





Total views : 5929896







Total views : 5929896ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਪੰਜਾਬ ਪੁਲੀਸ ਦੀ 112 ਐਮਰਜੈਂਸੀ ਹੈਲਪਲਾਈਨ ’ਤੇ ਲੋਕਾਂ ਦੀਆਂ ਕਾਲਾਂ ਚੁੱਕਣ ਵਾਲੇ 28 ਸਾਲਾ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਕਿਸਮਤ ਰਾਤੋ-ਰਾਤ ਅਜਿਹੀ ਚਮਕੀ ਕਿ ਉਹ ਕਰੋੜਪਤੀ ਬਣ ਗਿਆ ਹੈ। ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਪਿੰਡ ਮੱਲਵਾਲ ਕਦੀਮ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੀ ‘ਰੱਖੜੀ ਬੰਪਰ ਡਰਾਅ’ ਵਿੱਚ 7 ਕਰੋੜ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਹੈ। ਸਾਲ 2022 ਵਿੱਚ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਗੁਰਪ੍ਰੀਤ ਇਸ ਵੇਲੇ 112 ਹੈਲਪਲਾਈਨ ਡਿਊਟੀ ’ਤੇ ਤਾਇਨਾਤ ਹੈ। ਉਸ ਨੇ ਕਿਸੇ ਕੰਮ ਲਈ ਸ਼ਹਿਰ ਗਏ ਸਮੇਂ ਇਹ ਟਿਕਟ ਖਰੀਦੀ ਸੀ, ਪਰ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਛੋਟੀ ਜਿਹੀ ਖਰੀਦ ਉਸ ਦੇ ਪਰਿਵਾਰ ਦੇ ਦਿਨ ਬਦਲ ਦੇਵੇਗੀ।
ਰਾਖੀ ਬੰਪਰ ਦਾ ਜਿੱਤਿਆ ਪਹਿਲਾ 7 ਕਰੋੜ ਦਾ ਇਨਾਮ
ਇਸ ਵੱਡੀ ਖੁਸ਼ਖਬਰੀ ਦੀ ਖ਼ਬਰ ਮਿਲਦਿਆਂ ਹੀ ਗੁਰਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗ ਗਈ। ਗੁਰਪ੍ਰੀਤ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਰੇਲਵੇ ਵਿੱਚ ਟਰੇਨ ਗਾਰਡ ਵਜੋਂ ਸੇਵਾਮੁਕਤ ਹੋਏ ਹਨ। ਚਾਰ ਭੈਣ-ਭਰਾਵਾਂ ਵਿੱਚੋਂ ਗੁਰਪ੍ਰੀਤ ਦੀਆਂ ਦੋ ਵਿਆਹੀਆਂ ਭੈਣਾਂ ਅਤੇ ਇੱਕ ਭਰਾ ਹੈ। ਗੁਰਪ੍ਰੀਤ ਨੂੰ ਇਸ ਇਨਾਮ ਦੀ ਖ਼ਬਰ ਅੱਜ ਸਵੇਰੇ ਉਦੋਂ ਮਿਲੀ ਜਦੋਂ ਉਹ ਗੁਰਦੁਆਰਾ ਵਾਜਿਦਪੁਰ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ, ਜਿੱਥੇ ਉਸ ਨੂੰ ਪਤਾ ਲੱਗਾ ਕਿ ਜੇਤੂ ਟਿਕਟ ਨੰਬਰ ਉਸ ਦਾ ਹੀ ਹੈ।
