





Total views : 5949061







Total views : 5949061ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
“ਸਹੋਧਿਆ ਸਕੂਲ ਕੈਂਪਸ” ਵੱਲੋਂ ਪਾਥ ਸੀਕਰ ਸਕੂਲ ਬਿਆਸ ਅੰਮ੍ਰਿਤਸਰ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਸਨਮਾਨ ਸਮਾਰੋਹ ‘ਚ ਸੀ. ਬੀ. ਐਸ. ਈ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਵਿਨੋਦਿੱਤਾ ਸੰਖੇਆਨ ਨੇ ਸਿਰਕਤ ਕੀਤੀ।
ਇਸ ਮੌਕੇ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਅਧਿਆਪਿਕ ਮਿਸਟਰ ਵਰਿਆਮ ਸਿੰਘ ਨੂੰ ਸਹੋਧਿਆ ਬੈਸਟ ਟੀਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ.ਡੀ ਕੋਮਲ ਕਪੂਰ ਨੇ ਮਿਸਟਰ ਅਧਿਆਪਕ ਵਰਿਆਮ ਸਿੰਘ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਬੱਚੇ ਲਈ ਦੋ ਵਿਅਕਤੀ ਖਾਸ ਹੁੰਦੇ ਹਨ ਇੱਕ ਮਾਪੇ ਅਤੇ ਦੂਜਾ ਅਧਿਆਪਕ ਇਹ ਦੋਵੇਂ ਬੱਚਿਆਂ ਦੀ ਸਲਾਮਤੀ ਭਲਾਈ ਤੇ ਤਰੱਕੀ ਲਈ ਹਮੇਸ਼ਾ ਹੀ ਉਤਾਵਲੇ ਰਹਿੰਦੇ ਹਨ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-