





Total views : 5841602







Total views : 5841602ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਮੀਤ ਸੰਧੂ
ਕੌਮੀ ਐਥਲੈਟਿਕਸ ਖਿਡਾਰੀ ਕੁਲਜੀਤ ਸਿੰਘ ਮਾਂਗਟ (ਸੀਆਈਟੀ ਰੇਲਵੇ) ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਅਮਰ ਕੌਰ (93) ਪਤਨੀ ਸਵ: ਬੂਟਾ ਸਿੰਘ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।
ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਫਿਰੋਜ਼ਪੁਰ ਡਵੀਜਨ ਦੇ ਸਮੁੱਚੇ ਰੇਲਵੇ ਚੈਕਿੰਗ ਸਟਾਫ, ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਅੰਮ੍ਰਿਤਸਰ,ਤਰਨ ਤਾਰਨ, ਅੰਮ੍ਰਿਤਸਰ ਹਾਕੀ ਕਲੱਬ, ਪੰਜਾਬ ਸਟੇਟ ਮਾਸਟਰਜ਼ਵੈਟਰਨਜ਼ ਪਲੇਅਰਜ਼ ਟੀਮ, ਗੁੱਡਵਿੱਲ ਐਥਲੈਟਿਕਸ ਕਲੱਬ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ, ਗ੍ਰੇਟ ਸਪੋਰਟ ਐਂਡ ਕਲਚਰ ਕਲੱਬ, ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ, ਰੇਲਵੇ ਦੀਆਂ ਵੱਖ ਵੱਖ ਯੂਨੀਅਨਾ, ਵੱਖ^ਵੱਖ ਕਾਲਜਾਂ ਅਤੇ ਸਕੂਲਾਂ ਦੇ ਖੇਡ ਮੁੱਖੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ਰੀਰਿਕ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ, ਜ਼ਿਲ੍ਹੇ ਦੀਆਂ ਸਮੁੱਚੀਆਂ ਖੇਡ ਸੰਸਥਾਵਾਂ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਗਠਨਾ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਨਾਮ ਸ਼ਾਮਲ ਹਨ। ਸਵ: ਮਾਤਾ ਅਮਰ ਕੌਰ ਦਾ ਅੰਤਿਮ ਸਸਕਾਰ ਪੂਰੀਆਂ ਸਿੱਖ ਧਾਰਮਿਕ ਰਸਮਾ ਤੇ ਰਿਵਾਜਾਂ ਮੁਤਾਬਿਕ ਘਣੰੂਪੁਰ ਕਾਲੇ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ ਕੁਲਜੀਤ ਸਿੰਘ ਮਾਂਗਟ ਕੌਮੀ ਐਥਲੈਟਿਕਸ ਖਿਡਾਰੀ ਤੇ ਸੀਆਈਟੀ ਰੇਲਵੇ ਦੇ ਵੱਲੋਂ ਦਿੱਤੀ ਗਈ। ਕੁਲਜੀਤ ਸਿੰਘ ਮਾਂਗਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵH ਮਾਤਾ ਅਮਰ ਕੌਰ ਦੀ ਆਤਮਿਕ ਸ਼ਾਂਤੀ ਨਮਿਤ ਸ਼ਬਦ ਗੁਰੂ ਸ਼੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ 17 ਸਤੰਬਰ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਕੀਰਤਨ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਭੱਲਾ ਕਲੌਨੀ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗਾ। ਉਪਰੰਤ ਸ਼ਰਧਾਂਜਲੀ ਸਮਾਗਮ ਦੇ ਦੌਰਾਨ ਸਵ: ਮਾਤਾ ਅਮਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-