





Total views : 5949085







Total views : 5949085ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਦਇਆ ਸਿੰਘ , ਜਤਿੰਦਰ ਬੱਬਲਾ
ਪੰਜਾਬ ਸਰਕਾਰ ਵੱਲੋਂ 3 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੂਚੀ ਵਿੱਚ ਆਈਪੀਐੱਸ ਜਗਦਲੇ ਨਿਲੰਬਰੀ ਵਿਜੈ, ਦੀਪਕ ਪਾਰਿਕ ਤੇ ਰਵਜੋਤ ਗਰੇਵਾਲ ਦਾ ਨਾਂਅ ਸ਼ਾਮਿਲ ਹੈ। ਤਿੰਨਾਂ ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤੈਨਾਤੀਆਂ ਕੀਤੀਆਂ ਗਈਆਂ ਹਨ।
ਤਰਨ ਤਾਰਨ ਦੇ ਪਹਿਲੇ ਮਹਿਲਾ ਐਸ਼.ਐਸ਼.ਪੀ ਹੋਣਗੇ ਡਾ: ਰਵਜੋਤ ਗਰੇਵਾਲ

ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, ਆਈਪੀਐੱਸ ਜਗਦਲੇ ਨਿਲੰਬਰੀ ਵਿਜੈ ਨੂੰ ਡੀਆਈਜੀ ਕਾਊਂਟਰ ਇੰਟੈਲੀਜੈਂਸ, ਪੰਜਾਬ, ਐਸਏਐਸ ਨਗਰ, ਅਤੇ ਇਸ ਤੋਂ ਇਲਾਵਾ ਡੀਆਈਜੀ ਫਰੀਦਕੋਟ ਰੇਂਜ, ਫਰੀਦਕੋਟ ਖਾਲੀ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ। ਤਰਨਤਾਰਨ ਦੇ ਐੱਸ.ਐੱਸ.ਪੀ ਦੀਪਕ ਪਾਰੀਕ ਨੂੰ ਏਆਈਜੀ ਐੱਸਐੱਸਓਸੀ, ਪੰਜਾਬ, ਐੱਸਏਐੱਸ ਨਗਰ ਲਗਾਇਆ ਗਿਆ ਹੈ। ਰਵਜੋਤ ਗਰੇਵਾਲ ਜੋ ਕਿ ਸੰਯੁਕਤ ਡਾਇਰੈਕਟਰ ਆਈਵੀਸੀ ਅਤੇ ਐਸਯੂ, ਵਿਜੀਲੈਂਸ ਬਿਊਰੋ, ਪੰਜਾਬ ‘ਚ ਸੇਵਾ ਨਿਭਾ ਰਹੇ ਸਨ ਨੂੰ ਹੁਣ ਐਸਐਸਪੀ ਤਰਨਤਾਰਨ ਲਗਾਇਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
