





Total views : 5895788







Total views : 5895788ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਦਇਆ ਸਿੰਘ
ਯੁੱਧ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਤ ਤੇ ਪੰਜਾਬ ਪੁਲਿਸ ਵੱਲੋਂ ਡਰੱਗ ਦੇ ਖਿਲਾਫ਼ ਜੀਰੋ ਟੋਲਰਸ ਪਾਲਿਸੀ ਤਹਿਤੀ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ਼ ਸਖ਼ਤ ਐਕਸ਼ਨ ਲੈ ਕੇ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇਂ ਦਰਜ਼ ਕਰਕੇ ਨਸ਼ੀਲੇ ਪਦਾਰਥਾਂ ਨੂੰ ਬ੍ਰਾਮਦ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਕਾਨੂੰਨੀ ਪ੍ਰਕਿਰੀਆ ਮੁਕੰਮਲ ਕਰਕੇ ਬ੍ਰਾਮਦ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਜਿਸਤੇ ਤਹਿਤ ਅੱਜ ਮਿਤੀ 16-09-2025 ਨੂੰ 1) ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ, 2) ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ, 3) ਜਿਲ੍ਹਾ ਤਰਨ ਤਾਰਨ, 4) ਐਸ.ਐਸ.ਓ.ਸੀ ਅੰਮ੍ਰਿਤਸਰ, 5) ਏ.ਐਨ.ਟੀ.ਐਫ਼ ਅੰਮ੍ਰਿਤਸਰ, 6) ਏ.ਐਨ.ਟੀ.ਐਫ ਲੁਧਿਆਣਾ ਅਤੇ 7) ਏ.ਐਨ.ਟੀ.ਐਫ਼ ਰੇਂਜ਼ ਜਲੰਧਰ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਨਿਯੁੱਕਤ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਬਰਾਨ, ਜਿੰਨਾਂ ਦੇ ਨੋਡਲ ਅਫ਼ਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੂੰ ਨਿਯੁਕਤ ਕੀਤਾ ਗਿਆ ਹੈ ਵੱਲੋਂ ਖੰਨਾ ਪੇਪਰ ਮਿੱਲ, ਅੰਮ੍ਰਿਤਸਰ ਵਿੱਖੇ ਪੁੱਜ਼ ਕੇ ਉਹਨਾਂ ਦੀ ਦੇਖ-ਰੇਖ ਹੇਠ ਐਨ.ਡੀ.ਪੀ.ਐਸ ਐਕਟ ਅਧੀਨ 357 ਵੱਖ-ਵੱਖ ਮੁਕੱਦਿਆਂ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਪਾਰਦਰਸ਼ੀ ਤਰੀਕੇ ਨਾਲ ਜਾਬਤੇ ਅਨੁਸਾਰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੀ ਗਈ ਕੁੱਲ ਕੇਸ ਪ੍ਰਾਪਰਟੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
ਐਨ.ਡੀ.ਪੀ.ਐਸ ਅਧੀਨ ਦਰਜ਼ ਕੁੱਲ ਮੁਕੱਦਮੇ:-357
1. ਹੈਰੋਇੰਨ 380 ਕਿਲੋ 788 ਗ੍ਰਾਮ 120 ਮਿਲੀ ਗ੍ਰਾਮ
2. ਨਸ਼ੀਲਾ ਪਾਊਡਰ 48 ਕਿਲੋਂ 58 ਗ੍ਰਾਮ
3. ਭੂਕੀ (Poppy husk) 22 ਕਿਲੋ 500 ਗ੍ਰਾਮ
4. ਚਰਸ 220 ਗ੍ਰਾਮ
5. ਆਈਸ 662 ਗ੍ਰਾਮ
6. ਗਾਂਜ਼ਾ 8 ਕਿਲੋ 300 ਗ੍ਰਾਮ 7.ਕੈਪਸੂਲ 16,608
8. ਗੋਲੀਆਂ 1,27,110