





Total views : 5949106







Total views : 5949106ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਵਲੋ ਨਸ਼ਿਆ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦੀ ਉਸ ਸਮੇ ਤਰਨ ਤਾਰਨ ਜਿਲੇ ‘ਚ ਫੂਕ ਨਿਕਲਦੀ ਨਜਰ ਆਈ, ਜਦ ਖਡੂਰ ਸਾਹਿਬ ਦੇ ਨਜਦੀਕ ਦੋ ਸਕੇ ਭਰਾਵਾਂ ਦੀ ਮੌਤ ਤੋ ਝਬਾਲ ਦੇ ਖੇਢ ਮੈਦਾਨ ‘ਚੋ ਬਘਿਆੜੀ ਵਾਸੀ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾੳੇੁਣ ਨਾਲ ਹੋਈ ਮੌਤ ਦੀਆਂ ਖਬਰਾਂ ਅਜੇ ਮੱਧਮ ਨਹੀ ਪਈਆਂ ਕਿ ਅੱਜ ਹਲਕਾ ਖਡੂਰ ਸਾਹਿਬ ਦੇ ਪਿੰਡ ਖਾਨਛਪਾੜੀ ਵਿੱਚ ਨਸ਼ੇ ਦੀ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਬੀਰ ਸਿੰਘ ਉਮਰ ਤਕਰੀਬਨ 27 ਸਾਲ ਪੁੱਤਰ ਰਵੇਲ ਸਿੰਘ ਵਾਸੀ ਪਿੰਡ ਛਾਪੜੀ ਸਾਹਿਬ ਵਜੋਂ ਹੋਈ ਹੈ।ਮ੍ਰਿਤਕ ਨੌਜਵਾਨ ਗੁਰਬੀਰ ਸਿੰਘ (27) ਦੇ ਪਿਤਾ ਰਵੇਲ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਵਿਆਹਿਆ ਸੀ ਅਤੇ ਉਸਦੇ ਦੋ ਬੱਚੇ ਵੀ ਹਨ। ਗੁਰਬੀਰ ਸਿੰਘ ਨੂੰ ਨਸ਼ੇ ਦੀ ਲਤ ਲੱਗ ਗਈ ਅਤੇ ਉਹ ਟੀਕੇ ਲਗਾਉਣ ਲੱਗਾ। ਨਸ਼ੇ ਲਈ ਲਗਾਇਆ ਗਿਆ ਟੀਕਾ ਹੀ ਉਸਦੀ ਮੌਤ ਦਾ ਕਾਰਨ ਬਣ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-