ਮੁਲਾਜ਼ਮਾਂ ਅੱਗੇ ਝੁਕਣ ਲਈ ਨਹੀਂ ਤਿਆਰ ਮਾਨ ਸਰਕਾਰ ! ਡੀ.ਏ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚਣੌਤੀ ਦੇਵਗੀੀ ਪੰਜਾਬ ਸਰਕਾਰ

4953603
Total views : 5955261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ

ਪੰਜਾਬ ਦੀ ਆਮ ਆਦਮੀ ਪਾਰਟੀ  ਸਰਕਾਰ ਹੜਤਾਲੀ ਮੁਲਾਜ਼ਮਾਂ ਅੱਗੇ ਝੁਕਣ ਲਈ ਤਿਆਰ ਨਹੀਂ ਹੈ। ਸਰਕਾਰ ਨੇ ਹੁਣ ਹਾਈਕੋਰਟ ਵੱਲੋਂ ਡੀ.ਏ ਦੇਣ ਸਬੰਧੀ ਦਿੱਤੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ।ਇਹ ਫੈਸਲਾ ਉਸ ਵੇਲੇ ਸਾਹਮਣੇ ਆਇਆ ਹੈ, ਜਦੋਂ 31 ਅਗਸਤ ਨੂੰ ਸਰਕਾਰ ਨੇ ਹਾਈਕੋਰਟ ਵਿੱਚ ਡੀ.ਏ ਦੇਣ ਸਬੰਧੀ ਕੰਪਲਾਇੰਸ ਰਿਪੋਰਟ ਵੀ ਦਾਖਲ ਕਰਨੀ ਹੈ।

ਇਸ ਤੋਂ ਪਹਿਲਾਂ ਹੜਤਾਲੀ ਮੁਲਾਜ਼ਮ ਵੀ ਸੁਪਰੀਮ ਕੋਰਟ ਵਿੱਚ ਕੈਵੀਏਟ ਦਾਖਲ ਕਰ ਚੁੱਕੇ ਹਨ। ਇਸ ਰਾਹੀਂ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਕੋਈ ਵੀ ਹੁਕਮ ਦੇਣ ਤੋਂ ਪਹਿਲਾਂ ਮੁਲਾਜ਼ਮਾਂ ਦਾ ਪੱਖ ਵੀ ਸੁਣੇ। ਮੁਲਾਜ਼ਮ ਹਾਈਕੋਰਟ ਵਿੱਚ ਸਿੰਗਲ ਅਤੇ ਡਬਲ ਬੈਂਚ, ਦੋਵਾਂ ਵਿੱਚ ਕੇਸ ਜਿੱਤ ਚੁੱਕੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

 

Share this News