ਰਾਜੇ ਦਾ ਹੀ ਸੂਬਾ ਕਾਂਗਰਸ ‘ਤੇ ਰਹੇਗਾ ਰਾਜ ! ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਪਹਿਲਾਂ ਦੀ ਤਰਾਂ ਹੀ ਬਣੇ ਰਹਿਣਗੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ

4918314
Total views : 5903618

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਆਲ ਇੰਡੀਆਂ ਕਾਂਗਰਸ ਦੇ  ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਵਲੋ ਜਾਰੀ ਬਿਆਨ ਅਨੁਸਾਰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਦੀ ਤਰ੍ਹਾਂ ਆਪਣਾ ਕੰਮ ਜਾਰੀ ਰੱਖਣਗੇ।

ਲੋਕ ਸਭਾ ਮੈੰਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦੇ ਚੇਅਰਮੈਨ, ਇਲੈਕਸ਼ਨ ਮੈਨੇਜਮੈੰਟ ਅਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਵਿਜੈ ਇੰਦਰ ਸਿੰਗਲਾ, ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਡਾ ਅਮਰ ਸਿੰਘ ਅਤੇ ਕੋਰ ਕਮੇਟੀ ਦਾ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾਂ ਨੂੰ ਲਗਾਇਆ ਗਿਆ ਹੈ।

ਚੰਨੀ ਦੇ ਨਾਲ ਕੰਪੇਨ ਕਮੇਟੀ ਦਾ ਉਪ ਚੇਅਰਮੈਨ ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਤੇ ਡਾ ਧਰਮਵੀਰ ਗਾਂਧੀ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹੇ ਓ.ਪੀ ਸੋਨੀ, ਰਜੀਆ ਸੁਲਤਾਨਾ, ਕੁਲਜੀਤ ਸਿੰਘ ਨਾਗਰਾ, ਅੰਗਦ ਸੈਣੀ, ਭਾਰਤ ਭੂਸ਼ਣ ਆਸ਼ੂ ਨੂੰ ਇਲੈਕਸ਼ਨ ਮੈਨੇਜਮੈੰਟ ਅਤੇ ਤਾਲਮੇਲ ਕਮੇਟੀ ਦਾ ਉਪ ਚੇਅਰਮੈਨ ਲਗਾਇਆ ਹੈ। ਜਦਕਿ ਗੁਰਜੀਤ ਸਿੰਘ ਔਜਲਾ, ਪਰਗਟ ਸਿੰਘ, ਹਰਦਿਆਲ ਸਿੰਘ ਕੰਬੋਜ ਤੇ ਸੁਖਬਿੰਦਰ ਸਿੰਘ ਸਰਕਾਰੀਆਂ ਨੂੰ ਮੈਨੀਫੋਸਟੋ ਕਮੇਟੀ ਦਾ ਉਪ ਚੇਅਰਮੈਨ ਲਗਾਇਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

naidunia_image

naidunia_image

Share this News