ਕਿਸੇ ਸਮੇ ਵੀ ਹੋ ਸਕਦੈ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਦਾ ਐਲਾਨ ! ਪਰ ਦੀਵਾ ਲੈ ਕੇ ਵੀ ਕਾਂਗਰਸ ਨੂੰ ਮਿਲ ਨਹੀ ਰਿਹਾ ਉਮੀਦਵਾਰ

4878520
Total views : 5840978

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੀ ਮੌਤ ਤੋ ਬਾਅਦ ਖਾਲੀ ਘੋਸ਼ਿਤ ਕੀਤੀ ਗਈ ਇਸ ਹਲਕੇ ਸੀਟ ਭਰਨ ਵਾਸਤੇ ਜਿਮਨੀ ਚੋਣ ਨਵੰਬਰ ਵਿੱਚ ਕਰਾਏ ਜਾਣ ਦੀ ਚਰਚਾਵਾਂ ਹਨ ਅਤੇ ਇਸ ਸਬੰਧੀ ਚੋਣ ਕਮਿਸ਼ਨ ਵਲੋ ਕਿਸੇ ਸਮੇ ਵੀ ਐਲਾਨ ਕੀਤਾ ਜਾ ਸਕਦਾ ਹੈ। ਜਿਥ ਇਸ ਹਲਕੇ ‘ਚ ਪਹਿਲ ਕਦਮੀ ਕਰਦਿਆ ਸ਼੍ਰੌਮਣੀ ਅਕਾਲੀ ਦਲ ਵਲੋ

ਬੀਬੀ ਸੁਖਵਿੰਦਰ ਕੌਰ ਰੰੰਧਾਵਾ ਨੂੰ ਉਮੀਦਵਾਰ ਵਜੋ ਐਲਾਨ ਕਰਕੇ ਇਹ ਸੀਟ ਜਿੱਤਣ ਲਈ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਖੁਦ ਮੈਦਾਨ ਵਿੱਚ ਹਨ ਅਤੇ ਹੜ੍ਹ ਆਉਣ ਤੋ ਪਹਿਲਾ ਉਨਾਂ ਵਲੋ ਪਿੰਡ ਪਿੰਡ ਜਾ ਕੇ ਬੀਬੀ ਰੰਧਾਵਾ ਦੇ ਹੱਕ ਵਿੱਚ ਜਿਸਤਰਾਂ ਮੀਟਿੰਗਾਂ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਗਿਆ ਹੈ, ਉਸ ਤੋ ਸਿੱਧ ਹੁੰਦਾ ਹੈ ਕਿ ਜਿਸਤਰਾਂ ਪਹਿਲਾ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ

ਆਪ ‘ਚ ਗਏ ਹਰਮੀਤ ਸਿੰਘ ਸੰਧੂ ਜਿੰਨਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਅਤੇ ਉਨਾਂ ਦਾ ਹੀ ਚੋਣ ਲੜਨਾ ਤੈਅ ਹੈ, ਵਲੋ ਅਕਾਲੀ ਦਲ ਨੂੰ ਖੋਰਾ ਲਗਾ ਦਿੱਤਾ ਜਾਏਗਾ, ਉਸ ਨੂੰ ਸੁਖਬੀਰ ਸਿੰਘ ਬਾਦਲ ਵਲੋ ਇਕਤਰਾਂ ਨਾਲ ਬੰਨ ਲਗਾ ਦਿੱਤਾ ਗਿਆ ਅਤੇ ਅਕਾਲੀ ਵਰਕਰ ਵੀ ਜੀਅ ਜਾਨ ਨਾਲ ਬੀਬੀ ਰੰਧਾਵਾ ਦੇ ਹੱਕ ਵਿੱਚ ਚੋਣ ਮਹਿੰਮ ਵਿੱਚ ਲੱਗੇ ਹੋਏ ਹਨ। ਭਾਂਵੇ ਕਿ ਤਿੰਨ ਵਾਰ ਇਸ ਹਲਕੇ ਤੋ ਅਕਾਲੀ ਦਲ ਦੀ ਟਿਕਟ ‘ਤੇ ਵਧਾਇਕ ਬਣੇ ਹਰਮੀਤ ਸਿੰਘ ਸੰਧੂ ਵੀ ਹਲਕੇ ਦੀ ਰਗ ਰਗ ਦੇ ਭੇਤੀ ਹੋਣ ਕਰਕੇ ਇਹ ਸੀਟ ਜਿੱਤਣ ਲਈ ਲੱਗੇ ਹੋਏ ਹਨ ਪਰ ਇਸ ਨਿਰੋਲ ਪੰਥਕ ਤੇ ਪੇਡੂ ਇਲਾਕੇ ਦੇ ਅਧਾਰਿਤ ਇਸ ਹਲਕੇ ਵਿੱਚ ਆਪ ਦਾ ਮਜਬੂਤ ਕੇਡਰ ਨਾ ਹੋਣ ਕਰਕੇ ਉਨਾਂ ਨੂੰ ਆਪਣੇ ਪੱਧਰ ‘ਤੇ ਕਾਫੀ ਮਹਿਨਤ ਕਰਨੀ ਪੈ ਰਹੀ ਤੇ ਭਵਿੱਖ ਵਿੱਚ ਕਰਨ ਪਵੇਗੀ।

