ ਤਾਰਨ ਸਮੇਤ ਜਿਲੇ ‘ਚ ਸਾਰੇ ਮੁਢਲਾ ਸਿਹਤ ਕੇਦਰਾਂ ‘ਚ ਦਰਜਾ ਚਾਰ ਵਿਆਕਤੀਆ ਦਾ ਬੋਲਬਾਲਾ ਦੱਸਿਆ ਜਾ ਰਿਹਾ ਹੈ। ਜਿੰਨਾ ਵਲੋ ਐਮ.ਐਲ.ਆਰ ਆਦਿ ਬਾਰੇ ਸਭ ਕੁਝ ਤੈਅ ਕੀਤਾ ਜਾਂਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-


