





Total views : 5915248







Total views : 5915248ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਤਿੰਦਰ ਬੱਬਲਾ, ਦਇਆ ਸਿੰਘ
ਤਰਨ ਤਾਰਨ ਜਿਲੇ ਦੇ ਪਿੰਡ ਜਾਮਾਰਾਏ ‘ਚ ਦੋ ਸਕੇ ਭਰਾਵਾਂ ਵਲੋ ਨਸ਼ੇ ਓਵਰਡੋਜ ਅਤੇ ਨਸ਼ੀਲਾ ਟੀਕਾ ਲਗਾਉਣ ਨਾਲ ਹੋਈ ਮੌਤ ਦੀਆਂ ਖਬਰਾਂ ਦੀ ਅਜੇ ਸਿਆਹੀ ਨਹੀ ਸੀ ਸੁੱਕੀ ਕਿ ਅੱਜ ਝਬਾਲ ਦੇ ਖੇਡ ਸਟੇਡੀਅਮ ਵਿੱਚ ਇਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਣ ਸਬੰਧੀ ਸਮਾਚਾਰ ਪ੍ਰਾਪਤ ਹਇਆ ਹੈ, ਜਿਸ ਦੀ ਪਹਿਚਾਣ ਨਜਦੀਕੀ ਪਿੰਡ ਬਘਿਆੜੀ ਦੇ ਵਾਸਨੀਕ 35 ਸਾਲਾ ਨੌਜਵਾਨ ਨਿਸ਼ਾਨ ਸਿੰਘ ਪੁੱਤਰ ਸੁਖਦੇਵ ਸਿੰਘ ਵਜੋ ਹੋਈ ਹੈ।ਮ੍ਰਿਤਕ ਦੇ ਭਰਾ ਗੁਰਦੇਵ ਸਿੰਘ ਨੇ ਪਿੰਡ ਦੇ ਮੋਹਤਬਰਾਂ ਦੀ ਹਾਜਰੀ ਵਿੱਚ ਦੱਸਿਆ ਕਿ ਉਸ ਦਾ ਭਰਾ ਨਸ਼ੇ ਕਰਨ ਦਾ ਆਦੀ ਸੀ ਤੇ ਰੋਜਾਨਾਂ ਝਬਾਲ ਦੇ ਖੇਡ ਸਟੇਡੀਅਮ ਵਿੱਚ ਨਸ਼ੇ ਕਰਨ ਆਂਉਦਾ ਸੀ। ਜਿਸ ਕਰਕੇ ਹੀ ਉਸ ਦੀ ਪਤਨੀ ਨਰਾਜ ਹੋਕੇ ਪੇਕੇ ਚਲੀ ਗਈ ਸੀ।
ਬੀਤੀ ਸ਼ਾਮ ਵੀ ਰੋਜ ਵਾਂਗ ਝਬਾਲ ਆਇਆ ਸੀ ਤੇ ਜਦ ਉਹ ਰਾਤ ਨੰੁ ਘਰ ਨਾ ਪੁੱਜਾ ਤਾ ਉਨਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਨੇ ਕਿਸੇ ਉਨਾਂ ਨੂੰ ਦੱਸਿਆ ਕਿ ਨਿਸ਼ਾਨ ਸਿੰਘ ਦੀ ਲਾਸ਼ ਝਬਾਲ ਦੇ ਖੇਡ ਸਟੇਡੀਅਮ ਵਿੱਚ ਪਈ ਹੋਈ। ਜਿਥੇ ਉਨਾਂ ਨੇ ਪੁੱਜ ਵੇਖਿਆ ਕਿ ਉਸ ਦੀ ਮ੍ਰਿਤਕ ਦੀ ਦੇਹ ਕੋਲ ਇਕ ਸਰਿੰਜ ਪਈ ਹੋਈ ਸੀ, ਜਿਸ ਕਰਕੇ ਇਹ ਪਾਇਆ ਗਿਆ ਕਿ ਉਸ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਰਕੇ ਹੀ ਹੋਈ ਹੈ।ਜਿਸ ਦਾ ਪਤਾ ਲੱਗਣ ‘ਤੇ ਸਬ ਡਵੀਜਨ ਤਰਨ ਤਾਰਨ ਦੇ ਉਪ ਪੁਲਿਸ ਕਪਤਾਨ ਜਗਜੀਤ ਸਿੰਘ ਤੇ ਥਾਣਾਂ ਮੁੱਖੀ ਝਬਾਲ ਇੰਸ: ਕਸ਼ਮੀਰ ਸਿੰਘ ਮੌਕੇ ਪੁਲਿਸ ਪਾਰਟੀ ਨਾਲ ਪੁੱਜੇ ਤੇ ਲਾਸ਼ ਕਬਜੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