ਇਸਤਰਾਂ ਹੀ ਭਾਜਪਾ ਤੋ ਇਥੋ ਸਿੱਖ ਚੇਹਰੇ ਵਜੋ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਕਾਂਗਰਸ ਵਲੋ ਉਮੀਦਵਾਰ ਐਲਾਨਣ ‘ਚ ਦੇਰੀ ਬਣੀ ਚਰਚਾ ਦਾ ਵਿਸ਼ਾ-

ਕਾਂਗਰਸ ਦੀ ਟਿਕਟ ਲਈ ਭਾਂਵੇ ਅੱਧੀ ਦਰਜਨ ਤੋ ਵੱਧ ਕਾਂਗਰਸੀ ਆਗੂ ਲਾਈਨ ‘ਚ ਹਨ ਅਤੇ ਪਿਛਲੇ ਸਮੇ ਤੋ ਆਮ ਲੋਕਾਂ ਦੇ ਸਪੰਰਕ ‘ਚ ਹਨ ਪਰ ਕਾਂਗਰਸ ਹਾਈਕਮਾਂਡ ਲਈ ਜਿਆਦਾ ਆਗੂਆ ਵਲੋ ਟਿਕਟ ਦੀ ਮੰਗ’ ਇਕ ਅਨਾਰ ਸੌ ਬੀਮਾਰ’ ਵਾਲੀ ਗੱਲ ਬਣੀ ਹੋਈ ਹੈ।ਜਿਸ ਕਰਕੇ ਹੁਣ ਤਾਂ ਕਾਂਗਰਸ ਦੀ ਟਿਕਟ ਦੇ ਚਾਹਵਾਨਾਂ ਨੂੰ ਆਮ ਵਰਕਰ ਵੀ ਮੇਹਣੇ ਮਾਰ ਰਹੇ ਹਨ ਜਿਹੜੇ ਲੋਕ ਇਕ ਵਾਰ ਅਕਾਲੀ ਦਲ ਦੇ ਚਾਹ ਪਕੌੜਿਆ ਦਾ ਸਵਾਦ ਚੱਖ ਆਏ ਉਨਾਂ ਨੂੰ ਮੋੜਨਾ ਕਾਫੀ ਔਖਾ ਹੋ ਜਾਏਗਾ।ਜਦੋਕਿ ਕਾਂਗਰਸ ਟਿਕਟ ਐਲਾਨਣ ਦੇ ਮਾਮਲੇ ‘ਚ ਫੂਕ ਫੂਕ ਕੇ ਕਦਮ ਉਠਾ ਰਹੀ ਹੈ। ਕਿਉਕਿ ਉਨਾਂ ਵਲੋ ਇਹ ਜਿਮਨੀ ਚੋੋਣ ਨੂੰ 2027 ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਿਹੜਾ ਆਗੂ ਇਥੋ ਆਪ ਨੂੰ ਹਰਾਉਣ ਦੇ ਸਮੱਰਥ ਹੈ।ਜਿਕਰਯੋਗ ਹੈ ਕਿ ਸਾਰੀਆ ਧਿਰਾਂ ਇਥੌ ਆਪਣੀ ਜਿੱਤ ਨਾਲੋ ‘ਆਪ’ ਨੂੰ ਹਰਾਕੇ ਉਸ ਦੇ ਇਸ ਕਦਰ ਪੈਰ ਉਖਾੜਨਾ ਚਾਹੁੰਦੀਆ ਹਨ ਤਾਂ 2027 ਵਿੱਚ ਮੁੜ ਨਾ ਲੱਗ ਸਕਣ। ਜਦੋ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਅਤੇ ਐਮ.ਪੀ ਅੰਮ੍ਰਿਤਪਾਲ ਸਿੰਘ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਵਲੋ ਵੀ ਉਮੀਦਵਾਰ ਐਲਾਨ ਕੀਤੇ ਜਾਣੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News