





Total views : 5841383







Total views : 5841383ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਦਇਆ ਸਿੰਘ
ਪਿੰਡ ਗ੍ਰੰਥਗੜ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਉਮਰ ਲਗਭਗ 28 ਸਾਲ ਨੂੰ ਧੋਖੇ ਨਾਲ ਯੂਕੇ ਭੇਜਣ ਦੇ ਬਹਾਨੇ ਇਰਾਨ ਬੁਲਾ ਕੇ ਉਸਨੂੰ ਅਗਵਾ ਕਰਕੇ ਉਸਦੇ ਪਰਿਵਾਰ ਪਾਸੋਂ 50 ਲੱਖ ਰੁਪਏ ਮੰਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅੱਜ ਲੜਕੇ ਦੇ ਪਿਤਾ ਬਲਕਾਰ ਸਿੰਘ, ਮਾਤਾ ਸੰਤੋਸ਼ ਕੌਰ ਅਤੇ ਲੜਕੇ ਦੀ ਭੂਆ ਜਸਬੀਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਉਮਰ 28 ਸਾਲ ਇਲੈਕਟਰੀਸ਼ਨ ਦਾ ਕੰਮ ਕਰਦਾ ਸੀ ਨੂੰ ਕਰੀਬ ਚਾਰ ਪੰਜ ਦਿਨ ਪਹਿਲਾਂ ਯੂਕੇ ਨੰਬਰ ਤੋਂ ਕਾਲ ਆਉਂਦੀ ਹੈ ਕੀ ਅਸੀਂ ਤੈਨੂੰ ਯੂਕੇ ਸੈਟ ਕਰ ਦੇਵਾਂਗੇ ਤੇ ਸਾਰੇ ਪੈਸੇ ਵੀ ਯੂਕੇ ਪਹੁੰਚਣ ਤੋਂ ਬਾਅਦ ਲਵਾਂਗੇ!ਕਾਲ ਕਰਨ ਵਾਲਾ ਲਗਭਗ ਵਟਸਅਪ ਨੰਬਰ ਤੇ ਛੇ ਮਹੀਨੇ ਤੋਂ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕਰ ਰਿਹਾ ਸੀ,ਉਸਨੇ ਕਿਹਾ ਕਿ ਮੈਂ ਤੇਰੀ ਜੈਪੁਰ ਤੋਂ ਇਰਾਨ ਦੀ ਵਾਇਆ ਸਾਰਜਾ (ਦੁਬਈ )ਦੀ ਫਲੈਟ ਦੀ ਟਿਕਟ ਕਰਵਾ ਦਿੱਤੀ ਹੈ ਉਥੇ ਈਰਾਨ ਤੈਨੂੰ ਦੋ -ਤਿੰਨ ਦਿਨ ਸਟੇ ਕਰਕੇ ਯੂਕੇ ਭੇਜ ਦਿੱਤਾ ਜਾਵੇਗਾ ਅਤੇ ਸਾਰੇ ਪੈਸੇ ਹੀ ਯੂਕੇ ਪਹੁੰਚਣ ਤੋਂ ਬਾਅਦ ਹੀ ਲਏ ਜਾਣਗੇ ।
ਅੰਤਰਰਾਸ਼ਟਰੀ ਗਰੋਹ ਦਾ ਕਾਰਨਾਮਾ, ਪਰਿਵਾਰ ਦਾ ਰੋ -ਰੋ ਹੋਇਆ ਬੁਰਾ ਹਾਲ
ਮੇਰਾ ਬੇਟਾ ਉਸਦੀਆਂ ਗੱਲਾਂ ਵਿੱਚ ਆ ਗਿਆ ਕਿ ਪੈਸੇ ਤਾਂ ਅਸੀਂ ਯੂਕੇ ਪਹੁੰਚਣ ਤੇ ਹੀ ਦੇਣੇ ਹਨ 12 ਸਤੰਬਰ ਨੂੰ ਅੰਮ੍ਰਿਤਸਰ ਤੋਂ ਰੇਲ ਗੱਡੀ ਰਾਹੀ ਜੈਪੁਰ ਰਵਾਨਾ ਹੋ ਗਿਆ ਅਤੇ 14 ਸਤੰਬਰ ਨੂੰ ਸਵੇਰੇ 6 ਵਜੇ ਸ਼ਾਹਰਜਾਂ ਦੀ ਫਲੈਟ ਫੜ ਲਈ,ਮੈਨੂੰ 14 ਸਤੰਬਰ ਨੂੰ ਹੀ ਰਾਤ 9 ਵਜੇ ਬਾਹਰਲੇ ਨੰਬਰ ਤੋਂ ਫੋਨ ਆਇਆ ਅਤੇ ਵੀਡੀਓ ਕਾਲ ਹੀ ਦਿਖਾਇਆ ਕਿ ਉਹਨਾਂ ਦਾ ਬੇਟਾ ਬੰਨਿਆ ਹੋਇਆ ਹੈ ਅਤੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਫੋਨ ਤੇ ਸਾਨੂੰ ਧਮਕੀ ਦਿੱਤੀ ਗਈ ਕਿ ਤੁਹਾਡਾ ਬੇਟਾ ਸਾਡੇ ਕਬਜ਼ੇ ਇਰਾਨ ਦੇ ਬਾਰਡਰ ਤੇ ਹੈ ਜੇਕਰ ਛੁਡਾਣਾ ਹੈ ਤਾਂ ਸਾਨੂੰ 50 ਲੱਖ ਰੁਪਏ ਦਿਓ ਨਹੀਂ ਤਾਂ ਤੁਹਾਡਾ ਬੱਚਾ ਮਾਰ ਦਿੱਤਾ ਜਾਵੇਗਾ! ਕਿਡਨੈਪਰ ਪਹਿਲਾਂ 50 ਲੱਖ ਰੁਪਏ ਦੀ ਮੰਗ ਕਰ ਰਹੇ ਸਨ ਬਾਅਦ ਵਿੱਚ ਉਹਨਾਂ ਨੇ 40 ਲੱਖ ਮੰਗਣਾ ਸ਼ੁਰੂ ਕਰ ਦਿੱਤਾ! ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅਗਵਾ ਕਰਨ ਵਾਲਿਆਂ ਦਾ ਲਗਾਤਾਰ ਫੋਨ ਆ ਰਿਹਾ ਹੈ ਕਿ ਜਲਦੀ ਪੈਸੇ ਦੇ ਦਿਓ ਭਾਵੇਂ ਜਮੀਨ ਵੇਚ ਕੇ ਦਿਓ! ਗੁਰਪ੍ਰੀਤ ਸਿੰਘ ਦੇ ਪਰਿਵਾਰ ਦੇ ਮੇਂਬਰਾ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਉਹਨਾਂ ਦੇ ਬੱਚੇ ਨੂੰ ਬਚਾਉਣ ਲਈ ਠੋਸ ਕਦਮ ਉਠਾਏ ਜਾਣ, ਇਸ ਸਬੰਧੀ ਜਲਦੀ ਹੀ ਇਰਾਨ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਦੇ ਬੱਚੇ ਨੂੰ ਬਚਾਇਆ ਜਾਵੇ! ਇਸ ਮੌਕੇ ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ,ਗੁਰਪ੍ਰੀਤ ਸਿੰਘ ਪ੍ਰਿੰਸ ਗੁਮਟਾਲਾ ਪ੍ਰਧਾਨ ਮਾਝਾ ਵੈਲਫੇਅਰ ਸੋਸਾਇਟੀ ਆਦਿ ਹਾਜ਼ਰ ਸਨ!
ਪੰਜਾਬ ਵਿੱਚ ਇਹ ਇਸ ਕਿਸਮ ਦਾ ਪਹਿਲਾ ਮਾਮਲਾ ਹੈ ਜਦੋਂ ਕਿਸੇ ਨੂੰ ਦੂਸਰੇ ਦੇਸ਼ ਬੁਲਾ ਕੇ ਅਗਵਾ ਕੀਤਾ ਹੋਵੇ!ਪੰਜਾਬ ਵਾਸੀਆਂ ਨੂੰ ਵੀ ਹੁਣ ਹੋਰ ਜਾਗਰੂਕ ਹੋਣਾ ਚਾਹੀਦਾ ਹੈ ਕਿ ਅੱਜ ਕੱਲ ਅੰਤਰਰਾਸ਼ਟਰੀ ਗਿਰੋਹ ਬਾਹਰ ਜਾਣ ਵਾਲੇ ਬੱਚਿਆਂ ਤੇ ਖਾਸ਼ ਨਜ਼ਰ ਰੱਖਦਾ ਹੈ ਅਤੇ ਉਹਨਾਂ ਨੂੰ ਫਸਾਉਣ ਲਈ ਤਰਾਂ ਤਰਾਂ ਦੇ ਫਾਰਮੂਲੇ ਅਜਮਾ ਕੇ ਭੋਲੇ ਭਾਲੇ ਵਿਦੇਸ਼ ਵਿੱਚ ਜਾਣ ਦੇ ਚਾਹਵਾਨ ਲੋਕਾਂ ਅਤੇ ਬੱਚਿਆਂ ਨੂੰ ਲੁੱਟ ਰਿਹਾ ਹੈ! ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
